ਚੈੱਕ ਬਾਊਂਸ ਦੇ ਮਾਮਲੇ ''ਚ ਦੋਸ਼ੀ ਨੂੰ 2 ਸਾਲ ਦੀ ਕੈਦ ਦੀ ਸਜ਼ਾ

Friday, Jul 12, 2024 - 04:38 PM (IST)

ਲੁਧਿਆਣਾ (ਮਹਿਰਾ) : ਲੁਧਿਆਣਾ 'ਚ ਸ਼ਰੂਤੀ ਦੀ ਅਦਾਲਤ ਨੇ ਚੈੱਕ ਬਾਊਂਸ ਦੇ ਮਾਮਲੇ 'ਚ ਦੋਸ਼ੀ ਅਸ਼ੋਕ ਕੁਮਾਰ ਵਾਸੀ ਬਠਿੰਡਾ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਚੈੱਕ ਭਰਨ ਦੀ ਰਕਮ 54 ਲੱਖ ਰੁਪਏ ਵੀ ਸ਼ਿਕਾਇਤ ਕਰਤਾ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧ 'ਚ ਸ਼ਿਕਾਇਤ ਕਰਤਾ ਗਿਆਨ ਸਿੰਘ ਕਾਲੜਾ ਵਾਸੀ ਪੱਖੋਵਾਲ ਰੋਡ ਲੁਧਿਆਣਾ ਨੇ ਅਦਾਲਤ 'ਚ ਦਾਇਰ ਸ਼ਿਕਾਇਤ 'ਚ ਦੋਸ਼ ਲਾਇਆ ਕਿ ਦੋਸ਼ੀ ਨੇ ਪ੍ਰਾਪਰਟੀ ਦੇ ਲੈਣ-ਦੇਣ ਨੂੰ ਲੈ ਕੇ ਆਪਣੀ ਦੇਣਦਾਰੀ ਦੇ ਚੱਲਦਿਆਂ ਉਨ੍ਹਾਂ ਨੂੰ 54 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਵਲੋਂ ਚੈੱਕ ਬੈਂਕ 'ਚ ਲਾਇਆ ਗਿਆ ਤਾਂ ਉਹ ਫੇਲ੍ਹ ਹੋ ਕੇ ਵਾਪਸ ਆ ਗਿਆ।

ਇਸ ਤੋਂ ਬਾਅਦ ਉਨ੍ਹਾਂ ਵਲੋਂ ਦੋਸ਼ੀ ਨੂੰ ਬਕਾਇਆ ਇਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਪਰ ਫਿਰ ਵੀ ਦੋਸ਼ੀ ਵਲੋਂ ਉਨ੍ਹਾਂ ਦੀ ਰਕਮ ਵਾਪਸ ਨਹੀਂ ਕੀਤੀ ਗਈ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਨੂੰ ਚੈੱਕ ਫੇਲ੍ਹ ਪਾਏ ਜਾਣ ਦਾ ਦੋਸ਼ੀ ਮੰਨਦੇ ਹੋਏ ਉਸ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
 


Babita

Content Editor

Related News