ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਇਹ ਵੱਡਾ ਫ਼ੈਸਲਾ

Wednesday, Sep 20, 2023 - 06:56 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਡੀ. ਏ. ਕੋਡ ਦੀਆਂ 11 ਕੈਟਾਗਰੀਜ਼ ਤੋਂ ਇਲਾਵਾ ਹੋਰ ਸਰੀਰਕ ਅਸਮਰਥਾਵਾਂ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਆਮ ਪ੍ਰੀਖਿਆਰਥੀਆਂ ਲਈ ਤਿਆਰ ਕੀਤੇ ਜਾਂਦੇ ਪ੍ਰਸ਼ਨ ਪੱਤਰਾਂ ਅਨੁਸਾਰ ਲੈਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਅਗਵਾਈ ਵਿਚ ਕਰਵਾਈ ਗਈ ਬੋਰਡ ਆਫ ਡਾਇਰੈਕਟਰਜ਼ ਦੀ ਹਾਲੀਆ ਬੈਠਕ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਤਣਾਅਪੂਰਨ ਹੋਇਆ ਮਾਹੌਲ

ਬੋਰਡ ਦੇ ਉਕਤ ਫ਼ੈਸਲੇ ਅਨੁਸਾਰ ਹੁਣ ਮਾਰਚ, 2024 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੌਰਾਨ ਡੀ. ਏ. ਕੋਡ ਦੀਆਂ 11 ਕੈਟਾਗਰੀਜ਼ ਦੇ ਪ੍ਰੀਖਿਆਰਥੀਆਂ ਲਈ ਤਿਆਰ ਕੀਤੇ ਜਾਂਦੇ ਪ੍ਰਸ਼ਨ ਪੱਤਰਾਂ ਦੇ ਨਾਲ-ਨਾਲ ਹੋਰ ਸਰੀਰਕ ਅਸਮਰਥਾਵਾਂ ਵਾਲੇ ਪ੍ਰੀਖਿਆਰਥੀ ਜੋ ਸੈਲਫ਼ ਸੈਂਟਰ ਦੀ ਆਪਸ਼ਨ ਦੇਣਗੇ, ਉਨ੍ਹਾਂ ਲਈ ਆਮ ਪ੍ਰੀਖਿਆਰਥੀਆਂ ਲਈ ਤਿਆਰ ਕੀਤੇ ਜਾਂਦੇ ਪ੍ਰਸ਼ਨ ਪੱਤਰਾਂ ਦੇ ਪੈਟਰਨ ’ਤੇ ਵੱਖਰਾ ਪ੍ਰਸ਼ਨ ਪੱਤਰ ਤਿਆਰ ਕਰਕੇ ਪ੍ਰੀਖਿਆ ਲਈ ਜਾਵੇਗੀ।

ਇਹ ਵੀ ਪੜ੍ਹੋ : ਮੁਕਤਸਰ ਬੱਸ ਹਾਦਸੇ ’ਚ ਹੁਣ ਤਕ 8 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਸੂਚੀ ਜਾਰੀ, ਦੇਖੋ ਦਰਦਨਾਕ ਤਸਵੀਰਾਂ

ਉਪਰੋਕਤ ਸਾਰੇ ਪ੍ਰੀਖਿਆਰਥੀਆਂ ਨੂੰ ਵਿਲੱਖਣ ਸਮਰੱਥਾ ਕੈਟਾਗਰੀਜ਼ ਨੂੰ ਮਿਲਣ ਵਾਲੀਆਂ ਬਾਕੀ ਸਹੂਲਤਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। ਇਨ੍ਹਾਂ ਦੋਹੇ ਕੈਟਾਗਰੀਜ਼ ਲਈ ਪ੍ਰਸ਼ਨ ਪੱਤਰ ਆਨਲਾਈਨ ਵਿਧੀ ਰਾਹੀਂ ਪ੍ਰੀਖਿਆ ਕੇਂਦਰਾਂ ਨੂੰ ਭੇਜੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਦੇ 37.98 ਲੱਖ ਪਰਿਵਾਰਾਂ ਲਈ ਵੱਡੀ ਖ਼ਬਰ, ਨਵੰਬਰ ਮਹੀਨੇ ਸ਼ੁਰੂ ਹੋਣ ਜਾ ਰਹੀ ਇਹ ਸਕੀਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News