ਰੱਖੜੀ ਮੌਕੇ ਰੇਲ ਯਾਤਰੀਆਂ ਦੀ ਵਧ ਸਕਦੀ ਹੈ ਮੁਸ਼ਕਿਲ, ਰਾਖਵੀਂ ਸੀਟ ਲਈ ਕਰਨਾ ਪੈ ਰਿਹੈ ਇੰਤਜ਼ਾਰ

Monday, Jul 25, 2022 - 05:24 PM (IST)

ਜਲੰਧਰ— ਆਉਣ ਵਾਲੇ ਪਵਿੱਤਰ ਤਿਉਹਾਰ ਰੱਖੜੀ ਦੇ ਮੱਦੇਨਜ਼ਰ ਲੋਕ ਹੁਣ ਤੋਂ ਹੀ ਟਰੇਨਾਂ ’ਚ ਰਿਜ਼ਰਵੇਸ਼ਨ ਕਰਵਾ ਰਹੇ ਹਨ। ਜਲੰਧਰ ਦੇ ਰਸਤੇ ਯੂ. ਪੀ-ਬਿਹਾਰ ਆਉਣ-ਜਾਣ ਵਾਲੀਆਂ ਟਰੇਨਾਂ ’ਚ ਸੀਟ ਤੱਕ ਨਹੀਂ ਮਿਲ ਪਾ ਰਹੀ ਹੈ। 15 ਦਿਨ ਪਹਿਲਾਂ ਹੀ ਸੀਟ ਰਾਖਵੀਂ ਕਰਵਾਉਣ ਦੇ ਬਾਵਜੂਦ 100-150 ਤੱਕ ਵੇਟਿੰਗ ਮਿਲ ਰਹੀ ਹੈ। ਜਲੰਧਰ ਕਾਊਂਟਰ ’ਤੇ ਰਿਜ਼ਰਵੇਸ਼ਨ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਰੱਖੜੀ ਮੌਕੇ ਯੂ. ਪੀ.-ਬਿਹਾਰ ’ਚ ਘਰ ਜਾ ਰਹੇ ਹਨ ਪਰ ਟਰੇਨਾਂ ’ਚ ਲੰਬੀ ਵੇਟਿੰਗ ਹੈ। ਟਿਕਟ ਕੰਫਰਮ ਨਹੀਂ ਹੋ ਰਹੀ। ਅਜਿਹੇ ’ਚ ਵੇਟਿੰਗ ’ਚ ਵੀ ਟਿਕਟ ਲੈਣੀ ਪੈ ਰਹੀ ਹੈ ਜਦਕਿ ਦੂਜਾ ਸੌਖਾ ਬਦਲ ਨਹੀਂ ਹੈ। ਜੇਕਰ ਬੱਸ ਤੋਂ ਜਾਣਗੇ ਤਾਂ ਕਾਫ਼ੀ ਪਰੇਸ਼ਾਨੀ ਚੁੱਕਣੀ ਪਵੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਜਲੰਧਰ ਦੇ ਰਸਤੇ ਮੁੰਬਈ ਆਉਣ-ਜਾਣ ਵਾਲੀ ਗੋਲਡਨ ਟੈਂਪਲ ’ਚ ਵੀ ਵੇਟਿੰਗ ਨਾਲ ਯਾਤਰੀਆਂ ਦੀਆਂ ਦਿੱਕਤਾਂ ਵੱਧ ਗਈਆਂ ਹਨ। ਇਥੇ ਵੀ ਸੀਟ ਨਹੀਂ ਮਿਲ ਪਾ ਰਹੀ ਹੈ। ਦਿੱਲੀ ਲਈ ਆਉਣ-ਜਾਣ ਵਾਲੇ ਵੀ ਪਰੇਸ਼ਾਨ ਹਨ। 

ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

ਇਨ੍ਹਾਂ ਟਰੇਨਾਂ ’ਚ ਮਿਲ ਰਹੀਆਂ ਨੇ ਵੇਟਿੰਗ ਸੀਟਾਂ 
12356 ਜੰਮੂਤਵੀ-ਪਟਨਾ 127 
13152 ਕੋਲਕਾਤਾ-ਐਕਸਪ੍ਰੈੱਸ 101 
12332 ਜੰਮੂਤਵੀ-ਹਾਵੜਾ 89 
12470 ਕਾਨਪੁਰ ਸੈਂਟਰਲ 72 
13006 ਅੰਮ੍ਰਿਤਸਰ-ਹਾਵੜਾ ਮੇਲ 72 
12318 ਅੰਮ੍ਰਿਤਸਰ-ਕੋਲਕਾਤਾ 56 
14674 ਸ਼ਹੀਦ ਐਕਸਪ੍ਰੈੱਸ 52 
12204 ਅੰਮ੍ਰਿਤਸਰ-ਸਹਰਸਾ 46 
15656 ਮਾਤਾ ਵੈਸ਼ਣੋ ਦੇਵੀ-ਬਰੇਲੀ 37 
15654 ਗੁਹਾਟੀ-ਅਮਰਨਾਥ 19 
14650 ਅੰਮ੍ਰਿਤਸਰ-ਜਯਨਗਰ 40 

ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ 16 ਸਾਲਾ ਮੁੰਡੇ ਦੀ ਮੌਤ, ਖੰਭੇ ਨੇੜਿਓਂ ਮਿਲੀ ਲਾਸ਼, ਹੱਥ-ਪੈਰ ਹੋ ਚੁੱਕੇ ਸਨ ਨੀਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News