ਝੋਨੇ ਦੀ ਪੀ. ਆਰ.126 ਕਿਸਮ ਨੂੰ ਲੈ ਕੇ 'ਆਪ' ਆਗੂ ਨੀਲ ਗਰਗ ਦੀ ਕੇਂਦਰ ਨੂੰ ਅਪੀਲ
Saturday, Oct 12, 2024 - 05:16 PM (IST)
ਜਲੰਧਰ-ਸੂਬੇ ਦੀਆਂ ਮੰਡੀਆਂ ਵਿੱਚੋਂ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਵੱਲੋਂ ਪੀ. ਆਰ. 126 ਹਾਈਬ੍ਰੇਡ ਝੋਨੇ ਦੀ ਖ਼ਰੀਦ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਸਿਆਸੀ ਰੂਪ ਲੈ ਗਿਆ ਹੈ। ਇਸੇ ਮੁੱਦੇ 'ਤੇ ਵਿਚ 'ਆਪ' ਆਗੂ ਨੀਲ ਗਰਗ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਕਿਸਮ ਪੂਸਾ 44 ਛੱਡ ਕੇ ਪੀ. ਆਰ.126 ਬੀਜੀ ਸੀ ਕਿਉਂਕਿ ਝੋਨੇ ਦੀ ਪੂਸਾ 44 ਕਿਸਮ ਨੂੰ ਪਾਣੀ ਜ਼ਿਆਦਾ ਲੱਗਦਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਸਰਚ ਮੁਤਾਬਕ ਜਿਹੜੀ ਪੀ. ਆਰ.126 ਦੀ ਕਿਸਮ ਹੈ, ਉਹ ਜਲਦੀ ਪਕਦੀ ਹੈ ਅਤੇ ਪਾਣੀ ਵੀ ਘੱਟ ਲੱਗਦਾ ਹੈ। ਐਗਰੀਕਲਚਰ ਯੂਨੀਵਰਸਿਟੀ ਡਾਟਾ ਮੁਤਾਬਕ ਇਸ ਵਾਰ 33 ਫ਼ੀਸਦੀ ਰਕਬੇ ਵਿਚ ਕਿਸਾਨਾਂ ਵੱਲੋਂ ਝੋਨੇ ਦੀ ਪੀ. ਆਰ. 126 ਹਾਈਬ੍ਰੇਡ ਬੀਜੀ ਹੋਈ ਹੈ। ਇਸ ਨਾਲ ਪੰਜਾਬ ਨੂੰ 477 ਕਰੋੜ ਰੁਪਏ ਦੀ ਬਿਜਲੀ ਬਚਣ ਦਾ ਫਾਇਦਾ ਹੋਇਆ ਹੈ ਅਤੇ 4.82 ਬਿਲੀਅਨ ਕਿਊਬਿਕ ਮੀਟਰਿਕ ਪੰਜਾਬ ਦੇ ਪਾਣੀ ਦੀ ਬਚਤ ਹੋਈ ਹੈ।
ਇਹ ਵੀ ਪੜ੍ਹੋ- ਹਿੰਦੂ ਆਗੂ ਵਿਕਾਸ ਬੱਗਾ ਕਤਲਕਾਂਡ 'ਚ ਵੱਡੀ ਅਪਡੇਟ, NIA ਵੱਲੋਂ ਚਾਰਜਸ਼ੀਟ ਦਾਖ਼ਲ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹ ਵੀ ਆਪਣੀ ਸਰਚ ਵਿਚ ਪਾਇਆ ਹੈ ਕਿ ਪੀ. ਆਰ. 126 ਦਾ ਝਾੜ ਵੀ ਵਧੀਆ ਹੈ ਅਤੇ ਚੌਲਾਂ ਦੀ ਕੁਆਲਿਟੀ ਵੀ ਵਧੀਆ ਹੈ। ਇਸ ਸਬੰਧ ਵਿਚ ਐੱਫ਼. ਸੀ. ਆਈ. ਨੂੰ ਇਕ ਚਿੱਠੀ ਲਿਖੀ ਗਈ ਸੀ ਪਰ ਪਤਾ ਨਹੀਂ ਕੇਂਦਰ ਸਰਕਾਰ ਕਿਸ ਸਾਜਿਸ਼ ਤਹਿਤ ਇੰਝ ਕਰ ਰਹੀ ਹੈ ਕਿ ਝੇਨੇ ਦੀ ਪੀ. ਆਰ. 126 ਕਿਸਮ ਨਾਲ ਮਿਲਰਜ਼ ਨੂੰ ਨੁਕਸਾਨ ਹੋਵੇਗਾ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਹਿੰਦੋਸਤਾਨ ਦਾ ਹਿੱਸਾ ਹੈ, ਜੇ ਪੰਜਾਬ ਦਾ ਪਾਣੀ ਬਚੇਗਾ ਤਾਂ ਹਿੰਦੋਸਤਾਨ ਵੀ ਖ਼ੁਸ਼ਹਾਲ ਹੋਵੇਗਾ, ਇਸ ਕਰਕੇ ਐੱਫ਼. ਸੀ. ਆਈ. ਨੂੰ ਡਾਇਰੈਕਸ਼ਨ ਦਿੱਤੀ ਜਾਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਐੱਫ਼. ਸੀ. ਆਈ. ਨੂੰ ਕਹਿ ਕੇ ਰਾਹਤ ਜ਼ਰੂਰ ਦਿਵਾਏ।
ਸੂਬੇ ਦੀਆਂ ਮੰਡੀਆਂ ਵਿੱਚੋਂ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਵੱਲੋਂ ਪੀਆਰ 126 ਹਾਈਬ੍ਰੇਡ ਝੋਨੇ ਦੀ ਖ਼ਰੀਦ ਬਿਲਕੁਲ ਬੰਦ ਕਰਨ ਨਾਲ ਕਿਸਾਨੀ ਮੁੜ ਪਰੇਸ਼ਾਨੀ ’ਚ ਘਿਰਦੀ ਨਜ਼ਰ ਆ ਰਹੀ ਹੈ ਜਦਕਿ ਕਿਸਾਨਾਂ ਨੂੰ ਸੂਬਾ ਸਰਕਾਰ ਨੇ ਹੀ ਪੀਆਰ 126 ਕਿਸਮ ਲਗਾਉਣ ਲਈ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ- ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ