ਸਹੁਰਾ ਪਰਿਵਾਰ ਵਲੋਂ ਨੂੰਹ ਦੀ ਬੇਰਹਿਮੀ ਨਾਲ ਕੁੱਟਮਾਰ

Monday, Jun 19, 2017 - 11:59 AM (IST)

ਸਹੁਰਾ ਪਰਿਵਾਰ ਵਲੋਂ ਨੂੰਹ ਦੀ ਬੇਰਹਿਮੀ ਨਾਲ ਕੁੱਟਮਾਰ

ਅਬੋਹਰ (ਭਾਰਦਵਾਜ) —ਉਪਮੰਡਲ ਦੇ ਪਿੰਡ ਬੁਰਜ਼ਮੁਹਾਰ ਕਾਲੋਨੀ ਨਿਵਾਸੀ ਇਕ ਵਿਆਹੁਤਾ ਨੂੰ ਉਸ ਦੇ ਸਹੁਰਾ ਪੱਖ ਦੇ ਲੋਕਾਂ ਨੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਪੀੜਤਾ ਨੂੰ ਇਲਾਜ਼ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਹਸਪਤਾਲ 'ਚ ਭਰਤੀ ਆਰਤੀ ਦੇਵੀ ਦੇ ਪਿਤਾ ਰਾਮ ਰਤਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆ 5 ਸਾਲ ਪਹਿਲਾਂ ਮਹਿੰਦਰ ਕੁਮਾਰ ਨਿਵਾਸੀ ਰੱਤਾਖੇੜਾ ਜ਼ਿਲਾ ਸਿਰਸਾ ਦੇ ਨਾਲ ਕੀਤੀ ਸੀ। ਇਸ ਵਿਆਹ ਨਾਲ ਉਨ੍ਹਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ। ਉਸ ਤੋਂ ਬਾਅਦ ਸਹੁਰਾ ਪੱਖ ਨੇ ਉਸ ਨੂੰ ਪਰੇਸ਼ਾਨ ਕਰਨ ਲੱਗੇ ਬੀਤੇ ਦਿਨ ਉਸ ਦੇ ਸਹੁਰਾ ਪੱਖ ਦੇ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਫਿਲਹਾਲ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਸ਼ਿਕਾਇਤ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


Related News