ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ 14.50 ਲੱਖ ਰੁਪਏ ਦੀ ਮਾਰੀ ਠੱਗੀ
Thursday, Jun 13, 2024 - 01:13 PM (IST)
ਘਨੌਰ (ਅਲੀ) : ਥਾਣਾ ਸ਼ੰਭੂ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ 2 ਵਿਅਕਤੀਆਂ ਅਤੇ 2 ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਨਜੀਤ ਕੌਰ ਪਤਨੀ ਗਰੀਬ ਦਾਸ ਵਾਸੀ ਗੁਰੂ ਤੇਗ ਬਹਾਦਰ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਵਿਅਕਤੀਆਂ ਨੇ ਮੇਰੇ ਲੜਕੇ ਨੂੰ ਵਰਕ ਪਰਮਿਟ ’ਤੇ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਸਾਡੇ ਤੋਂ 14,50,000 ਰੁਪਏ ਲੈ ਲਏ। ਬਾਅਦ ’ਚ ਨਾ ਤਾਂ ਮੇਰੇ ਲੜਕੇ ਨੂੰ ਨਿਊਜ਼ੀਲੈਂਡ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਕਰਕੇ ਮੁਕੱਦਮਾ ਦਰਖਾਸਤ ਨੰਬਰ 2575/ਪੋਸ਼ੀ ਮਿਤੀ 27/4/24 ਨੂੰ ਬਾਅਦ ਪੜਤਾਲ ਦਰਜ ਰਜਿਸਟਰ ਹੋਇਆ ਹੈ।
ਪੁਲਸ ਨੇ ਗਗਨ ਪੁੱਤਰ ਸੁਰਿੰਦਰ ਸਿੰਘ, ਅਰਮਾਨ, ਅਰਮਾਨ ਦੀ ਮਾਤਾ ਸੁਪਿੰਦਰ ਕੌਰ ਵਾਸੀਆਨ ਨੇੜੇ ਹਨੂੰਮਾਨ ਮੰਦਰ ਕੁਰਾਲੀ, ਸੁਮਨਦੀਪ ਕੌਰ ਪੁੱਤਰੀ ਸੰਤੋਖ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਾਲੋਨੀ ਸ਼ੰਭੂ ਖਿਲਾਫ 420, 120-ਬੀ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।