ਰੇਲਵੇ ਦੇ ਯਾਤਰੀਆਂ ਲਈ ਅਹਿਮ ਖ਼ਬਰ ; ਜਲੰਧਰ ਨਹੀਂ ਆਉਣਗੀਆਂ ਇਹ ਟਰੇਨਾਂ

Friday, Oct 18, 2024 - 05:50 AM (IST)

ਰੇਲਵੇ ਦੇ ਯਾਤਰੀਆਂ ਲਈ ਅਹਿਮ ਖ਼ਬਰ ; ਜਲੰਧਰ ਨਹੀਂ ਆਉਣਗੀਆਂ ਇਹ ਟਰੇਨਾਂ

ਜਲੰਧਰ (ਪੁਨੀਤ)– ਕੈਂਟ ਸਟੇਸ਼ਨ ’ਤੇ ਚੱਲ ਰਹੇ ਡਿਵੈੱਲਪਮੈਂਟ ਦੇ ਕੰਮ ਕਾਰਨ 24 ਅਕਤੂਬਰ ਤਕ 61 ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਰਹੇਗੀ, ਜਿਸ ਕਾਰਨ ਰੇਲਵੇ ਵੱਲੋਂ ਨਵਾਂ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਇਸ ਦੇ ਮੁਤਾਬਕ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਸਮੇਤ ਲੋਕਲ ਟਰੇਨਾਂ ਜਲੰਧਰ ਤੋਂ ਨਹੀਂ ਚੱਲਣਗੀਆਂ। ਉਥੇ ਹੀ, ਕਈ ਲੋਕਲ ਟਰੇਨਾਂ ਨੂੰ ਰੱਦ ਵੀ ਕੀਤਾ ਗਿਆ ਹੈ। ਕਈ ਟਰੇਨਾਂ ਨੂੰ ਲੁਧਿਆਣਾ ਅਤੇ ਅੰਬਾਲਾ ਤੋਂ ਚਲਾਇਆ ਜਾਵੇਗਾ, ਜਿਸ ਕਾਰਨ ਸ਼ਤਾਬਦੀ ਵਰਗੀਆਂ ਟ੍ਰੇਨਾਂ ਜਲੰਧਰ ਨਹੀਂ ਆਉਣਗੀਆਂ।

ਇਸ ਤੋਂ ਪਹਿਲਾਂ ਵੀ ਰੇਲਵੇ ਵੱਲੋਂ ਡਿਵੈੱਲਪਮੈਂਟ ਦੇ ਕੰਮਾਂ ਕਾਰਨ 9 ਅਕਤੂਬਰ ਤਕ 62 ਟਰੇਨਾਂ ਦਾ ਸ਼ੈਡਿਊਲ ਜਾਰੀ ਕਰਦੇ ਹੋਏ ਵੱਖ-ਵੱਖ ਟਰੇਨਾਂ ਨੂੰ ਰੱਦ ਕੀਤਾ ਗਿਆ ਸੀ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਉਠਾਉਣੀ ਪਈ ਸੀ। ਇਸ ਵਾਰ ਵੀ ਇਕ ਹਫਤੇ ਤਕ ਆਵਾਜਾਈ ਪ੍ਰਭਾਵਿਤ ਰਹਿਣ ਵਾਲੀ ਹੈ। ਵਿਭਾਗੀ ਸੂਚੀ ਦੇ ਮੁਤਾਬਕ ਆਉਣ ਵਾਲੇ ਵੀਰਵਾਰ ਤੋਂ ਬਾਅਦ ਟਰੇਨਾਂ ਦੀ ਆਵਾਜਾਈ ਆਮ ਵਾਂਗ ਹੋਵੇਗੀ।

PunjabKesari

ਇਹ ਵੀ ਪੜ੍ਹੋ- ਭੈਣ ਦੇ ਪੁੱਤ ਹੋਣ ਦੀ ਖੁਸ਼ੀ 'ਚ ਮਿਠਾਈ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵਾਂ ਦੀ ਹੋ ਗਈ ਮੌਤ

ਇਸ ਦੇ ਮੁਤਾਬਕ 16 ਟਰੇਨਾਂ ਰੱਦ ਰਹਿਣਗੀਆਂ, 10 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਅਤੇ ਸ਼ਾਰਟ ਆਰਗੇਨਾਈਜ਼ਡ ਕੀਤਾ ਜਾਵੇਗਾ, ਜਦੋਂ ਕਿ 12 ਟਰੇਨਾਂਂ ਨੂੰ ਡਾਇਵਰਟ ਰੂਟਾਂ ਜ਼ਰੀਏ ਚਲਾਇਆ ਜਾਵੇਗਾ। ਉਥੇ ਹੀ, 23 ਟ੍ਰੇਨਾਂ ਰੀ-ਸ਼ੈਡਿਊਲ-ਰੈਗੂਲੇਸ਼ਨ ਵਿਚ ਰਹਿਣਗੀਆਂ। ਉਕਤ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਕੈਂਟ ਸਟੇਸ਼ਨ ਤੋਂ ਚੱਲਣ ਵਾਲੀਆਂ ਟ੍ਰੇਨਾਂ ਜਲੰਧਰ ਸਟੇਸ਼ਨ ਤੋਂ ਚਲਾਈਆਂ ਜਾਣਗੀਆਂ।

ਸ਼ਾਰਟ ਟਰਮੀਨੇਟ ਰਹਿਣ ਵਾਲੀਆਂ ਟ੍ਰੇਨਾਂ ਵਿਚ 12029-12031, 12030-12032 ਸ਼ਤਾਬਦੀ, 12497-12498 ਸ਼ਾਨ-ਏ-ਪੰਜਾਬ ਲੁਧਿਆਣਾ ਤੋਂ ਵਾਪਸ ਭੇਜ ਦਿੱਤੀ ਜਾਵੇਗੀ। ਇਸੇ ਤਰ੍ਹਾਂ ਨਾਲ 15531-15532 ਅੰਮ੍ਰਿਤਸਰ ਜਾਣ ਵਾਲੀ ਟ੍ਰੇਨ ਨੂੰ 20 ਅਕਤੂਬਰ ਨੂੰ ਚੰਡੀਗੜ੍ਹ ਤੋਂ ਸ਼ਾਰਟ ਟਰਮੀਨੇਟ ਕੀਤਾ ਜਾਵੇਗਾ। ਕਾਨਪੁਰ ਤੋਂ ਅੰਮ੍ਰਿਤਸਰ 22445-22446, ਦਰਭੰਗਾ ਤੋਂ ਜਲੰਧਰ 22551-22552 ਅੰਬਾਲਾ ਕੈਂਟ ਤੋਂ ਚੱਲੇਗੀ। ਇਸ ਕਾਰਨ ਜਲੰਧਰ ਅਤੇ ਅੰਮ੍ਰਿਤਸਰ ਦੇ ਯਾਤਰੀਆਂ ਨੂੰ ਲੁਧਿਆਣਾ ਅਤੇ ਅੰਬਾਲਾ ਤੋਂ ਟ੍ਰੇਨ ਫੜਨੀ ਪਵੇਗੀ। ਉਥੇ ਹੀ, ਵਾਪਸੀ ’ਤੇ ਵੀ ਲੁਧਿਆਣਾ ਤੋਂ ਟ੍ਰੇਨ ਬਦਲ ਕੇ ਵਾਪਸ ਜਾਣਾ ਹੋਵੇਗਾ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦਾ ਕੀਤਾ ਐਲਾਨ

ਟ੍ਰੇਨਾਂ ਦੇ ਸ਼ੈਡਿਊਲ ਤੋਂ ਇਲਾਵਾ ਵੱਖ-ਵੱਖ ਟ੍ਰੇਨਾਂ ਕਈ ਘੰਟਿਆਂ ਦੀ ਦੇਰੀ ਨਾਲ ਰਵਾਨਾ ਹੋਈਆਂ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ। ਯਾਤਰੀਆਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ। ਉਥੇ ਹੀ, ਕੈਂਟ ਵਿਚ ਡਿਵੈੱਲਪਮੈਂਟ ਦੇ ਕੰਮ ਦੁਬਾਰਾ ਸ਼ੁਰੂ ਹੋਣ ਕਾਰਨ ਯਾਤਰੀਆਂ ਨੂੰ ਸਬੰਧਤ ਟ੍ਰੇਨਾਂ ਬਾਰੇ ਜਾਣਕਾਰੀ ਲੈ ਕੇ ਹੀ ਨਿਕਲਣਾ ਚਾਹੀਦਾ ਹੈ।

ਵੱਖ-ਵੱਖ ਲੋਕਲ ਟ੍ਰੇਨਾਂ ਹੋਣਗੀਆਂ ਪ੍ਰਭਾਵਿਤ
ਇਸ ਕਾਰਨ ਲੋਕਲ ਟ੍ਰੇਨਾਂ ਵਿਚ ਅੰਮ੍ਰਿਤਸਰ ਤੋਂ ਨੰਗਲ 14505-14506, ਅੰਬਾਲਾ ਕੈਂਟ ਤੋਂ ਲੁਧਿਆਣਾ 04503-04504, ਲੁਧਿਆਣਾ ਤੋਂ ਛੇਹਰਟਾ 04591-04592, ਜਲੰਧਰ ਤੋਂ ਨਕੋਦਰ 06972-06971, 06973-06974, ਲੋਹੀਆਂ ਤੋਂ ਲੁਧਿਆਣਾ 04630-06983, ਲੋਹੀਆਂ ਤੋਂ ਫਿਲੌਰ 06984-06985, ਫਿਰੋਜ਼ਪੁਰ ਤੋਂ ਜਲੰਧਰ ਸਿਟੀ 04170-04169 ਸ਼ਾਮਲ ਹਨ। ਇਨ੍ਹਾਂ ਦੀ ਆਵਾਜਾਈ 24 ਅਕਤੂਬਰ ਤਕ ਬੰਦ ਰਹੇਗੀ।

ਵੱਖ-ਵੱਖ ਦਿਨ ਡਾਇਵਰਟ ਰਹਿਣਗੀਆਂ ਟ੍ਰੇਨਾਂ
12 ਦੇ ਲੱਗਭਗ ਟ੍ਰੇਨਾਂ ਡਾਇਵਰਟ ਰਹਿਣ ਵਾਲੀਆਂ ਹਨ । ਇਨ੍ਹਾਂ ਵਿਚ 22479, 15707, 12919, 12471, 12477,12475, 12473, 22318, 09321, 12483, 19611, 04652 ਆਦਿ ਸ਼ਾਮਲ ਹਨ। ਇਸੇ ਸਿਲਸਿਲੇ ਵਿਚ ਕਈ ਟ੍ਰੇਨਾਂ ਨੂੰ ਲੁਧਿਆਣਾ, ਫਿਲੌਰ, ਨਕੋਦਰ ਦੇ ਰੂਟਾਂ ਤੋਂ ਚਲਾਈਆਂ ਜਾਣਗੀਆਂ, ਜਦੋਂ ਕਿ ਦੂਜੇ ਰੂਟ ਵਿਚ ਲੋਹੀਆਂ ਖਾਸ ਅਤੇ ਸਿਟੀ ਸਟੇਸ਼ਨ ਵਾਲਾ ਰੂਟ ਰਹੇਗਾ। ਇਸ ਕਾਰਨ ਕਈ ਟ੍ਰੇਨਾਂ ਕੈਂਟ ਦੀ ਥਾਂ ਜਲੰਧਰ ਸਿਟੀ ਤੋਂ ਚੱਲਣਗੀਆਂ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦਾ ਇਕ ਰੂਪ ਇਹ ਵੀ, ਦੇਖ ਕੇ ਹਰ ਕੋਈ ਕਰ ਰਿਹਾ ਤਾਰੀਫ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News