ਬਲੈਕਮੇਲ ਕਰ ਕੇ ਜਬਰ-ਜ਼ਨਾਹ ਕਰਨ ਵਾਲਾ ਬਾਬਾ ਪੁਲਸ ਦੀ ਹਿਰਾਸਤ ''ਚ

04/24/2018 6:42:05 AM

ਜਲੰਧਰ, (ਮਹੇਸ਼)- ਰਾਮਾ ਮੰਡੀ ਇਲਾਕੇ ਵਿਚ ਐੱਨ. ਆਰ. ਆਈ. ਦੀ ਪਤਨੀ ਨੂੰ ਬਲੈਕਮੇਲ ਕਰ ਕੇ ਜਬਰ-ਜ਼ਨਾਹ ਕਰਨ ਵਾਲੇ ਬਾਬੇ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਅੱਜ ਹਿਰਾਸਤ ਵਿਚ ਲੈ ਲਿਆ ਪਰ ਉਸ 'ਤੇ ਕੇਸ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਪੁਲਸ ਨੇ ਉਸ ਦੀ ਗ੍ਰਿ੍ਰਫਤਾਰੀ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ।  ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਬਾਬੇ ਕੋਲੋਂ ਪੁਲਸ ਪੀੜਤ ਔਰਤ ਦੇ ਬਿਆਨ ਦੇ ਆਧਾਰ 'ਤੇ ਪੁੱਛਗਿੱਛ ਕਰ ਰਹੀ ਹੈ। ਬਾਬਾ ਪੀੜਤ ਔਰਤ ਦੇ 15 ਸਾਲ ਦੇ ਬੇਟੇ ਨੂੰ ਜਾਨੋਂ ਮਰਵਾਉਣ ਦੀ ਧਮਕੀ ਦਿੰਦਾ ਸੀ। ਕਿਹਾ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪੁਲਸ ਪੀੜਤ ਔਰਤ ਦੇ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾ ਕੇ ਬਾਬੇ 'ਤੇ ਕੇਸ ਦਰਜ ਕਰੇਗੀ। ਪੁਲਸ ਪੀੜਤ ਔਰਤ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾ ਚੁੱਕੀ ਹੈ।


Related News