ਕੈਨੇਡਾ ''ਚ ਪੀ.ਆਰ. ਦਿਵਾਉਣ ਦਾ ਝਾਂਸਾ ਦੇ ਕੇ ਠੱਗੇ ਲੱਖਾਂ ਰੁਪਏ
Friday, Jun 14, 2024 - 04:12 AM (IST)
ਫਗਵਾੜਾ (ਜਲੋਟਾ) - ਫਗਵਾੜਾ ਦੇ ਅਰਬਨ ਸਟੇਟ ਇਲਾਕੇ ’ਚ ਰਹਿਣ ਵਾਲੇ ਇਕ ਵਿਅਕਤੀ ਨੂੰ ਪਰਿਵਾਰ ਸਮੇਤ ਕੈਨੇਡਾ ’ਚ ਪੱਕੇ ਤੌਰ ’ਤੇ ਪੀ. ਆਰ. ਦਿਵਾਉਣ ਅਤੇ ਉਥੇ ਸੇਟਲ ਕਰਨ ਦਾ ਝਾਂਸਾ ਦੇ ਕੇ ਇਕ ਸ਼ਾਤਿਰ ਠੱਗ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਸਨਸੀਖੇਜ਼ ਸੂਚਨਾ ਮਿਲੀ ਹੈ।
ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਐੱਸ. ਸੀ. ਐੱਫ. 21 ਅਰਬਨ ਅਸਟੇਟ ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਿੱਧੇ ਤੌਰ ’ਤੇ ਦੋਸ਼ ਲਾਇਆ ਹੈ ਕਿ ਭੁਪਿੰਦਰ ਸਿੰਘ ਉਰਫ ਭੁਪਿੰਦਰ ਪਾਲ ਸਿੰਘ ਪੁੱਤਰ ਹਰਗੁਰਦੇਵ ਸਿੰਘ ਵਾਸੀ ਕੋਠੀ ਨੰਬਰ 122 ਹਰਗੋਬਿੰਦ ਨਗਰ ਫਗਵਾੜਾ ਨੇ ਉਸ ਨੂੰ ਉਸਦੇ ਪਰਿਵਾਰ ਸਮੇਤ ਕੈਨੇਡਾ ’ਚ ਪੱਕੀ ਪੀ. ਆਰ. ਦਿਵਾ ਕੇ ਸੈਟਲ ਕਰਨ ਦੇ ਨਾਂ 'ਤੇ ਲਗਭਗ 26,54,120 ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ- ਕੁਵੈਤ ਅੱਗ ਹਾਦਸੇ 'ਚ ਤਾਮਿਲਨਾਡੂ ਦੇ ਸੱਤ ਲੋਕਾਂ ਦੀ ਮੌਤ, CM ਸਟਾਲਿਨ ਨੇ ਕੀਤਾ ਰਾਹਤ ਦਾ ਐਲਾਨ
ਸ਼ਿਕਾਇਤਕਰਤਾ ਇੰਦਰਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਭੁਪਿੰਦਰ ਸਿੰਘ ਉਰਫ ਭੁਪਿੰਦਰ ਪਾਲ ਸਿੰਘ ਲੰਬੇ ਸਮੇਂ ਤੋਂ ਉਸ ਨੂੰ ਉਸਦੇ ਪਰਿਵਾਰ ਸਮੇਤ ਕੈਨੇਡਾ ਵਿਚ ਪੀਆਰ ਦਿਵਾਉਣ ਲਈ ਸੁਪਨੇ ਦਿਖਾਂਦਾ ਰਿਹਾ ਹੈ ਪਰ ਅਸਲ ਵਿਚ ਆਰੋਪੀ ਵਲੋਂ ਜੋ ਦਾਅਵਾ ਕੀਤੇ ਜਾ ਰਹੇ ਸਨ ਉਹ ਕੌਰਾ ਝੂਠ ਸੀ। ਉਸ ਨੇ ਪੁਲਸ ਨੂੰ ਖੁਲਾਸਾ ਕੀਤਾ ਹੈ ਕਿ ਜਦੋਂ ਉਸਨੇ ਮੁਲਜ਼ਮ ਭੁਪਿੰਦਰ ਸਿੰਘ ਉਰਫ ਭੁਪਿੰਦਰ ਪਾਲ ਸਿੰਘ ਤੋਂ ਆਪਣੇ ਲੱਖਾਂ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਵਲੋਂ ਉਸ ਨੂੰ ਅਦਾ ਕੀਤੇ ਗਏ ਲੱਖਾਂ ਰੁਪਏ ਤੋਂ ਸਾਫ਼ ਮੂੰਹ ਮੋੜ ਲਿਆ।
ਪੁਲਸ ਨੇ ਮੁਲਜ਼ਮ ਭੁਪਿੰਦਰ ਸਿੰਘ ਉਰਫ਼ ਭੁਪਿੰਦਰ ਪਾਲ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿੱਚ ਧਾਰਾ 406 ਅਤੇ 420 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਭੁਪਿੰਦਰ ਸਿੰਘ ਉਰਫ ਭੁਪਿੰਦਰ ਪਾਲ ਸਿੰਘ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਕੁਵੈਤ ਅੱਗ ਹਾਦਸਾ : ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਤਿਆਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e