ਵੱਡੀ ਖ਼ਬਰ : ਹੁਸ਼ਿਆਰਪੁਰ ਜੇਲ੍ਹ ''ਚੋਂ ਮੁਲਜ਼ਮਾਂ ਨੂੰ ਪੇਸ਼ੀ ''ਤੇ ਲੈ ਕੇ ਜਾ ਰਹੇ ਦੋ ਥਾਣੇਦਾਰਾਂ ਦੀਆਂ ਮਿਲੀਆਂ ਲਾਸ਼ਾਂ

Tuesday, Oct 08, 2024 - 06:29 PM (IST)

ਵੱਡੀ ਖ਼ਬਰ : ਹੁਸ਼ਿਆਰਪੁਰ ਜੇਲ੍ਹ ''ਚੋਂ ਮੁਲਜ਼ਮਾਂ ਨੂੰ ਪੇਸ਼ੀ ''ਤੇ ਲੈ ਕੇ ਜਾ ਰਹੇ ਦੋ ਥਾਣੇਦਾਰਾਂ ਦੀਆਂ ਮਿਲੀਆਂ ਲਾਸ਼ਾਂ

ਆਦਮਪੁਰ (ਰਣਦੀਪ, ਦਿਲਬਾਗੀ) : ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਵਿਖੇ 2 ਪੁਲਸ ਮੁਲਾਜ਼ਮਾਂ ਦੀਆਂ ਸ਼ੱਕੀ ਹਾਲਾਤ ’ਚ ਲਾਸ਼ਾਂ ਮਿਲੀਆਂ ਹਨ। ਰੇਲਵੇ ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੂੰ ਪਤਾ ਲੱਗਾ ਕਿ ਰੇਲਵੇ ਸਟੇਸ਼ਨ ਦੇ ਨਵੇਂ ਉਸਾਰੇ ਗਏ ਬਿਲਡਿੰਗ ਦੇ ਇਕ ਕਮਰੇ ਨੇੜੇ ਇਕ ਪੁਲਸ ਮੁਲਾਜ਼ਮ ਦੀ ਲਾਸ਼ ਪਈ ਹੋਈ ਸੀ, ਉਸ ਨੇ ਥੋੜ੍ਹਾ ਅੱਗੇ ਜਾ ਕੇ ਦੇਖਿਆ ਤਾਂ ਇਕ ਹੋਰ ਵਿਅਕਤੀ ਦੀ ਲਾਸ਼ ਸਾਹਮਣੇ ਦਿਸੀ। ਆਦਮਪੁਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਵਿਚ ਵਾਹਨਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਮੌਕੇ ’ਤੇ ਪਹੁੰਚੇ ਜੀ. ਆਰ. ਪੀ. ਥਾਣਾ ਜਲੰਧਰ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਆਦਮਪੁਰ ਪੁਲਸ ਤੋਂ ਸੂਚਨਾ ਮਿਲਣ ਤੋਂ ਬਾਅਦ ਉਹ ਰੇਲਵੇ ਪੁਲਸ ਪਾਰਟੀ ਸਮੇਤ ਸਟੇਸ਼ਨ ’ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪੁਲਸ ਮੁਲਾਜ਼ਮ ਜ਼ਿਲ੍ਹਾ ਹੁਸ਼ਿਆਰਪੁਰ ’ਚ ਡਿਊਟੀ ਦੇ ਰਹੇ ਸਨ, ਜਿਨ੍ਹਾਂ ਦੀ ਪਛਾਣ ਏ. ਐੱਸ. ਆਈ. ਪ੍ਰੀਤਮ ਦਾਸ ਅਤੇ ਏ. ਐੱਸ. ਆਈ. ਜੀਵਨ ਲਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਮਰੀਜ਼ਾਂ ਦੀ ਐਂਬੂਲੈਂਸ ਨਾਲ ਵਾਪਰਿਆ ਵੱਡਾ ਹਾਦਸਾ, ਪਿਆ ਚੀਕ-ਚਿਹਾੜਾ

ਸੂਤਰਾਂ ਅਨੁਸਾਰ ਅੱਜ ਇਹ ਕਿਸੇ 2 ਮੁਲਜ਼ਮਾਂ ਨੂੰ ਪੇਸ਼ੀ ’ਤੇ ਹੁਸ਼ਿਆਰਪੁਰ ਤੋਂ ਜਲੰਧਰ ਅਦਾਲਤ ’ਚ ਪੇਸ਼ ਕਰਵਾ ਕੇ ਵਾਪਸ ਜਾ ਰਹੇ ਸਨ ਤਾਂ ਆਦਮਪੁਰ ਵਿਖੇ ਇਕ ਮੁਲਜ਼ਮ, ਜੋ ਕਿ ਯੂਵੇਨਾਈਲ ਜੇਲ੍ਹ ਦਾ ਦੱਸਿਆ ਜਾ ਰਿਹਾ ਹੈ, ਇਨ੍ਹਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਮੁਲਾਜ਼ਮਾਂ ਨੇ ਆਦਮਪੁਰ ਥਾਣੇ ਪਹੁੰਚ ਕੇ ਇਕ ਮੁਲਜ਼ਮ ਨੂੰ ਥਾਣੇ ਬਿਠਾ ਕੇ ਮੋਟਰਸਾਈਕਲ ਲੈ ਕੇ ਫਰਾਰ ਨੂੰ ਲੱਭਣ ਚਲੇ ਗਏ ਪਰ ਅਚਾਨਕ ਉਹ ਮੋਟਰਸਾਈਕਲ ਰੇਲਵੇ ਸਟੇਸ਼ਨ ਆਦਮਪੁਰ ਦੇ ਬਾਹਰ ਅਤੇ ਇਨ੍ਹਾਂ ਦੋਵਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਰੇਲਵੇ ਸਟੇਸ਼ਨ ਦੇ ਅੰਦਰ ਨਵੇਂ ਬਣ ਰਹੇ ਬਲਾਕ ਦੇ ਨੇੜਿਓਂ ਬਰਾਮਦ ਹੋਈਆਂ। ਅਜੇ ਤੱਕ ਇਹ ਭੇਦ ਬਣਿਆ ਹੋਇਆ ਹੈ ਕਿ ਆਖਿਰ ਇਨ੍ਹਾਂ ਦੀ ਮੌਤ ਕਿਵੇਂ ਹੋਈ।

ਇਹ ਵੀ ਪੜ੍ਹੋ : ਗੋਲੀਆਂ ਦੀ ਆਵਾਜ਼ ਨਾਲ ਕੰਬਿਆ ਪੰਜਾਬ ਦਾ ਇਹ ਪਿੰਡ, ਇਕ ਜਨਾਨੀ ਦਾ ਕਤਲ, ਕਈ ਜ਼ਖਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News