ਗੁਰਦਾਸਪੁਰ ਵਿਚ ਦਹਿਸ਼ਤ, ਅੱਧੀ ਰਾਤ ਨੂੰ ਵਾਪਰੀ ਘਟਨਾ ਨੇ ਉਡਾਏ ਸਭ ਦੇ ਹੋਸ਼
Monday, Nov 18, 2024 - 06:28 PM (IST)
ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ’ਤੇ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿੱਥੇ ਰਾਤ 1.15 ਵਜੇ ਦੇ ਕਰੀਬ 9-10 ਲੁਟੇਰਿਆਂ ਨੇ ਇਕ ਸੁਨਿਆਰੇ ਦੇ ਘਰ ’ਚ ਡਾਕਾ ਮਾਰਨ ਦੇ ਇਰਾਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸੁਨਿਆਰਾ ਅਤੇ ਉਸ ਦਾ ਰਿਸ਼ਤੇਦਾਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਪਰ ਲੁਟੇਰੇ ਜਾਂਦੇ ਸਮੇਂ ਸੁਨਿਆਰੇ ਦਾ ਰਿਵਾਲਵਰ ਅਤੇ ਪਤਨੀ ਦੇ ਗਹਿਣੇ ਵੀ ਲੁੱਟ ਕੇ ਲੈ ਗਏ ਜਦਕਿ ਇਸ ਘਟਨਾ ਦੇ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਰੋਡ ’ਤੇ ਰਹਿਣ ਵਾਲੇ ਸੁਨਿਆਰੇ ਰਾਮ ਲੁਭਾਇਆ ਵਰਮਾ ਦੀ ਪਤਨੀ ਪ੍ਰਵੀਨ ਲਤਾ ਨੇ ਦੱਸਿਆ ਕਿ ਰਾਤ ਕਰੀਬ 1.15 ਵਜੇ ਦੇ 9-10 ਹਥਿਆਰਬੰਦ ਲੁਟੇਰੇ ਕੰਧ 'ਤੇ ਲੱਗੀ ਗਰਿੱਲ ਕੱਟ ਕੇ ਅੰਦਰ ਵੜ ਗਏ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ
ਉਨ੍ਹਾਂ ਦੱਸਿਆ ਕਿ ਜਦ ਲੁਟੇਰਿਆਂ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਉੱਠ ਕੇ ਬਾਰੀ ਰਾਹੀਂ ਵੇਖਿਆ ਤਾਂ ਬਾਹਰ 4-5 ਵਿਅਕਤੀ ਬੈਠੇ ਹੋਏ ਸਨ, ਜਿਸ 'ਤੇ ਉਸ ਨੇ ਤੁਰੰਤ ਆਪਣੇ ਭਤੀਜਿਆਂ ਨੂੰ ਫੋਨ ਲਗਾਇਆ ਕਿ ਸਾਡੇ ਘਰ ਲੁਟੇਰੇ ਬੈਠੇ ਹੋਏ ਹਨ। ਇਸ ਤੋਂ ਬਾਅਦ ਤੁਰੰਤ ਲੁਟੇਰੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਆ ਗਏ ਅਤੇ ਮੇਰੇ ਗਹਿਣੇ ਖੋਹ ਲਏ। ਜਦ ਇਸ ਦਾ ਮੇਰੇ ਪਤੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ’ਤੇ ਉਸ ਦੇ ਰਿਸ਼ਤੇਦਾਰ ਵੀ ਪਹੁੰਚ ਗਏ ,ਜਿੰਨਾਂ ਨੇ ਲੁਟੇਰਿਆਂ ਦਾ ਡੱਟ ਕੇ ਸਾਹਮਣਾ ਕੀਤਾ।
ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਵੀ ਚੱਲੀਆਂ ਪਰ ਲੁਟੇਰੇ ਭੱਜਣ ’ਚ ਕਾਮਯਾਬ ਹੋ ਗਏ ਜਦਕਿ ਲੁਟੇਰੇ ਜ਼ਖ਼ਮੀ ਰਾਮ ਲੁਭਾਇਆ ਵਰਮਾ ਦਾ ਰਿਵਾਲਵਰ ਵੀ ਨਾਲ ਲੈ ਗਏ ਹਨ। ਇਸ ਘਟਨਾ ’ਚ ਸੁਨਿਆਰੇ ਸਮੇਤ ਉਸ ਦਾ ਰਿਸ਼ਤੇਦਾਰ ਵੀ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਸਿਟੀ ਪੁਲਸ ਗੁਰਦਾਸਪੁਰ ਦੇ ਐੱਸ.ਐੱਚ.ਓ ਗੁਰਮੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੱਲਬਾਤ ਕਰਦਿਆ ਕਿਹਾ ਕਿ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਓ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e