ਖਾਲਿਸਤਾਨੀ ਝੰਡੇ ਲਾਉਣ ਦਾ ਮਾਮਲਾ; ਹਿਮਾਚਲ ਦੀਆਂ ਸਰਹੱਦਾਂ 'ਤੇ ਵਧਾਈ ਗਈ ਚੌਕਸੀ, ਪ੍ਰਸ਼ਾਸਨ ਹਾਈ ਅਲਰਟ

Tuesday, May 10, 2022 - 12:34 AM (IST)

ਖਾਲਿਸਤਾਨੀ ਝੰਡੇ ਲਾਉਣ ਦਾ ਮਾਮਲਾ; ਹਿਮਾਚਲ ਦੀਆਂ ਸਰਹੱਦਾਂ 'ਤੇ ਵਧਾਈ ਗਈ ਚੌਕਸੀ, ਪ੍ਰਸ਼ਾਸਨ ਹਾਈ ਅਲਰਟ

ਨਵੀਂ ਦਿੱਲੀ/ਸ਼ਿਮਲਾ : ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਸਾਰੀਆਂ ਅੰਤਰਰਾਜੀ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਾਕਾਬੰਦੀ ਵੀ ਕੀਤੀ ਗਈ ਹੈ। ਬੰਬ ਨਿਰੋਧਕ ਦਸਤੇ ਤੋਂ ਇਲਾਵਾ ਕਿਊ.ਆਰ.ਟੀ. ਟੀਮਾਂ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਧਰਮਸ਼ਾਲਾ ਦੇ ਤਪੋਵਨ ਕਾਂਡ ਤੋਂ ਬਾਅਦ ਪੁਲਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਸ ਸੁਪਰਡੈਂਟਾਂ ਸਮੇਤ ਸੀ.ਆਈ.ਡੀ. ਦੇ ਏ.ਡੀ.ਜੀ.ਪੀ., ਆਈ.ਜੀ. ਤੇ ਸਾਰੀਆਂ ਰੇਂਜਾਂ ਦੇ ਡੀ.ਆਈ.ਜੀਜ਼ ਨੂੰ ਆਦੇਸ਼ ਜਾਰੀ ਕੀਤੇ ਹਨ।

PunjabKesari

ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਸਰਕਾਰੀ ਇਮਾਰਤਾਂ 'ਤੇ ਗਸ਼ਤ ਵਧਾਉਣ ਦੇ ਹੁਕਮ
ਹੁਕਮਾਂ 'ਚ ਖਾਲਿਸਤਾਨ ਦੇ ਸਮਰਥਨ 'ਚ ਪੋਸਟਰ ਚਿਪਕਾਉਣ ਵਾਲੇ ਦੋਸ਼ੀਆਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਲਈ ਵੀ ਕਿਹਾ ਗਿਆ ਹੈ। ਇਸ ਦੇ ਨਾਲ ਹੀ ਹੋਟਲਾਂ ਅਤੇ ਸਰਾਵਾਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਤ ਦੀ ਗਸ਼ਤ ਸਖ਼ਤੀ ਨਾਲ ਲਾਗੂ ਕੀਤੀ ਜਾ ਰਹੀ ਹੈ। ਡੈਮ ਪ੍ਰਾਜੈਕਟਾਂ ਲਈ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਸਰਕਾਰੀ ਇਮਾਰਤਾਂ 'ਤੇ ਗਸ਼ਤ ਵਧਾਉਣ ਦੇ ਹੁਕਮ ਦਿੱਤੇ ਹਨ। ਪੁਲਸ ਡਾਇਰੈਕਟਰ ਜਨਰਲ ਨੇ ਸਰਕਾਰੀ, ਅਰਧ-ਸਰਕਾਰੀ ਬੈਂਕਾਂ ਆਦਿ ਦੇ ਰਾਤ ਦੇ ਚੌਕੀਦਾਰਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਹੋਇਆ ਵੱਡਾ ਧਮਾਕਾ, ਪੂਰਾ ਇਲਾਕਾ ਸੀਲ (ਵੀਡੀਓ)

ਹਿਮਾਚਲ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰਨ ਦੇ ਹੁਕਮ
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਧਾਨ ਸਭਾ ਦੇ ਗੇਟ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਾਉਣ ਤੋਂ ਬਾਅਦ ਪ੍ਰਸ਼ਾਸਨ ਹੁਣ ਹਾਈ ਅਲਰਟ ਮੋਡ 'ਤੇ ਆ ਗਿਆ ਹੈ। ਹਿਮਾਚਲ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਨੇ ਅੰਤਰਰਾਜੀ ਬਾਰਡਰਾਂ ਤੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ ਡੀ.ਜੀ.ਪੀ. ਨੇ ਪੁਲਸ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਤਹਿਤ ਏ.ਡੀ.ਜੀ.ਪੀ.-ਸੀ.ਆਈ.ਡੀ., ਡੀ.ਆਈ.ਜੀ. ਰੇਂਜ ਅਤੇ ਜ਼ਿਲ੍ਹਾ ਪੁਲਸ ਮੁਖੀ ਨੂੰ ਹਿਮਾਚਲ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਸ ਨੂੰ ਹੋਟਲ ਅਤੇ ਠਹਿਰਣ ਦੀਆਂ ਥਾਵਾਂ ਦੀ ਜਾਂਚ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਇਕ ਵਾਰ ਫਿਰ ਵਿਵਾਦਾਂ 'ਚ ਪੰਜਾਬ ਪੁਲਸ, ਹੁਣ ਇਸ ਸੂਬੇ 'ਚ ਹੋਇਆ ਅਗਵਾ ਦਾ ਮਾਮਲਾ ਦਰਜ

ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਪੁਲਸ ਨੇ ਗੁਰਪਤਵੰਤ ਸਿੰਘ ਪੰਨੂ ਦੇ ਖ਼ਿਲਾਫ਼ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੰਨੂ ਦਾ ਨਾਂ ਮੁੱਖ ਸਾਜ਼ਿਸ਼ਕਰਤਾਵਾਂ 'ਚ ਹੈ। ਵਰਣਨਯੋਗ ਹੈ ਕਿ ਗੁਰਪਤਵੰਤ ਸਿੱਖ ਫਾਰ ਜਸਟਿਸ ਦਾ ਮੈਂਬਰ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ ਸਪੈਸ਼ਲ ਸੁਰੱਖਿਆ ਯੂਨਿਟ, ਬੰਬ ਨਿਰੋਧਕ ਦਸਤੇ ਅਤੇ ਕੁਇਕ ਰਿਐਕਸ਼ਨ ਟੀਮ ਨੂੰ ਹਾਈ ਅਲਰਟ ਮੋਡ 'ਤੇ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸ ਸਟੈਂਡ, ਕਸਬੇ, ਸਰਕਾਰੀ ਇਮਾਰਤਾਂ ਅਤੇ ਕੌਮੀ ਇਮਾਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ 'ਚ ਖਾਲਿਸਤਾਨ ਦੇ ਝੰਡੇ ਲਾਉਣ ਦਾ ਮਾਮਲਾ ਗੰਭੀਰ ਹੈ, ਜਿਸ ਕਾਰਨ ਸੂਬੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਵੀ ਇਸ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।


author

Mukesh

Content Editor

Related News