ਪੰਜਾਬ ਲਈ ਖ਼ਤਰੇ ਦੀ ਘੰਟੀ, ਲਗਾਤਾਰ ਹੇਠਾਂ ਡਿੱਗ ਰਿਹੈ ਪਾਣੀ ਦਾ ਪੱਧਰ

Saturday, Oct 12, 2024 - 06:36 PM (IST)

ਪੰਜਾਬ ਲਈ ਖ਼ਤਰੇ ਦੀ ਘੰਟੀ, ਲਗਾਤਾਰ ਹੇਠਾਂ ਡਿੱਗ ਰਿਹੈ ਪਾਣੀ ਦਾ ਪੱਧਰ

ਜਲੰਧਰ (ਮੋਹਨ ਪਾਂਡੇ)–ਅੱਜ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ। ਕੇਂਦਰੀ ਭੂ-ਜਲ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਪੱਧਰ ਡਿੱਗਣ ਦੀ ਇਹ ਰਫ਼ਤਾਰ ਜਾਰੀ ਰਹੀ ਤਾਂ 2039 ਤਕ ਆਉਣ ਵਾਲੇ ਸਮੇਂ ਵਿਚ ਜ਼ਮੀਨ ਹੇਠਲਾ ਪਾਣੀ 300 ਮੀਟਰ ਤਕ ਹੇਠਾਂ ਚਲਿਆ ਜਾਵੇਗਾ ਅਤੇ ਸਾਡੇ ਵੇਖਦੇ ਹੀ ਵੇਖਦੇ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ। ਝੋਨੇ ਦੀ ਏ. ਐੱਸ. ਆਰ. ਫਗਵਾੜਾ ਤਕਨੀਕ ਹੀ ਪੰਜਾਬ ਦਾ ਹਵਾ-ਪਾਣੀ ਬਚਾਉਣ ਵਿਚ ਸਮਰੱਥ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 13 ਤੋਂ 15 ਅਕਤੂਬਰ ਤੱਕ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਠੇਕੇ ਵੀ ਰਹਿਣਗੇ ਬੰਦ

PunjabKesari

ਉਕਤ ਸ਼ਬਦ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ, ਫਗਵਾੜਾ ਗੁੱਡ ਗ੍ਰੋ ਸੰਸਥਾ ਦੇ ਸੰਸਥਾਪਕ ਅਵਤਾਰ ਸਿੰਘ ਅਤੇ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਸੰਸਥਾ ਦੇ ਡਾ. ਚਮਨ ਲਾਲ ਵਸ਼ਿਸ਼ਟ ਨੇ ਸਾਂਝੇ ਰੂਪ ਵਿਚ ਕਹੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਾ ਚੁੱਕੇ ਤਾਂ ਨਵੀਂ ਪੀੜ੍ਹੀ ਨੂੰ ਸਦੀਆਂ ਤਕ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਜੇਕਰ ਉਕਤ ਸਮੱਸਿਆ ਤੋਂ ਮੁਕਤੀ ਪਾਉਣੀ ਹੈ ਤਾਂ ਸਾਨੂੰ ਖੇਤੀ ਦੇ ਵਿਕਾਸ ਮਾਡਲ ਨੂੰ ਬਦਲਣਾ ਪਵੇਗਾ, ਜਿਸ ਤਹਿਤ ਸਾਨੂੰ ਖੇਤੀ ਦੇ ਕੁਦਰਤੀਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਸਾਨੂੰ ਕੱਦੂ ਕਰਕੇ ਝੋਨੇ ਦੀ ਬੀਜਾਈ ਬੰਦ ਕਰਨੀ ਪਵੇਗੀ। ਉਸ ਦੀ ਥਾਂ ਸਾਨੂੰ ਫਗਵਾੜਾ ਗੁੱਡ ਗ੍ਰੋ ਕ੍ਰੋਪਿੰਗ ਸਿਸਟਮ ਤਹਿਤ ਝੋਨੇ ਦੀ ਖੇਤੀ ਦਾ ਕੁਦਰਤੀਕਰਨ (ਏ. ਐੱਸ. ਆਰ.) ਤਕਨੀਕ ਨਾਲ ਝੋਨੇ ਦੀ ਸਿੱਧੀ ਬੀਜਾਈ ਕਰਨੀ ਪਵੇਗੀ।

ਇਹ ਵੀ ਪੜ੍ਹੋ- 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਭਿਆਨਕ ਹਾਦਸੇ 'ਚ ਮੌਤ, ਕੈਨੇਡਾ ਜਾਣ ਦੀ ਸੀ ਤਿਆਰੀ

ਇਸ ਤਕਨੀਕ ਤਹਿਤ ਝੋਨਾ ਬੀਜਣ ਦੇ 21 ਦਿਨਾਂ ਬਾਅਦ ਫ਼ਸਲ ਨੂੰ ਪਹਿਲਾਂ ਪਾਣੀ ਲਾਇਆ ਜਾਂਦਾ ਹੈ। ਉਕਤ ਤਕਨੀਕ ਨਾਲ ਝੋਨੇ ਦੀ ਬੀਜਾਈ ਕਰਨ ’ਤੇ ਲਗਭਗ 80 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਬਨਸਪਤੀ ਨੂੰ ਪਾਣੀ ਦੀ ਲੋੜ ਹੀ ਨਹੀਂ ਹੈ। ਫ਼ਸਲਾਂ ਲਈ ਪਾਣੀ ਜ਼ਹਿਰ ਅਤੇ ਨਮੀ ਅੰਮ੍ਰਿਤ ਹੈ। ਸੰਪੂਰਨ ਖੇਤੀ ਪੂਰਨ ਰੋਜ਼ਗਾਰ ਫਗਵਾੜਾ ਤਕਨੀਕ ਤਹਿਤ ਫਸਲਾਂ ਵਿਚ ਬਹੁਤ ਪਾਣੀ ਲੱਗਦਾ ਹੈ ਅਤੇ ਪੈਦਾਵਾਰ ਜ਼ਿਆਦਾ ਹੁੰਦੀ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਗਰਮ ਹੋ ਜਾਣ ਤਾਂ ਕਿ ਪੰਜਾਬ ਦੇ ਵਜੂਦ ਨੂੰ ਬਚਾਇਆ ਜਾ ਸਕੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਸਾਡੀ ਗੱਲ ਸੁਣਦੀਆਂ ਤਾਂ ਅਸੀਂ ਮੀਡੀਆ ਸਾਹਮਣੇ ਆਪਣੀ ਗੱਲ ਕਿਉਂ ਰੱਖਦੇ? ਇਸ ਮੌਕੇ ਕਾਨਫ਼ਰੰਸ ਵਿਚ ਆਏ ਕਿਸਾਨ ਅੰਮ੍ਰਿਤ ਸਿੰਘ ਹਰਦੋਫਰਾਲਾ, ਜੋਗਾ ਸਿੰਘ ਚਹੇੜੂ, ਪਰਗਟ ਸਿੰਘ ਸਰਹਾਲੀ ਆਦਿ ਨੇ ਫਗਵਾੜਾ ਤਕਨੀਕ ਨਾਲ ਕੀਤੀ ਜਾ ਰਹੀ ਖੇਤੀ ਬਾਰੇ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ।

ਇਹ ਵੀ ਪੜ੍ਹੋ- ਫਗਵਾੜਾ ਥਾਣੇ ਦਾ SHO ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News