ਨਾਬਾਲਗ ਨੌਜਵਾਨ ਦਾ ਸਰੀਰਕ ਸ਼ੋਸ਼ਣ ਕਰਨ ਦੀ ਦੋਸ਼ਣ ਔਰਤ ਨੂੰ ਉਮਰ ਕੈਦ

Tuesday, Dec 13, 2022 - 02:53 PM (IST)

ਨਾਬਾਲਗ ਨੌਜਵਾਨ ਦਾ ਸਰੀਰਕ ਸ਼ੋਸ਼ਣ ਕਰਨ ਦੀ ਦੋਸ਼ਣ ਔਰਤ ਨੂੰ ਉਮਰ ਕੈਦ

ਲੁਧਿਆਣਾ (ਮਹਿਰਾ) : ਆਪਣੇ ਭਰਾ ਦੇ ਨਾਲ ਮਿਲ ਕੇ ਟਿਊਸ਼ਨ ਪੜ੍ਹਨ ਆਏ ਨਾਬਾਲਗ ਦਾ ਸਰੀਰਕ ਸ਼ੋਸ਼ਣ ਕਰਨ ਦੀ ਦੋਸ਼ਣ ਸ਼ਾਮ ਨਗਰ ਨਿਵਾਸੀ ਰਾਧਾ ਨੂੰ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਉਮਰ ਕੈਦ ਅਤੇ 1 ਲੱਖ 22 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮ ਮੁਤਾਬਕ ਜੇਕਰ ਜੁਰਮਾਨਾ ਰਾਸ਼ੀ ਵਸੂਲ ਹੋ ਜਾਂਦੀ ਹੈ ਤਾਂ ਇਸ ਰਾਸ਼ੀ ’ਚੋਂ 1 ਲੱਖ 20 ਹਜ਼ਾਰ ਰੁਪਏ ਨਾਬਾਲਗ ਨੂੰ ਅਦਾ ਕੀਤੇ ਜਾਣਗੇ। ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਪੁਲਸ ਥਾਣਾ ਡਵੀਜ਼ਨ ਨੰ. 5 ਵਿਚ ਨਾਬਾਲਗ ਦੀ ਸ਼ਿਕਇਤ ’ਤੇ 18 ਅਕਤੂਬਰ 2014 ਨੂੰ ਕੇਸ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਜਨਮ ਸਾਲ 2006 ’ਚ ਹੋਇਆ ਸੀ ਅਤੇ ਉਹ ਸ਼ਾਮ ਨਗਰ ਵਿਚ ਆਪਣੇ ਮਾਤਾ-ਪਿਤਾ ਦੇ ਨਾਲ ਕਿਰਾਏ ’ਤੇ ਰਹਿੰਦਾ ਸੀ ਅਤੇ ਉਸ ਦੇ ਮਕਾਨ ਮਾਲਕ ਦੇ 3 ਬੱਚੇ ਸਨ, ਜਿਸ ’ਚੋਂ ਵੱਡੀ ਕੁੜੀ ਮੁਲਜ਼ਮ ਰਾਧਾ ਆਪਣੇ ਭਰਾ ਮਾਧਵ ਨਾਲ ਮਿਲ ਕੇ ਉਸ ਦਾ ਸਰੀਰਕ ਸੋਸ਼ਣ ਕਰ ਰਹੀ ਸੀ। ਸ਼ਿਕਾਇਤਕਰਤਾ ਮੁਤਾਬਕ ਰਾਧਾ ਆਪਣੇ ਘਰ ’ਚ ਟਿਊਸ਼ਨ ਪੜ੍ਹਾਉਣ ਦੇ ਨਾਂ ’ਤੇ ਉਸ ਨੂੰ ਬੁਲਾ ਕੇ ਅਸ਼ਲੀਲ ਵੀਡੀਓ ਦਿਖਾਉਂਦੀ ਸੀ।

ਇੰਨਾ ਹੀ ਨਹੀਂ, ਉਹ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਆਪਣੇ ਨਾਲ ਸਰੀਰਕ ਸਬੰਧ ਬਣਵਾਉਂਦੀ ਸੀ। ਔਰਤ ਦੇ ਭਰਾ ਨੇ ਆਪਣੀ ਭੈਣ ਰਾਧਾ ਨਾਲ ਸ਼ਿਕਾਇਤਕਰਤਾ ਦੀਆਂ ਕਈ ਵੀਡੀਓਜ਼ ਬਣਾਈਆਂ। ਤੰਗ ਆ ਕੇ ਜਦੋਂ ਸ਼ਿਕਾਇਤਕਰਤਾ ਨੇ ਇਸ ਸਬੰਧੀ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਔਰਤ ਨੇ ਆਪਣੇ ਭਰਾ ਮਾਧਵ ਨਾਲ ਮਿਲ ਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ’ਚ ਰਾਧਾ ਦੇ ਭਰਾ ਮਾਧਵ ਨੂੰ ਪਹਿਲਾਂ ਹੀ ਅਦਾਲਤ ਵੱਲੋਂ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦੋਂਕਿ ਮੁਲਜ਼ਮ ਔਰਤ ਨੂੰ ਬਾਅਦ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।


author

Babita

Content Editor

Related News