ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 3 ਲੱਖ ਦੀ ਠੱਗੀ, 1 ਨਾਮਜ਼ਦ
Monday, Jun 24, 2024 - 12:20 PM (IST)
ਗੜ੍ਹਸ਼ੰਕਰ (ਭਾਰਦਵਾਜ)- ਥਾਣਾ ਮਾਹਿਲਪੁਰ ਪੁਲਸ ਨੇ ਕ੍ਰਿਸ਼ਨ ਗੋਪਾਲ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਅਸ਼ਵਨੀ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਅੱਛਰਵਾਲ ਦੇ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਦਰਖ਼ਾਸਤ ਵਿਚ ਕਿਸ਼ਨ ਗੋਪਾਲ ਪੁੱਤਰ ਸੋਮ ਨਾਥ ਵਾਸੀ ਮੁਹੱਲਾ ਵਾਲਮੀਕਿ, ਵਾਰਡ ਨੰ. 10, ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਸੀ ਕਿ ਉਹ ਰੁਪਿੰਦਰ ਕੌਰ ਪੁੱਤਰੀ ਸੰਤੋਖ ਸਿੰਘ ਵਾਸੀ ਸੈਣੀਆਂ ਮੁਹੱਲਾ ਮਾਹਿਲਪੁਰ ਨਾਲ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ।
ਬਾਅਦ ਵਿਚ ਉਹ ਐੱਸ. ਸਿੱਧੂ ਟਰੈਵਲ ਏਜੰਟ ਸ਼ਹੀਦਾਂ ਰੋਡ ਮਾਹਿਲਪਰ ਕੋਲ ਕੰਮ ਕਰਨ ਲੱਗ ਪਈ। ਜਿਸ ਨੇ ਮੈਨੂੰ ਅਸ਼ਵਨੀ ਕੁਮਾਰ ਨਾਲ ਮਿਲਾਇਆ ਅਤੇ ਕਿਹਾ ਕਿ ਉਹ ਉਸ ਦਾ ਅਰਮੀਨੀਆ ਦਾ ਵਰਕ ਪਰਮਿਟ ਵੀਜ਼ਾ ਲਗਵਾ ਦੇਵੇਗਾ ਅਤੇ ਰਹਿਣ ਸਹਿਣ-ਰੋਟੀ ਦਾ ਖ਼ਰਚ ਕੰਪਨੀ ਦਾ ਤੇ ਇਸ ਕੰਮ ਦੇ ਸਾਢੇ ਤਿੰਨ ਲੱਖ ਰੁਪਏ ਲੱਗਣਗੇ।
ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ
ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਉਸ ਨੇ ਝਾਂਸੇ ਵਿਚ ਆ ਕੇ 1 ਮਈ 2023 ਨੂੰ ਇਨ੍ਹਾਂ ਦੇ ਦਫ਼ਤਰ ਵਿਖੇ ਪੰਜਾਹ ਹਜ਼ਾਰ ਰੁਪਏ, 9 ਅਗਸਤ 2023 ਨੂੰ 1 ਲੱਖ 12 ਹਜ਼ਾਰ ਰੁਪਏ ਅਤੇ ਰੁਪਿੰਦਰ ਕੌਰ ਦੇ ਖਾਤੇ ਵਿਚ 14 ਸਤੰਬਰ ਨੂੰ ਪੰਜਾਹ ਹਜ਼ਾਰ ਰੁਪਏ, 26 ਸਤੰਬਰ ਨੂੰ ਇਕ ਲੱਖ ਰੁਪਏ ਅਤੇ 27 ਸਤੰਬਰ ਨੂੰ 1 ਲੱਖ 38 ਹਜ਼ਾਰ ਰੁਪਏ ਟਰਾਂਸਫ਼ਰ ਕੀਤੇ ਸਨ। ਉਸ ਨੇ ਦੱਸਿਆ ਕਿ ਇਨ੍ਹਾਂ ਨੇ ਉਸ ਨੂੰ ਅਰਮੀਨੀਆ ਤਾਂ ਭੇਜ ਦਿੱਤਾ ਪਰ ਵਾਅਦੇ ਮੁਤਾਬਕ ਕੋਈ ਕੰਮ ਨਹੀਂ ਦੁਆਇਆ। ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਾਪਸ ਦੇਸ਼ ਆ ਗਿਆ ਤਾਂ ਇਨ੍ਹਾਂ ਖਿਲਾਫ਼ 23 ਦਸੰਬਰ 2023 ਨੂੰ ਦਰਖ਼ਾਸਤ ਦਿੱਤੀ ਸੀ। ਇਨ੍ਹਾਂ ਨੇ ਪੌਣੇ ਦੋ ਲੱਖ ਰੁਪਏ 1 ਮਾਰਚ 2024 ਨੂੰ ਮੋੜਨ ਦਾ ਇਕਰਾਰ ਕੀਤਾ ਸੀ ਪਰ ਇਨ੍ਹਾਂ ਮੈਨੂੰ ਕੋਈ ਪੈਸੇ ਵਾਪਸ ਨਹੀਂ ਕੀਤੇ ਅਤੇ ਆਪਣੇ ਕੀਤੇ ਰਾਜ਼ੀਨਾਮੇ ਤੋਂ ਵੀ ਮੁੱਕਰ ਗਿਆ। ਕ੍ਰਿਸ਼ਨ ਗੋਪਾਲ ਨੇ ਗੁਹਾਰ ਲਗਾਈ ਸੀ ਕਿ ਉਸ ਨੇ ਸਾਰੇ ਪੈਸੇ ਵਿਆਜ਼ ’ਤੇ ਲੈ ਕੇ ਦਿਤੇ ਸਨ, ਇਸ ਲਈ ਨੂੰ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਹੁਸ਼ਿਆਰਪੁਰ ਵੱਲੋਂ ਕਰਨ ਤੋਂ ਬਾਅਦ ਅਸ਼ਵਨੀ ਕੁਮਾਰ ਪੁੱਤਰ ਜੁਗਿੰਦਰ ਪਾਲ ਵਾਸੀ ਅੱਛਰਵਾਲ ਨੂੰ ਦੋਸ਼ੀ ਪਾਇਆ ਗਿਆ। ਉਸ ਦੇ ਖ਼ਿਲਾਫ਼ ਥਾਣਾ ਮਾਹਿਲਪਰ ਵਿਖੇ ਧਾਰਾ 420,406, 13 ਪੰਜਾਬ ਪ੍ਰੋਫੈਸ਼ਨਲ ਐਕਟ 2014 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।