ਟਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਮਹੱਤਵਪੂਰਨ ਟਰੇਨਾਂ ਰਹਿਣਗੀਆਂ ਰੱਦ
Thursday, Aug 22, 2024 - 06:17 PM (IST)
ਜਲੰਧਰ (ਪੁਨੀਤ)–ਲੁਧਿਆਣਾ ਲਾਈਨ ’ਤੇ ਟਰੈਫਿਕ ਬਲਾਕ ਕਾਰਨ ਵੱਖ-ਵੱਖ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਸਟੇਸ਼ਨ ਜਾਣ ਤੋਂ ਪਹਿਲਾਂ ਆਪਣੇ ਰੂਟ ਦੀਆਂ ਟਰੇਨਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਜਿੱਥੇ ਇਕ ਪਾਸੇ ਵੱਖ-ਵੱਖ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਉਥੇ ਹੀ ਕਈ ਟਰੇਨਾਂ ਨੂੰ ਡਾਇਵਰਟ ਕਰ ਕੇ ਚਲਾਇਆ ਜਾ ਰਿਹਾ ਹੈ। ਦਿੱਲੀ ਰੂਟ ਦੀਆਂ ਮਹੱਤਵਪੂਰਨ ਟਰੇਨਾਂ ਦੀ ਸ਼੍ਰੇਣੀ ਵਿਚ ਸ਼ਾਮਲ ਸ਼ਾਨ-ਏ-ਪੰਜਾਬ ਦਾ ਸੰਚਾਲਨ 26 ਅਗਸਤ ਤਕ ਰੱਦ ਰਹੇਗਾ। ਇਸੇ ਤਰ੍ਹਾਂ 14505 ਅੰਮ੍ਰਿਤਸਰ-ਨੰਗਲ ਦਾ ਸੰਚਾਲਨ 26 ਤੋਂ ਬਾਅਦ ਸ਼ੁਰੂ ਹੋਵੇਗਾ। 22430 ਪਠਾਨਕੋਟ-ਦਿੱਲੀ 27 ਅਗਸਤ ਤਕ ਵੱਖ-ਵੱਖ ਦਿਨ (23 ਨੂੰ ਛੱਡ ਕੇ) ਰੱਦ ਰਹੇਗੀ। ਦਿੱਲੀ-ਪਠਾਨਕੋਟ ਜਾਣ ਵਾਲੀ 22429 ਨੂੰ 26 ਤਕ (22 ਅਗਸਤ ਨੂੰ ਛੱਡ ਕੇ) ਰੱਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ
ਅੰਮ੍ਰਿਤਸਰ ਤੋਂ ਜਯਨਗਰ ਜਾਣ ਵਾਲੀ 04652 ਨੂੰ 23 ਅਤੇ 25 ਨੂੰ, ਜਦਕਿ ਜਯਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ 04651 ਨੂੰ 23, 25, 27 ਲਈ ਰੱਦ ਰੱਖਿਆ ਗਿਆ। ਨਿਊ ਜਲਪਾਈਗੁੜੀ ਤੋਂ ਅੰਮ੍ਰਿਤਸਰ ਜਾਣ ਵਾਲੀ 04653 ਦਾ ਸੰਚਾਲਨ 23 ਨੂੰ ਰੱਦ ਰੱਖਿਆ ਗਿਆ।
ਬੁੱਧਵਾਰ ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਸਿਲਸਿਲੇ ਵਿਚ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ 04654 ਸਮੇਤ ਕਈ ਟਰੇਨਾਂ ਦੀ ਆਵਾਜਾਈ ਰੱਦ ਰਹੀ। ਦਿੱਲੀ ਤੋਂ ਆਉਂਦੇ ਸਮੇਂ ਸ਼ਤਾਬਦੀ 12029 ਲਗਭਗ 20 ਮਿੰਟ ਲੇਟ ਰਹੀ, ਜਦਕਿ ਅੰਮ੍ਰਿਤਸਰ ਤੋਂ ਆਉਂਦੇ ਸਮੇਂ ਪੂਰੇ ਟਾਈਮ ’ਤੇ ਸਟੇਸ਼ਨ ਪਹੁੰਚੀ।
ਢਾਈ ਵਜੇ ਆਉਣ ਵਾਲੀ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ 04623 ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ 7 ਘੰਟੇ ਦੀ ਦੇਰੀ ਨਾਲ 9.50 ’ਤੇ ਪਹੁੰਚੀ। ਇਸੇ ਤਰ੍ਹਾਂ 12413 ਪੂਜਾ ਐਕਸਪ੍ਰੈੱਸ 3 ਘੰਟੇ ਲੇਟ ਰਹੀ। ਸ਼ਾਲੀਮਾਰ 14661 ਅਤੇ 15707 ਆਮਰਪਾਲੀ ਢਾਈ ਘੰਟੇ ਸਪਾਟ ਹੋਈ। 14617 ਜਨਸੇਵਾ 2 ਘੰਟੇ, ਲੋਹਿਤ 15651, ਸਰਯੂ-ਯਮੁਨਾ 14649, ਹਾਵੜਾ ਅੰਮ੍ਰਿਤਸਰ ਮੇਲ 13005, ਊਧਮਪੁਰ ਐਕਸਪ੍ਰੈੱਸ 22431 ਇਕ ਘੰਟਾ ਦੇਰੀ ਨਾਲ ਪਹੁੰਚੀਆਂ।
ਇਹ ਵੀ ਪੜ੍ਹੋ- ਸਾਵਧਾਨ! ਪੰਜਾਬ 'ਚ ਵੱਧ ਰਹੀ ਲਗਾਤਾਰ ਇਹ ਬੀਮਾਰੀ, ਲੋਕ ਹੋਣ ਲੱਗੇ ਪਾਜ਼ੇਟਿਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ