ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ
Saturday, Oct 19, 2024 - 01:07 PM (IST)
ਜਲੰਧਰ (ਗੁਲਸ਼ਨ)- ਜਲੰਧਰ ਨੇੜੇ ਪਿੰਡ ਪ੍ਰਤਾਪਪੁਰਾ 'ਚ ਕਰੀਬ 3.5 ਏਕੜ 'ਚ ਨਵਾਂ ਰਾਧਾ ਸੁਆਮੀ ਸਤਿਸੰਗ ਘਰ ਬਣਨ ਜਾ ਰਿਹਾ ਹੈ। ਇਸ ਦੀ ਚਾਰਦੀਵਾਰੀ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਹ ਕੰਮ ਹੋਰ ਕੋਈ ਨਹੀਂ ਸਗੋਂ ਡੇਰੇ ਦੇ ਸੇਵਾਦਾਰ ਹੀ ਕਰ ਰਹੇ ਹਨ। ਇਸ ਚਾਰਦੀਵਾਰੀ ਨੂੰ ਪੂਰਾ ਕਰਨ ਲਈ ਡੇਰੇ ਨੇ 12 ਘੰਟੇ ਦਾ ਟੀਚਾ ਰੱਖਿਆ ਹੈ। ਡੇਰੇ ਦੇ ਸੇਵਾਦਾਰ ਗੁਰੂ ਜੀ ਦੀ ਮਿਹਰ ਨਾਲ ਸੇਵਾ ਕਰ ਰਹੇ ਹਨ। ਇਸ ਮੌਕੇ 20 ਹਜ਼ਾਰ ਤੋਂ ਵਧੇਰੇ ਸੇਵਾਦਾਰ ਕਾਰਜ ਕਰ ਰਹੇ ਹਨ।
ਇਹ ਵੀ ਪੜ੍ਹੋ- ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਸ੍ਰੀ ਸਾਹਿਬ ਤੇ ਪੇਚਕੱਸ ਨਾਲ ਵਾਰ ਕਰ ਗੁਆਂਢੀ ਦਾ ਕੀਤਾ ਕਤਲ
ਡੇਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 6 ਵਜੇ ਕੰਮ ਸ਼ੁਰੂ ਹੋਇਆ ਸੀ, ਜਿਸ ਨੂੰ ਸ਼ਾਮ 6 ਵਜੇ ਤੱਕ ਪੂਰਾ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰੇ ਦੀ ਜੋਨਲ ਟੀਮ ਵੱਲੋਂ ਇਸ ਕਾਰਜ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਸੇਵਾਦਾਰਾਂ ਲਈ ਖਾਣ-ਪੀਣ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਕਾਰ ਪਾਰਕਿੰਗ ਅਤੇ ਟਾਇਲਟ ਵੀ ਬਣਾਏ ਗਏ ਹਨ। ਇਸ ਮੌਕੇ ਉਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗੇ ਇਸ ਬੀਮਾਰੀ ਦੇ ਮਰੀਜ਼, ਸਾਵਧਾਨ ਰਹਿਣ ਦੀ ਲੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ