ਚੰਡੀਗੜ੍ਹ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਟ੍ਰੈਫਿਕ Advisory ਜਾਰੀ, ਇਨ੍ਹਾਂ ਸੜਕਾਂ ਤੋਂ ਨਾ ਲੰਘੋ

Monday, Sep 02, 2024 - 11:33 AM (IST)

ਚੰਡੀਗੜ੍ਹ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਟ੍ਰੈਫਿਕ Advisory ਜਾਰੀ, ਇਨ੍ਹਾਂ ਸੜਕਾਂ ਤੋਂ ਨਾ ਲੰਘੋ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-34 'ਚ ਕਿਸਾਨ ਯੂਨੀਅਨ ਵਲੋਂ ਅੱਜ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਕਿਸਾਨ ਇੱਥੇ ਪੁੱਜਣੇ ਸ਼ੁਰੂ ਹੋ ਗਏ ਹਨ ਅਤੇ ਚੱਪੇ-ਚੱਪੇ 'ਤੇ ਪੁਲਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਵੀ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਕੁੱਝ ਚੋਣਵੀਆਂ ਸੜਕਾਂ ਤੋਂ ਨਾ ਲੰਘਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਠੇਕਾ ਮੁਲਾਜ਼ਮਾਂ ਦੀ ਕਰ 'ਤੀ ਪੱਕੀ ਛੁੱਟੀ! ਪਾਵਰਕਾਮ ਦਾ ਹੜਤਾਲ ਤੋਂ ਪਹਿਲਾਂ ਵੱਡਾ Action (ਵੀਡੀਓ)
ਸਰੋਵਰ ਪੱਥ : ਸਰੋਵਰ ਪੱਥ 'ਤੇ ਗਊਸ਼ਾਲਾ ਚੌਂਕ (ਸੈਕਟਰ-44, 45, 50, 51) ਤੋਂ ਬੁੜੈਲ ਚੌਂਕ (ਸੈਕਟਰ-33, 34, 44, 45) ਅਤੇ ਸੈਕਟਰ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ (ਸੈਕਟਰ-33, 34, 20, 21) ਵਾਲੀ ਸੜਕ ਬੰਦ ਕੀਤੀ ਗਈ ਹੈ।
ਸੈਕਟਰ-34 : ਸੈਕਟਰ-34 ਦੀ ਵੀ-4 ਰੋਡ ਅਤੇ ਸੈਕਟਰ-34 ਏ/ਬੀ ਵੀ-5 ਰੋਡ ਭਾਵ ਸ਼ਿਆਮ ਮਾਲ, ਪੋਲਕਾ ਬੇਕਰੀ ਦੇ ਸਾਹਮਣੇ ਟੀ-ਪੁਆਇੰਟ ਵੱਲ, ਫੁੱਲਾਂ ਦੀ ਮੰਡੀ ਨੇੜੇ ਅਤੇ ਡਿਸਪੈਂਸਰੀ ਨੇੜੇ ਆਵਾਜਾਈ ਨੂੰ ਮੋੜਿਆ/ਪ੍ਰਤੀਬੰਧਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : IRCTC ਹੁਣ ਜਹਾਜ਼ ਰਾਹੀਂ ਕਰਵਾਏਗਾ ਤੀਰਥ ਸਥਾਨਾਂ ਦੇ ਦਰਸ਼ਨ, ਪੰਜ ਤਾਰਾ ਹੋਟਲਾਂ ’ਚ ਠਹਿਰਨ ਦਾ ਪ੍ਰਬੰਧ
ਦੱਖਣੀ ਮਾਰਗ : ਦੱਖਣੀ ਮਾਰਗ 'ਤੇ ਸਰੋਵਰ ਪਥ ਵੱਲ ਮੋੜ ਬੰਦ ਰੱਖਿਆ ਜਾਵੇਗਾ।
ਸ਼ਾਂਤੀ ਪੱਥ : ਸੈਕਟਰ 33/45 ਲਾਈਟ ਪੁਆਇੰਟ ਤੋਂ ਆਵਾਜਾਈ ਨੂੰ ਸਰੋਵਰ ਮਾਰਗ ਵੱਲ ਮੋੜਨ ਦੀ ਇਜਾਜ਼ਤ ਨਹੀਂ ਹੈ।
ਫੈਦਾਂ ਲਾਈਟ ਪੁਆਇੰਟ ਤੋਂ ਆਉਣ ਵਾਲੇ ਵਾਹਨਾਂ ਲਈ ਗਊਸ਼ਾਲਾ ਚੌਕ ’ਤੇ ਰਾਈਟ ਟਰਨ ’ਤੇ ਪਾਬੰਦੀ ਹੋਵੇਗੀ। ਇਸ ਲਈ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਇਨ੍ਹਾਂ ਸੜਕਾਂ ਦੀ ਬਜਾਏ ਹੋਰ ਰੂਟ ਨੂੰ ਚੁਣਨ ਦੀ ਸਲਾਹ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News