ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ ’ਚ ਹੋਇਆ ਵਾਧਾ

Wednesday, Apr 06, 2022 - 05:28 PM (IST)

ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ ’ਚ ਹੋਇਆ ਵਾਧਾ

ਜਲੰਧਰ (ਸੋਨੂੰ)— ਰੇਤਾ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਬੁੱਧਵਾਰ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਥੋਂ ਉਸ ਦੀ ਨਿਆਇਕ ਹਿਰਾਸਤ 20 ਤਾਰੀਖ਼ ਤੱਕ ਵਧਾ ਦਿੱਤੀ ਹੈ। ਹਨੀ ਸਿੰਘ ਨੂੰ ਸੀ. ਜੇ. ਐੱਮ. ਰੁਪਿੰਦਰ ਚਾਹਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।  ਇਥੇ ਦੱਸਣਯੋਗ ਹੈ ਕਿ 18 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਦੇ ਘਰੋਂ 8 ਕਰੋੜ ਬਰਾਮਦ ਕੀਤੇ ਗਏ ਸਨ ਜਦਕਿ ਉਸ ਦੇ ਸਾਥੀ ਦੇ ਘਰੋਂ 2 ਕਰੋੜ ਦੀ ਬਰਾਮਦਗੀ ਹੋਈ ਸੀ। ਇਸ ਦੇ ਬਾਅਦ ਈ. ਡੀ. ਵੱਲੋਂ ਜਾਂਚ ਕੀਤੀ ਗਈ ਸੀ। 

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ

ਜ਼ਿਕਰਯੋਗ ਹੈ ਕਿ ਈ. ਡੀ. ਨੇ 31 ਮਾਰਚ ਨੂੰ ਪੀ. ਐੱਮ. ਐੱਲ. ਏ., 2002 ਦੀ ਧਾਰਾ 3,44,4 ਅਤੇ 45 ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ। ਈ. ਡੀ. ਨੇ ਹਨੀ ਨੂੰ 3 ਅਤੇ 4 ਫਰਵਰੀ ਦੀ ਦਰਮਿਆਨੀ ਰਾਤ ਗਿ੍ਰਫ਼ਤਾਰ ਕੀਤਾ ਸੀ। ਨਿਯਮ ਮੁਤਾਬਕ ਈ. ਡੀ. ਨੇ ਹਨੀ ਖ਼ਿਲਾਫ਼ 60 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਕਰਨੀ ਸੀ। ਈ.ਡੀ. ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਅਤੇ ਹੋਰਨਾਂ ਖ਼ਿਲਾਫ਼ 10 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਹਨੀ ਦੇ ਘਰੋਂ 8 ਕਰੋੜ ਅਤੇ ਉਸ ਦੇ ਸਹਿਯੋਗੀ ਸੰਦੀਪ ਕੁਮਾਰ ਦੇ ਘਰੋਂ 2 ਕਰੋੜ ਦੀ ਨਕਦੀ ਬਰਾਮਦ ਹੋਣ ਤੋਂ ਬਾਅਦ ਈ. ਡੀ. ਨੇ ਹਨੀ ਨੂੰ ਪੁੱਛਗਿੱਛ ਲਈ ਬੁਲਾਇਆ ਅਤੇ ਅਖ਼ੀਰ ’ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਤੱਕ ਨਿਆਇਕ ਹਿਰਾਸਤ ’ਚ ਹੈ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦਾ ਦਬੁਰਜੀ ਬਣਿਆ ਸੂਬੇ ਦਾ ਪਹਿਲਾ ਕਲੀਨ ਐਂਡ ਗਰੀਨ ਪਿੰਡ, ਜਾਣੋ ਕੀ ਹੈ ਖ਼ਾਸੀਅਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News