ਚੰਡੀਗੜ੍ਹ ਵਾਲਿਆਂ ਕੋਲ ਲਾਕਡਾਊਨ ਦੌਰਾਨ 'ਜ਼ਬਤ ਵਾਹਨ' ਛੁਡਵਾਉਣ ਦਾ ਆਖ਼ਰੀ ਮੌਕਾ, ਜਲਦ ਕਰੋ ਇਹ ਕੰਮ

07/12/2022 10:50:27 AM

ਚੰਡੀਗੜ੍ਹ (ਸੁਸ਼ੀਲ) : ਲਾਕਡਾਊਨ ਦੌਰਾਨ ਜ਼ਬਤ ਵਾਹਨਾਂ ਨੂੰ ਜੇਕਰ ਮਾਲਕ ਰਿਲੀਜ਼ ਨਹੀਂ ਕਰਵਾਉਂਦੇ ਤਾਂ ਪੁਲਸ ਉਨ੍ਹਾਂ ਦੀ ਨਿਲਾਮੀ ਕਰੇਗੀ। ਨਿਲਾਮੀ ਤੋਂ ਪਹਿਲਾਂ ਚੰਡੀਗੜ੍ਹ ਪੁਲਸ, ਮਾਲਕਾਂ ਨੂੰ ਆਪਣੇ-ਆਪਣੇ ਵਾਹਨ ਰਿਲੀਜ਼ ਕਰਵਾਉਣ ਲਈ ਆਖ਼ਰੀ ਮੌਕਾ ਦੇ ਰਹੀ ਹੈ। 16 ਜੁਲਾਈ ਨੂੰ ਲਾਕਡਾਊਨ 'ਚ ਜ਼ਬਤ ਵਾਹਨ ਤੇ ਚਲਾਨ ਦੇ ਭੁਗਤਾਨ ਲਈ ਰਾਸ਼ਟਰੀ ਲੋਕ ਅਦਾਲਤ ਲੱਗ ਰਹੀ ਹੈ। ਲੋਕ ਅਦਾਲਤ 'ਚ ਮਾਲਕ ਆਪਣੇ ਵਾਹਨ ਰਿਲੀਜ਼ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਨਾਬਾਲਗ ਧੀ ਨੂੰ ਢਿੱਡ ਦਰਦ ਦੀ ਦਵਾਈ ਦਿਵਾਉਣ ਗਏ ਪਰਿਵਾਰ ਦੇ ਉੱਡੇ ਹੋਸ਼, ਨਿਕਲੀ 4 ਮਹੀਨਿਆਂ ਦੀ ਗਰਭਵਤੀ

ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਲਾਕਡਾਊਨ 2020-21 ਦੌਰਾਨ 7400 ਲੋਕਾਂ ਦਾ ਚਲਾਨ ਕੀਤਾ ਤੇ 2 ਹਜ਼ਾਰ 281 ਵਾਹਨ ਜ਼ਬਤ ਕੀਤੇ ਸਨ। ਇਸ ਵਿਚੋਂ 7400 ਲੋਕਾਂ ਨੇ ਚਲਾਨ ਦਾ ਭੁਗਤਾਨ ਨਹੀਂ ਕੀਤਾ। ਚੰਡੀਗੜ੍ਹ ਟ੍ਰੈਫਿਕ ਪੁਲਸ ਜ਼ਬਤ ਵਾਹਨ ਮਾਲਕਾਂ ਨੂੰ ਵਾਹਨ ਰਿਲੀਜ਼ ਕਰਵਾਉਣ ਨੂੰ ਲੈ ਕੇ ਨੋਟਿਸ ਭੇਜ ਚੁੱਕੀ ਹੈ ਪਰ ਚਾਲਕ ਆਪਣੇ ਵਾਹਨ ਰਿਲੀਜ਼ ਨਹੀਂ ਕਰਵਾ ਰਹੇ ਹਨ।

ਇਹ ਵੀ ਪੜ੍ਹੋ : 'ਕੱਚੇ ਮੁਲਾਜ਼ਮਾਂ' ਨੂੰ ਪੱਕਾ ਕਰਨ ਬਾਰੇ ਫਸਿਆ ਕਾਨੂੰਨੀ ਪੇਚ, ਇਸ ਤਾਰੀਖ਼ ਨੂੰ ਦੁਬਾਰਾ ਹੋਵੇਗੀ ਬੈਠਕ

ਟ੍ਰੈਫਿਕ ਪੁਲਸ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਜ਼ਬਤ ਵਾਹਨਾਂ ਦੀ ਸਾਰੀ ਸੂਚੀ ਚੰਡੀਗੜ੍ਹ ਪੁਲਸ ਦੀ ਵੈੱਬਸਾਈਟ ’ਤੇ ਮੌਜੂਦ ਹੈ। 16 ਜੁਲਾਈ ਨੂੰ ਸੈਕਟਰ-43 ਜ਼ਿਲ੍ਹਾ ਅਦਾਲਤ 'ਚ ਵਿਸ਼ੇਸ਼ ਅਦਾਲਤ ਲੱਗੇਗੀ। ਜੇਕਰ ਇਸ ਮੌਕੇ ਵੀ ਵਾਹਨ ਚਾਲਕ ਚਲਾਨ ਨਹੀਂ ਭੁਗਤਾਉਂਦੇ ਤਾਂ ਉਨ੍ਹਾਂ ਦੇ ਵਾਹਨਾਂ ਦੀ ਨਿਲਾਮੀ ਕਰ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News