ਇਨ੍ਹਾਂ ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚਿੰਤਾ ਭਰੀ ਖ਼ਬਰ, ਖੜ੍ਹੀ ਹੋ ਸਕਦੀ ਹੈ ਪ੍ਰੇਸ਼ਾਨੀ
Thursday, Oct 17, 2024 - 06:38 PM (IST)
ਜਲੰਧਰ : ਟਰਾਂਸੋਪਰਟ ਵਿਭਾਗ ਕਾਗ਼ਜ਼ ਦੇ ਬਣੇ ਪੁਰਾਣੇ ਡਰਾਈਵਿੰਗ ਲਾਇਸੈਂਸ (ਐੱਲ) ਆਨਲਾਈਨ ਰੀਨਿਊ ਕਰਨ ਲਈ ਬੈਕਲਾਗ ਲਈ ਤਿਆਰੀ ਨਹੀਂ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਲੰਧਰ ਵਿਚ ਦੋ ਲੱਖ ਡਰਾਈਵਿੰਗ ਲਾਇਸੈਂਸ ਪੈਂਡਿੰਗ ਹਨ। ਇਨ੍ਹਾਂ ਵਿਚੋਂ ਲਗਭਗ 50 ਹਜ਼ਾਰ ਅਜਿਹੇ ਹਨ, ਜਿਨ੍ਹਾਂ ਦੀ ਮਿਆਦ ਅਜੇ ਪੰਜ ਸਾਲ ਜਾਂ ਇਸ ਤੋਂ ਵੀ ਵੱਧ ਪਈ ਹੈ। ਬਿਨੈਕਾਰ ਨੂੰ ਨਵਾਂ ਲਾਇਸੈਂਸ ਬਨਾਉਣ ਲਈ ਫਿਰ ਤੋਂ ਪਹਿਲਾਂ ਵਾਂਗ ਲਰਨਿੰਗ ਅਤੇ ਬਾਅਦ ਵਿਚ ਸਥਾਈ ਲਾਇਸੈਂਸ ਬਨਾਉਣ ਲਈ ਟੈਸਟ ਦੀ ਪ੍ਰਕਿਰਿਆ 'ਚੋਂ ਲੰਘਣਾ ਪੈ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਫੀਲਡ ਅਫ਼ਸਰਾਂ ਦੀ ਬੈਕਲਾਗ ਅਤੇ ਇਸ ਨੂੰ ਆਨਲਾਈਨ ਕਰਨ ਨਾਲ ਜੁੜੀ ਰਿਪੋਰਟ ਨਾਲ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਚ ਕਈ ਵਾਰ ਮੀਟਿੰਗ ਹੋ ਚੁੱਕੀ ਹੈ। ਬੈਕਲਾਗ ਦੀ ਜ਼ਰੂਰਤ ਹੋਣ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਇਸ 'ਤੇ ਫ਼ੈਸਲਾ ਨਹੀਂ ਲੈ ਰਿਹਾ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ
ਮੀਡੀਆ ਰਿਪੋਰਟਾਂ ਮੁਤਾਬਕ ਵਿਭਾਗ ਨੇ 2011 ਵਿਚ ਡਰਾਈਵਿੰਗ ਲਾਇਸੈਂਸ ਆਨਲਾਈਨ ਬਨਾਉਣੇ ਸ਼ੁਰੂ ਕੀਤੇ ਸਨ। ਹਾਲਾਂਕਿ ਉਦੋਂ ਵੀ ਲਾਇਸੈਂਸ ਕਾਗਜ਼ 'ਤੇ ਹੀ ਬਣਦੇ ਸਨ। 2015 ਵਿਚ ਚਿਪ ਵਾਲੇ ਲਾਇਸੈਂਸ ਬਨਾਉਣ ਦਾ ਕੰਮ ਸ਼ੁਰੂ ਹੋਇਆ ਅਤੇ ਟੈਸਟ ਲਈ ਡਰਾਈਵਿੰਗ ਟਰੈਕ ਤਿਆਰ ਕੀਤੇ ਗਏ। 2022 ਵਿਚ ਤਿੰਨ ਮਹੀਨਿਆਂ ਲਈ ਬੈਕਲਾਗ ਬੰਦ ਕਰਦੇ ਹੋਏ ਪੁਰਾਣੇ ਲਾਇਸੈਂਸ ਧਾਰਕਾਂ ਨੂੰ ਆਨਲਾਈਨ ਲਾਇਸੈਂਸ ਲਈ ਫਿਰ ਤੋਂ ਪ੍ਰਕਿਰਿਆ ਪੂਰੀ ਕਰਨ ਲਈ ਆਖਿਆ ਗਿਆ। ਬੈਕਲਾਗ ਵਿਚ ਅਟਕੇ ਲੱਖਾਂ ਲਾਇਸੈਂਸ ਧਾਰਕਾਂ ਦੀ ਸਮੱਸਿਆ ਸਾਹਮਣੇ ਆਈ ਤਾਂ ਫਿਰ ਬੈਕਲਾਗ ਨੂੰ ਕਲੀਅਰ ਕਰਨਾ ਸ਼ੁਰੂ ਕੀਤਾ ਗਿਆ। ਇਸ ਦੌਰਾਨ ਕਈ ਬਿਨੈਕਾਰਾਂ ਨੇ ਆਪਣੇ ਲਾਇਸੈਂਸ ਰੀਨਿਊ ਕਰਵਾਏ। ਹਾਲਾਂਕਿ ਸਤੰਬਰ 2023 ਤੋਂ ਫਿਰ ਵਿਭਾਗ ਨੇ ਬੈਕਲਾਗ ਚੁੱਕਣਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਸਕੱਤਰ ਲੈ ਸਕਦੇ ਹਨ ਫ਼ੈਸਲਾ
ਆਰ. ਟੀ. ਓ. ਦਾ ਆਖਣਾ ਹੈ ਕਿ ਲਾਇਸੈਂਸ ਦਾ ਬੈਕਲਾਗ ਨਹੀਂ ਚੁਕਿਆ ਜਾ ਰਿਹਾ ਹੈ। ਸਮੱਸਿਆ ਤਾਂ ਆ ਰਹੀ ਹੈ ਪਰ ਵਿਭਾਗ ਕੋਲ ਵੀ ਤਰਕ ਹੈ। ਪਹਿਲਾਂ ਆਵੇਦਕਾਂ ਨੇ 25-25 ਸਾਲ ਦੀ ਮਿਆਦ ਤਕ ਦੇ ਲਾਇਸੈਂਸ ਬਨਵਾ ਲਏ ਸਨ। ਬੈਕਲਾਗ ਸ਼ੁਰੂ ਹੋਵੇਗਾ ਤਾਂ ਵੱਡੀ ਗਿਣਤੀ ਵਿਚ ਪੁਰਾਣੇ ਲਾਇਸੈਂਸ ਆਨਲਾਈਨ ਕਰਨੇ ਪੈਣਗੇ। ਇਸ ਸਬੰਧ ਵਿਚ ਆਖਰੀ ਫ਼ੈਸਲਾ ਟਰਾਂਸਪੋਰਟ ਵਿਭਾਗ ਦੇ ਸਕੱਤਰ ਹੀ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡੀ ਖ਼ਬਰ, ਕੱਲ੍ਹ ਤੋਂ ਨਹੀਂ ਕੱਟੀ ਜਾਵੇਗੀ ਇਕ ਵੀ ਪਰਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e