ਕਾਰੋਬਾਰ ''ਚ ਪੈਸੇ ਲਾਉਣ ਦਾ ਝਾਂਸਾ ਦੇ ਕੇ ਠੱਗੇ ਸਾਢੇ 3 ਲੱਖ ਰੁਪਏ

11/19/2017 2:50:50 AM

ਚੰਡੀਗੜ੍ਹ,   (ਸੁਸ਼ੀਲ)-  ਆਨਲਾਈਨ ਬਿਜ਼ਨੈੱਸ ਵਿਚ ਪੈਸੇ ਲਗਾਉਣ ਦੇ ਨਾਮ 'ਤੇ ਸੈਕਟਰ-40 ਦੇ ਲੜਕੇ ਨੇ ਮੋਹਾਲੀ ਨਿਵਾਸੀ ਦੁਰਗੇਸ਼ ਨਾਲ ਸਾਢੇ ਤਿੰਨ ਲੱਖ ਰੁਪਏ ਦੀ ਧੋਖਾਦੇਹੀ ਨੂੰ ਅੰਜਾਮ ਦਿੱਤਾ, ਜਦੋਂ ਦੁਰਗੇਸ਼ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਆਸ਼ੀਸ਼ ਬਹਾਨੇ ਬਣਾਉਣ ਲਗ ਗਿਆ। ਦੁਰਗੇਸ਼ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। 
ਸੈਕਟਰ-39 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਆਸ਼ੀਸ਼ ਖਿਲਾਫ਼ ਮਾਮਲਾ ਦਰਜ ਕਰ ਲਿਆ। ਮੋਹਾਲੀ ਫੇਜ਼-7 ਨਿਵਾਸੀ ਦੁਰਗੇਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਦੋਸਤ ਆਸ਼ੀਸ਼ ਨੇ ਉਸ ਤੋਂ ਆਨਲਾਈਨ ਬਿਜ਼ਨੈੱਸ ਵਿਚ ਇਨਵੈਸਟ ਕਰਨ ਲਈ ਸਾਢੇ 3 ਲੱਖ ਰੁਪਏ ਲਏ ਸਨ। ਕੁਝ ਦਿਨ ਜਦੋਂ ਉਸ ਨੂੰ ਆਨਲਾਈਨ ਬਿਜ਼ਨੈੱਸ ਵਿਚ ਕੋਈ ਫਾਇਦਾ ਨਾ ਮਿਲਿਆ ਤਾਂ ਉਸ ਨੇ ਆਸ਼ੀਸ਼ ਤੋਂ ਪੁੱਛਿਆ ਤਾਂ ਜਵਾਬ ਮਿਲਿਆ ਕਿ ਉਸ ਨੇ ਦੁਰਗੇਸ਼ ਦੇ ਪੈਸੇ ਹੋਲੀਡੇ ਵੋਕੇਸ਼ਨ ਮੈਂਬਰਸ਼ਿਪ ਵਿਚ ਲਾਏ ਹਨ। ਇਸ 'ਤੇ ਦੁਰਗੇਸ਼ ਨੇ ਮੈਂਬਰਸ਼ਿਪ ਤੋਂ ਮਨ੍ਹਾ ਕਰ ਦਿੱਤਾ ਤੇ ਆਪਣੇ ਪੈਸੇ ਵਾਪਸ ਮੰਗੇ, ਜਿਸ ਤੋਂ ਬਾਅਦ ਆਸ਼ੀਸ਼ ਬਹਾਨੇ ਬਣਾਉਣ ਲੱਗਾ। ਇਸ ਤੋਂ ਬਾਅਦ ਦੁਰਗੇਸ਼ ਨੇ ਪੁਲਸ ਕੋਲ ਮਾਮਲਾ ਦਰਜ ਕਰਵਾ ਦਿੱਤਾ।


Related News