ਲੇਬਨਾਨ ਨੇ ਉੱਤਰੀ ਇਜ਼ਰਾਈਲ ’ਤੇ ਦਾਗੇ 160 ਰਾਕੇਟ, ਚੋਟੀ ਦੇ ਕਮਾਂਡਰ ਸਣੇ 4 ਮੈਂਬਰਾਂ ਦੀ ਮੌਤ

06/13/2024 1:24:11 PM

ਯੇਰੂਸ਼ਲਮ (ਏ.ਐੱਨ.ਆਈ.) : ਇਜ਼ਰਾਈਲੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਲੇਬਨਾਨ ਤੋਂ ਉੱਤਰੀ ਇਜ਼ਰਾਈਲ ’ਤੇ ਲਗਭਗ 160 ਰਾਕੇਟ ਦਾਗੇ ਗਏ ਹਨ। ਇਹ ਹਮਲਾ ਬੀਤੇ ਦਿਨੀਂ ਸਵੇਰੇ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਾਅਦ ਹੋਇਆ ਹੈ, ਜਿਸ ’ਚ ਇਕ ਚੋਟੀ ਦੇ ਕਮਾਂਡਰ ਸਮੇਤ ਹਿਜ਼ਬੁੱਲਾ ਦੇ ਚਾਰ ਮੈਂਬਰ ਮਾਰੇ ਗਏ ਸਨ। ਇਹ ਗੋਲੀਬਾਰੀ 7 ਅਕਤੂਬਰ, 2023 ਨੂੰ ਇਜ਼ਰਾਈਲ-ਹਮਾਸ ਸੰਘਰਸ਼ ਦੇ ਨਵੇਂ ਦੌਰ ਦੀ ਸ਼ੁਰੂਆਤ ਤੋਂ ਬਾਅਦ ਇਜ਼ਰਾਈਲ ’ਤੇ ਲੇਬਨਾਨੀ ਅੱਤਵਾਦੀਆਂ ਵੱਲੋਂ ਸਭ ਤੋਂ ਵੱਡਾ ਰਾਕੇਟ ਹਮਲਾ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਇਸ ਸਬੰਧ ਵਿਚ ਫੌਜ ਨੇ ਕਿਹਾ ਕਿ ਸਵੇਰੇ ਲਗਭਗ 90 ਪ੍ਰੋਜੈਕਟਾਈਲਾਂ ਦੀ ਪਛਾਣ ਕੀਤੀ ਗਈ, ਜਿਸ ਨੂੰ ਲੇਬਨਾਨ ਤੋਂ ਦਾਗਿਆ ਗਿਆ ਸੀ। ਨੈਸ਼ਨਲ ਫਾਇਰ ਐਂਡ ਰੈਸਕਿਊ ਅਥਾਰਟੀ ਨੇ ਕਿਹਾ ਕਿ ਰਾਕੇਟ ਕਾਰਨ ਕਈ ਇਲਾਕਿਆਂ ’ਚ ਅੱਗ ਲੱਗ ਗਈ। ਬਾਅਦ ਵਿਚ ਸਵੇਰੇ ਪੱਛਮੀ ਗੈਲੀਲੀ ਅਤੇ ਉੱਪਰੀ ਗਲੀਲੀ ਖੇਤਰ ’ਚ ਮਾਉਂਟ ਮੇਰੋਨ ਵੱਲ ਲਗਭਗ 70 ਰਾਕੇਟ ਦਾਗੇ ਗਏ, ਜਿਥੇ ਇਕ ਮੁੱਖ ਹਵਾਈ ਰੱਖਿਆ ਕੰਟਰੋਲ ਯੂਨਿਟ ਸਥਿਤ ਹੈ। ਫੌਜ ਨੇ ਕਿਹਾ ਕਿ ਕਈ ਮਿਜ਼ਾਈਲਾਂ ਨੂੰ ਰੋਕਿਆ ਗਿਆ, ਉਨ੍ਹਾਂ ’ਚੋਂ ਜ਼ਿਆਦਾਤਰ ਖੁੱਲ੍ਹੇ ਖੇਤਰਾਂ ’ਚ ਅਤੇ ਕਈ ਉੱਤਰੀ ਇਜ਼ਰਾਈਲ ’ਚ ਕਈ ਥਾਵਾਂ ’ਤੇ ਡਿੱਗੀਆਂ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਫੌਜ ਨੇ ਕਿਹਾ ਕਿ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਜ਼ਰਾਈਲ ਤੋਂ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ। ਤਾਜ਼ਾ ਗੋਲਾਬਾਰੀ ਦੇ ਜਵਾਬ ’ਚ ਇਜ਼ਰਾਈਲੀ ਜਹਾਜ਼ਾਂ ਨੇ ਯਾਰੂਨ ਦੇ ਖੇਤਰ ’ਚ ਲਾਂਚਰ ਨੂੰ ਗੋਲੀ ਮਾਰ ਦਿੱਤੀ। ਅਪਰ ਗਲੀਲੀ ਰੀਜਨਲ ਕੌਂਸਲ ਨੇ ਵਾਧੂ ਗੋਲੀਬਾਰੀ ਦਾ ਹਵਾਲਾ ਦਿੰਦੇ ਹੋਏ ਨਿਵਾਸੀਆਂ ਨੂੰ ਸਿਰਫ ਜ਼ਰੂਰੀ ਸਰਗਰਮੀਆਂ ਤੱਕ ਹੀ ਸੀਮਤ ਰਹਿਣ ਲਈ ਕਿਹਾ। ਲੇਬਨਾਨ ਦੇ ਦੱਖਣੀ-ਪੂਰਬੀ ਸ਼ਹਿਰ ਟਾਇਰ ਦੇ ਜ਼ੂਈਆ ਸੂਬੇ ’ਚ ਮੰਗਲਵਾਰ ਦੇਰ ਰਾਤ ਇਜ਼ਰਾਈਲੀ ਹਵਾਈ ਹਮਲੇ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਲੇਬਨਾਨ ਦੇ ਫੌਜੀ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਲੇਬਨਾਨ ਤੋਂ ਉੱਤਰੀ ਇਜ਼ਰਾਈਲ ਵੱਲ 12 ਡਰੋਨ ਅਤੇ ਲਗਭਗ 80 ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗੀਆਂ। ਜਦ ਕਿ ਇਜ਼ਰਾਈਲੀ ਆਇਰਨ ਡੋਮ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਵਿਚੋਂ ਕੁਝ ਨੂੰ ਰੋਕ ਦਿੱਤਾ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News