ਲਡ਼ਾਈ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ 2-2 ਸਾਲ ਦੀ ਸਜ਼ਾ

Monday, Aug 20, 2018 - 04:51 AM (IST)

ਲਡ਼ਾਈ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ 2-2 ਸਾਲ ਦੀ ਸਜ਼ਾ

ਮਾਨਸਾ, (ਜੱਸਲ)- ਸਥਾਨਕ ਇਕ ਅਦਾਲਤ ਵੱਲੋਂ ਲਡ਼ਾਈ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਸਜ਼ਾ ਅਤੇ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਗਿਆ ਹੈ।  ®ਜਾਣਕਾਰੀ ਅਨੁਸਾਰ 2 ਸਤੰਬਰ 2015 ਨੂੰ ਪਿੰਡ ਨੰਗਲ ਖੁਰਦ ਵਿਖੇ ਬਿੱਟੂ ਸਿੰਘ ਦੀ ਕੁੱਝ ਵਿਅਕਤੀਆਂ ਨੇ ਕਾਫ਼ੀ ਕੁੱਟ-ਮਾਰ ਕਰ ਦਿੱਤੀ ਸੀ। ਇਸ ਸਬੰਧੀ ਥਾਣਾ ਕੋਟਧਰਮੂ ਦੀ ਪੁਲਸ ਨੇ ਬਿੱਟੂ ਸਿੰਘ ਦੀ ਸ਼ਿਕਾਇਤ ’ਤੇ ਵਿੱਕੀ ਸਿੰਘ ਵਾਸੀ ਪਿੰਡ ਰਾਮਦਿੱਤਾ ਵਾਲਾ, ਬਿੱਟੂ ਸਿੰਘ ਅਤੇ ਸੱਤਪਾਲ ਸਿੰਘ ਵਾਸੀਆਨ ਪਿੰਡ ਨੰਗਲ ਖੁਰਦ ਦੇ ਖਿਲਾਫ਼ ਮਾਮਲਾ ਨੰ. 82 ਦਰਜ ਕਰਕੇ ਸੁਣਵਾਈ ਦੇ ਲਈ ਅਦਾਲਤ ’ਚ ਪੇਸ਼ ਕੀਤਾ, ਜਿਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਾਨਸਾ ਜਗਬੀਰ ਸਿੰਘ ਮਹਿੰਦੀਰੱਤਾ ਦੀ ਅਦਾਲਤ ਵੱਲੋਂ ਉਕਤ ਤਿੰਨਾਂ ਨੂੰ ਦੋ–ਦੋ ਸਾਲ ਦੀ ਸਜ਼ਾ ਅਤੇ 2400–2400 ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ ।


Related News