ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਬਦਲੀਆਂ ਨੂੰ ਲੈ ਕੇ ਜਾਰੀ ਕਰ ਦਿੱਤੇ ਨਵੇਂ ਹੁਕਮ
Friday, Jul 19, 2024 - 03:03 PM (IST)
ਲੁਧਿਆਣਾ (ਵਿੱਕੀ)- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਤੇ ਸਮੇਂ ਦੇ ਦੌਰਾਨ ਟੀਚਰ ਟਰਾਂਸਫਰ ਪਾਲਿਸੀ 2018 ਤੇ ਪਲਿਸੀ ’ਚ ਸਮੇਂ-ਸਮੇਂ ’ਤੇ ਕੀਤੀ ਗਈ ਸੋਧ ਅਨਸੁਾਰ ਪੋਰਟਲ ਅਧੀਨ ਆਨਲਾਈਨ ਵਿਧੀ ਵੱਲੋਂ ਅਧਿਆਪਕਾਂ/ਮੁਲਾਜ਼ਮਾਂ ਦੀ ਟਰਾਂਸਫਰ ਕੀਤਾ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪਹੁੰਚੀ CBI ਦੀ ਟੀਮ, ਲੁਧਿਆਣਾ ਦੇ ਥਾਣੇ 'ਚ ਜਾਂਚ ਜਾਰੀ, ਜਾਣੋ ਪੂਰਾ ਮਾਮਲਾ
ਆਨਲਾਈਨ ਟਰਾਂਸਫਰ ਕਰਨ ਸਮੇਂ ਜੋ ਟਰਾਂਸਫਰ ਹੋਈਆਂ ਸਨ, ਉਨ੍ਹਾਂ ’ਚੋਂ ਕੁਝ ਟਰਾਂਸਫਰ ਸਕੂਲ ’ਚ 50 ਫੀਸਦੀ ਤੋਂ ਘੱਟ ਸਟਾਫ ਦੀ ਸ਼ਰਤ ਕਾਰਨ ਭਾਵ ਕਿਸੇ ਹੋਰ ਵਿਭਾਗ ਕਾਰਨ ਲਾਗੂ ਨਹੀਂ ਹੋ ਸਕਦੀਆਂ ਸਨ, ਜਿਸ ਕਾਰਨ ਮੁਲਾਜ਼ਮ ਕਰਮਚਾਰੀ ਦਾ ਡਾਟਾ ਟਰਾਂਸਫਰ ਵਾਲੇ ਸਕੂਲ (ਅਰਥਾਤ ਜਿਥੇ ਟਰਾਂਸਫਰ ਹੋਈ ਸੀ) ’ਚ ਹੀ ਅਧਿਆਪਕ ਕਰਮਚਾਰੀ, ਜਿਸ ’ਚ ਅਜੇ ਵੀ ਉਸੇ ਸਕੂਲ ’ਚ ਕੰਮ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
ਇਸ ਤਰ੍ਹਾਂ ਦੇ ਅਧਿਆਪਕ/ਮੁਲਾਜ਼ਮ ਦੀ ਟਰਾਂਸਫਰ ਰੱਦ ਕੀਤੀ ਜਾਣੀ ਹੈ ਤਾਂ ਕਿ ਜਿਥੇ ਅਧਿਆਪਕ ਮੁਲਾਜ਼ਮ ਕੰਮ ਕਰ ਰਹੇ ਹਨ, ਉਸ ਸਕੂਲ ’ਚ ਉਸ ਦਾ ਡਾਟਾ ਸ਼ਿਫਟ ਹੋ ਸਕੇ। ਇਸ ਉਦੇਸ਼ ਨਾਲ ਵਿਭਾਗ ਵੱਲੋਂ ਸਕੂਲ ਪ੍ਰਮੁੱਖ/ਡੀ. ਈ. ਓ. ਦੇ ਅਕਾਊਂਟ ’ਚ ਇਕ ਲਿੰਕ ਜਾਰੀ ਕੀਤਾ ਗਿਆ ਹੈ। ਇਸ ਲਿੰਕ ਦੇ ਮਾਧਿਅਮ ਨਾਲ ਸ਼ੁੱਕਰਵਾਰ ਤੱਕ ਸਾਰੇ ਸਕੂਲ ਪ੍ਰਮੁੱਖ/ਡੀ. ਈ. ਓ. ਕੇਵਲ ਉਨ੍ਹਾਂ ਅਧਿਆਪਕਾਂ ਦਾ ਡਾਟਾ ਭਰਨਾ ਯਕੀਨੀ ਕਰਨਗੇ ਜਿਨ੍ਹਾਂ ਦਾ ਟਰਾਂਸਫਰ 50 ਫੀਸਦੀ ਸਟਾਫ ਦੇ ਕਾਰਨ ਭਾਵ ਕਿਸੇ ਹੋਰ ਵਿਭਗੀ ਕਾਰਨ ਕਾਰਨ ਲਾਗੂ ਨਹੀਂ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8