ਭਾਰਤੀ ਬੱਚਿਆਂ ਨੇ ਦੇਸ਼ ਭਗਤੀ ''ਚ ਪਾਕਿਸਤਾਨ ਨੂੰ ਪਛਾੜਿਆ

Sunday, Mar 25, 2018 - 12:38 AM (IST)

ਭਾਰਤੀ ਬੱਚਿਆਂ ਨੇ ਦੇਸ਼ ਭਗਤੀ ''ਚ ਪਾਕਿਸਤਾਨ ਨੂੰ ਪਛਾੜਿਆ

ਫਾਜ਼ਿਲਕਾ(ਲੀਲਾਧਰ, ਨਾਗਪਾਲ)— ਭਾਰਤ- ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਮਹਾਵੀਰ (ਸਾਦਕੀ) ਬਾਰਡਰ ਤੇ ਭਾਰਤੀ ਸਰਹੱਦ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤਾਂ ਦੂਸਰੇ ਪਾਸੇ ਪਾਕਿਸਤਾਨ ਆਪਣਾ 63ਵਾਂ ਯੋਮੇ ਇਸਲਾਮਿਕ ਗਣਤੰਤਰ ਦਿਵਸ ਮਨਾ ਰਿਹਾ ਸੀ। ਭਾਰਤੀ ਸਰਹੱਦ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚਿਮਨੇਵਾਲਾ, ਏਕਲ ਵਿਦਿਆਲਿਆ ਦੇ ਬੱਚਿਆਂ ਦੇ ਨਾਲ-ਨਾਲ ਗੱਤਕਾ ਅਕੈਡਮੀ ਵੱਲੋਂ ਗੱਤਕਾ ਵਿਖਾ ਕੇ ਪਾਕਿਸਤਾਨੀ ਪ੍ਰੋਗਰਾਮ ਨੂੰ ਫਿੱਕਾ ਕਰ ਦਿੱਤਾ ਗਿਆ। ਭਾਰਤੀ ਸਰਹੱਦ ਵਿਚ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਨੂੰ ਵੇਖ ਕੇ ਪਾਕਿਸਤਾਨੀ ਬੱਚੇ ਵੀ ਹੈਰਾਨ ਰਹਿ ਗਏ। ਭਾਰਤੀ ਸਰਹੱਦ ਵਿਚ ਆਯੋਜਿਤ ਸ਼ਹੀਦੀ ਸਮਾਗਮ ਮੌਕੇ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਮਧੂ ਸੂਦਨ ਸ਼ਰਮਾ ਨੇ ਦੀਪ ਜਗਾ ਕੇ ਸ਼ਹੀਦਾਂ ਦੇ ਚਿੱਤਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੇ ਨਾਲ ਸੈਕਿੰਗ ਕਮਾਨ ਅਧਿਕਾਰੀ ਰਜਿੰਦਰ ਸਿੰਘ ਬੋਹਰਾ, ਜਸਵਿੰਦਰ ਪਾਲ ਸਿੰਘ, ਸਤੀਸ਼ ਕੁਮਾਰ ਸੈਕਿੰਡ ਡਿਪਟੀ ਕਮਾਂਡੈਂਟ ਅਤੇ ਹੋਰ ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਐਂਟੀ ਕੁਰੱਪਸ਼ਨ ਯੂਥ ਬਿਊਰੋ, ਸੇਵਾਮੁਕਤ ਅਫਸਰ ਐਸੋਸੀਏਸ਼ਨ, ਬਾਰਡਰ ਏਰੀਆ ਸੰਘਰਸ਼ ਕਮੇਟੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ, ਵਿਰਾਸਤ ਕਲੱਬ ਚਿਮਨੇਵਾਲਾ ਅਤੇ ਏਕਲ ਕਲੱਬ ਦੇ ਸਹਿਯੋਗ ਨਾਲ ਇਸ ਸਮਾਗਮ ਵਿਚ ਦੇਸ਼ ਭਗਤੀ ਦਾ ਪ੍ਰੋਗਰਾਮ ਜਜ਼ਬੇ ਸਮੇਤ ਪੇਸ਼ ਕੀਤਾ ਗਿਆ ਤੇ ਦਰਸ਼ਕਾਂ ਨੇ ਭਾਰਤ ਮਾਤਾ ਦੇ ਜੈਕਾਰੇ ਲਾਏ। ਰੀਟਰੀਟ ਸੈਰੇਮਨੀ ਤੋਂ ਬਾਅਦ ਸਰਵਜੀਤ ਸਿੰਘ ਢਿੱਲੋਂ, ਬਾਬੂ ਰਾਮ ਅਰੋੜਾ, ਰਾਜੇਸ਼ ਠੁਕਰਾਲ, ਮਨੋਜ ਨਾਰੰਗ ਅਤੇ ਹੋਰ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਬੀ. ਐੱਸ. ਐੱਫ. ਦੀਆਂ ਵਧੀਆ ਸੇਵਾਵਾਂ ਕਾਰਨ ਡੀ. ਆਈ. ਜੀ. ਮਧੂ ਸੂਦਨ ਸ਼ਰਮਾ, ਸੈਕਿੰਗ ਕਮਾਨ ਅਧਿਕਾਰੀ ਆਰ. ਐੱਸ. ਬੋਹਰਾ, ਬੀ. ਐੱਸ. ਐੱਫ. ਦੇ ਸਹਿਯੋਗੀ ਲੀਲਾਧਰ ਸ਼ਰਮਾ, ਪਰੇਡ ਦੇ ਜਵਾਨਾਂ ਅਤੇ ਮਹਿਲਾ ਕਰਮਚਾਰੀਆਂ ਨੂੰ ਸਨਮਾਨਤ ਕੀਤਾ। 


Related News