ਕੈਨੇਡਾ ’ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਟੈਟਿਸਟਿਕਸ ਦੀ ਰਿਪੋਰਟ ਨੇ ਵਧਾਈ ਚਿੰਤਾ

Monday, Jul 31, 2023 - 06:42 PM (IST)

ਕੈਨੇਡਾ ’ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਟੈਟਿਸਟਿਕਸ ਦੀ ਰਿਪੋਰਟ ਨੇ ਵਧਾਈ ਚਿੰਤਾ

ਜਲੰਧਰ (ਬਿਊਰੋ) : ਕੈਨੇਡਾ ’ਚ ਕਤਲ ਤੇ ਲੁੱਟ ਦੀਆਂ ਵਾਰਦਾਤਾਂ ’ਚ ਹਰ ਦਿਨ ਵਾਧੇ ਕਾਰਨ ਪੂਰੀ ਦੁਨੀਆ ’ਚ ਚਿੰਤਾ ਵੱਧਦੀ ਜਾ ਰਹੀ ਹੈ। ਇੰਨਾ ਹੀ ਨਹੀਂ ਕੈਨੇਡਾ ’ਚ ਵਧ ਰਹੇ ਇਨ੍ਹਾਂ ਅਪਰਾਧਾਂ ਤੇ ਅਣਸੁਖਾਵੀਆਂ ਘਟਨਾਵਾਂ ਕਾਰਨ ਹੋਰ ਮੁਲਕਾਂ ’ਚ ਵੀ ਇਸ ਬਾਰੇ ਚਰਚਾਵਾਂ ਹੋ ਰਹੀਆਂ ਹਨ। ਭਾਵੇਂ ਉਹ ਖਾਲਿਸਤਾਨ ਦਾ ਮੁੱਦਾ ਹੋਵੇ ਜਾਂ ਫਿਰ ਹੁਣ ਕ੍ਰਾਈਮ ਰੇਟ ਵਧਣ ਦਾ। ਖ਼ਾਸ ਕਰ ਕੇ ਇਸ ਗੱਲ ਦਾ ਭਾਰਤ ’ਤੇ ਜ਼ਿਆਦਾ ਅਸਰ ਪੈ ਰਿਹਾ ਹੈ, ਕਿਉਂਕਿ ਕੈਨੇਡਾ ’ਚ ਰਹਿ ਰਹੇ ਭਾਰਤੀ ਹੁਣ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜਿਸ ਦਾ ਨਤੀਜਾ ਉਦੋਂ ਦੇਖਣ ਨੂੰ ਮਿਲਿਆ, ਜਦੋਂ ਹਾਲ ਹੀ ’ਚ ਕੈਨੇਡਾ ਸਟੈਟਿਸਟਿਕਸ ਦੀ ਰਿਪੋਰਟ ਦੇ ਮੁਤਾਬਕ ਸਾਲ 2022 ’ਚ ਕੈਨੇਡਾ ’ਚ 874 ਕਤਲ ਹੋ ਚੁੱਕੇ ਹਨ। ਇਹ ਅੰਕੜਾ ਸਾਲ 2021 ਦੇ ਮੁਕਾਬਲੇ ਹੋਏ ਕਤਲਾਂ ਨਾਲੋਂ 73 ਵੱਧ ਹੈ। ਦੂਸੇ ਪਾਸੇ ਲੁੱਟ-ਖੋਹ ਤੇ ਫਿਰੌਤੀ ਦੀਆਂ ਵਾਰਦਾਤਾਂ ’ਚ 15 ਤੋਂ 39 ਫੀਸਦੀ ਦਾ ਵਾਧਾ ਹੋਇਆ ਹੈ। 82 ਫੀਸਦੀ ਕਤਲ ਪਿਸਤੌਲ ਜਾਂ ਬੰਦੂਕ ਨਾਲ ਕੀਤੇ ਗਏ, ਜਦਕਿ ਬਾਕੀ ਵਾਰਦਾਤਾਂ ਨੂੰ ਤੇਜ਼ਧਾਰ ਹਥਿਆਰਾਂ ਤੇ ਹੋਰ ਤਰੀਕੇ ਸ਼ਾਮਲ ਰਹੇ ਹਨ। ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ਵਾਰਨ ਸਿਲਵਰ ਨੇ ਕਿਹਾ ਕਿ ਅਪਰਾਧਿਕ ਘਟਨਾਵਾਂ ਵੱਧਣ ਦਾ ਰੂਝਾਨ ਦਰਸਾਉਂਦਾ ਹੈ ਕਿ ਮਹਾਮਾਰੀ ਦੌਰਾਨ ਲਾਕਡਾਊਨ ਤੇ ਹੋਰ ਬੰਦਿਸ਼ਾਂ ਕਾਰਨ ਹਿੰਸਕ ਵਾਰਦਾਤਾਂ ਤੇ ਹੋਰ ਅਪਰਾਧ ਹੀ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ 4 ਸਾਲਾਂ ’ਚ ਮਿਲੇ 24 ਕਰੋੜ, ਲੋਕਸਭਾ ’ਚ ਇਕ ਸਵਾਲ ਦੇ ਜਵਾਬ ’ਚ ਦਿੱਤੀ ਜਾਣਕਾਰੀ

ਸੂਬਿਆਂ ਦੇ ਆਧਾਰ ’ਤੇ ਜੇਕਰ ਦੇਖਿਆ ਜਾਵੇ ਤਾਂ ਮੈਨਿਟੋਬਾ ’ਚ ਹਿੰਸਕ ਵਾਰਦਾਤਾਂ ’ਚ 14 ਫ਼ੀਸਦੀ ਦੀ ਰਫ਼ਤਾਰ ਨਾਲ ਇਜ਼ਾਫਾ ਹੋਇਆ, ਜਦਕਿ ਨਿਊਫਾਊਂਡਲੈਂਡ ਤੇ ਲੈਬ੍ਰਾਡੋਰ, ਕਿਊਬੈਕ ਅਤੇ ਪ੍ਰਿੰਸ ਐਡਵਰਡ ਆਈਲੈਂਡ ’ਚ 6 ਫ਼ੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ। ਸਾਲ 2022 ’ਚ 1 ਲੱਖ ਦੀ ਆਬਾਦੀ ਦੇ ਪਿੱਛੇ 2 ਕਤਲ ਹੋਏ ਤੇ ਇਹ ਅੰਕੜਾ ਸਾਲ 1992 ਤੋਂ ਬਾਅਦ ਸਭ ਤੋਂ ਉੱਚਾ ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਕਤਲ ਕੀਤੇ ਗਏ 874 ਲੋਕਾਂ ’ਚੋਂ 225 ਦੱਖਣੀ ਏਸ਼ੀਆਈ, ਚੀਨੀ, ਕਾਲੇ, ਫਿਲੀਪੀਨ, ਲਾਤੀਨੀ ਅਮਰੀਕੀ, ਅਰਥ, ਪੱਛਮੀ ਏਸ਼ੀਆਈ ਜਾਂ ਦੱਖਣੀ ਪੂਰਬੀ ਏਸ਼ੀਆਈ ਸਨ।

ਇਹ ਵੀ ਪੜ੍ਹੋ : ਹਸਪਤਾਲ ’ਚ ਪੇਟ ਦਰਦ ਤੋਂ ਬਾਅਦ ਚੈੱਕਅਪ ਲਈ ਪਹੁੰਚੀ ਕੁੜੀ, ਰਿਪੋਰਟ ਜਾਣ ਹੈਰਾਨ ਰਹਿ ਗਿਆ ਪਰਿਵਾਰ

ਕੈਨੇਡਾ ਦੇ ਮੁਕਾਬਲੇ ਹੁਣ ਯੂ. ਕੇ. ਸਭ ਤੋਂ ਸੁਰੱਖਿਅਤ : ਸਾਹਿਲ ਭਾਟੀਆ
ਹੁਣ ਕੈਨੇਡਾ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਹੈ, ਇਸ ਲਈ ਲੋਕਾਂ ਨੂੰ ਯੂਰਪ ਖਾਸ ਤੌਰ ’ਤੇ ਯੂ. ਕੇ. ਵੱਲ ਰੁਖ ਕਰਨਾ ਚਾਹੀਦਾ ਤੇ ਇਹ ਪੰਜਾਬੀਆਂ ਲਈ ਬਿਹਤਰ ਚੋਣ ਵੀ ਰਹੇਗੀ ਤਾਂ ਕਿ ਬੱਚਿਆਂ ਤੇ ਉਨ੍ਹਾਂ ਮਾਪਿਆਂ ਦਾ ਭਵਿੱਖ ਸੁਰੱਖਿਅਤ ਰਹੇ। ਉਕਤ ਬੋਲ ਸ਼ਹਿਰ ਦੇ ਨਾਮੀ ਟ੍ਰੈਵਲ ਤੇ ਇਮੀਗ੍ਰੇਸ਼ਨ ਏਜੰਟ ਕੰਪਨੀ ਓਮ ਵੀਜ਼ਾ ਦੇ ਮੈਨੇਜਿੰਗ ਡਾਇਰੈਕਟਰ ਸਾਹਿਲ ਭਾਟੀਆ ਨੇ ਕਹੇ।

PunjabKesari

ਭਾਟੀਆ ਨੇ ਕਿਹਾ ਕਿ ਜਿਵੇਂ ਕੈਨੇਡਾ ’ਚ ਇਕ ਸਾਲ ’ਚ ਹੀ ਕ੍ਰਾਈਮ ਗ੍ਰਾਫ ’ਚ ਜਿਸ ਤਰ੍ਹਾਂ ਇਜ਼ਾਫਾ ਹੋਇਆ ਹੈ, ਉਸ ਲਹਿਜ਼ੇ ਨਾਲ ਹੁਣ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਯੂ. ਕੇ. ਭੇਜਣਾ ਚਾਹੀਦਾ, ਜੋ ਕਿ ਇਕ ਬਿਹਤਰ ਬਦਲ ਵੀ ਹੈ।

ਇਹ ਵੀ ਪੜ੍ਹੋ : ਕੈਨੇਡਾ ਦੇ ਨਾਂ ’ਤੇ ਧੋਖਾਦੇਹੀ : ਪੀੜਤ ਪਰਿਵਾਰਾਂ ਵਲੋਂ ਟ੍ਰੈਵਲ ਏਜੰਟ ਦੀ ਕੋਠੀ ਅੱਗੇ ਧਰਨਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News