ਨਾਜਾਇਜ਼ ਸ਼ਰਾਬ ਵੇਚਣ ਵਾਲੇ ਹਨ ਐਕਸਾਈਜ਼ ਮਹਿਕਮੇ ਦੇ ਨਿਸ਼ਾਨੇ 'ਤੇ, ਵਿਕਰੀ ਰੋਕਣ ਲਈ ਤਿਆਰ ਕੀਤਾ ਰੋਡਮੈਪ

Sunday, Jul 17, 2022 - 11:57 AM (IST)

ਨਾਜਾਇਜ਼ ਸ਼ਰਾਬ ਵੇਚਣ ਵਾਲੇ ਹਨ ਐਕਸਾਈਜ਼ ਮਹਿਕਮੇ ਦੇ ਨਿਸ਼ਾਨੇ 'ਤੇ, ਵਿਕਰੀ ਰੋਕਣ ਲਈ ਤਿਆਰ ਕੀਤਾ ਰੋਡਮੈਪ

ਜਲੰਧਰ (ਪੁਨੀਤ)–ਆਮ ਆਦਮੀ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਿਆਂਦੀ ਪਾਲਿਸੀ ਵਿਚ ਐਕਸਾਈਜ਼ ਮਹਿਕਮੇ ਨੇ ਸ਼ਰਾਬ ਦੀ ਨਾਜਾਇਜ਼ ਵਿਕਰੀ ਰੋਕਣ ਨੂੰ ਅਹਿਮ ਨਿਸ਼ਾਨੇ ’ਤੇ ਰੱਖਿਆ ਹੈ ਤਾਂ ਕਿ ਸਰਕਾਰ ਦੀਆਂ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਸਕੇ। ਇਸ ਤਹਿਤ ਮਹਿਕਮੇ ਨੇ ਹੁਣ ਰੋਡਮੈਪ ਤਿਆਰ ਕੀਤਾ ਹੈ, ਜਿਸ ਜ਼ਰੀਏ ਛੇੜੀ ਜਾ ਰਹੀ ਅਹਿਮ ਮੁਹਿੰਮ ਤਹਿਤ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ’ਤੇ ਨਿਸ਼ਾਨਾ ਲਾਇਆ ਜਾਵੇਗਾ। ਇਸ ਦਾ ਮੁੱਖ ਮਕਸਦ ਠੇਕਿਆਂ ਦੀ ਸੇਲ ਵਧਾਉਣ ਤੋਂ ਪ੍ਰੇਰਿਤ ਹੈ ਤਾਂ ਕਿ ਪਾਲਿਸੀ ਨੂੰ ਉਮੀਦ ਤੋਂ ਵਧੀਆ ਰਿਸਪਾਂਸ ਮਿਲ ਸਕੇ ਅਤੇ ਭਵਿੱਖ ਵਿਚ ਆਉਣ ਵਾਲੀਆਂ ਯੋਜਨਾਵਾਂ ਪ੍ਰਤੀ ਠੇਕੇਦਾਰਾਂ ਦੀ ਰੁਚੀ ਦੇਖਣ ਨੂੰ ਮਿਲੇ।

ਮਹਿਕਮੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜਿਹੜੇ ਠੇਕਿਆਂ ’ਤੇ ਸ਼ਰਾਬ ਦੀ ਜ਼ਿਆਦਾ ਵਿਕਰੀ ਹੋਵੇਗੀ, ਉਹ ਖ਼ਾਸ ਤੌਰ ’ਤੇ ਵਿਭਾਗ ਦੀਆਂ ਨਜ਼ਰਾਂ ਵਿਚ ਰਹਿਣਗੇ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਸਸਤੀ ਕੀਮਤ ’ਤੇ ਸ਼ਰਾਬ ਮੁਹੱਈਆ ਨਾ ਹੋ ਸਕੇ। ਮਹਿਕਮੇ ਵੱਲੋਂ ਇਸ ਦੇ ਲਈ ਠੇਕਿਆਂ ਵੱਲੋਂ ਪਿਛਲੇ ਸਾਲ ਕੀਤੀ ਗਈ ਵਿਕਰੀ ਦੇ ਅੰਕੜੇ ਕਢਵਾਏ ਗਏ ਹਨ, ਜਿਸ ਜ਼ਰੀਏ ਠੇਕਿਆਂ ’ਤੇ ਨਜ਼ਰ ਰੱਖਣਾ ਬਹੁਤ ਆਸਾਨ ਰਹੇਗਾ। ਈ. ਟੀ. ਓ. ਰੈਂਕ ਦੇ ਅਧਿਕਾਰੀ ਨਾਜਾਇਜ਼ ਸ਼ਰਾਬ ਦੀ ਵਿਕਰੀ ਲਈ ਏਰੀਆ ਇੰਸਪੈਕਟਰਾਂ ਕੋਲੋਂ ਠੇਕਿਆਂ ਦੀ ਸੇਲ ਬਾਰੇ ਰੋਜ਼ਾਨਾ ਵਿਸਥਾਰ ਵਿਚ ਜਾਣਕਾਰੀ ਇਕੱਤਰ ਕਰ ਰਹੇ ਹਨ ਅਤੇ ਇਨ੍ਹਾਂ ਤੱਥਾਂ ਦੇ ਆਧਾਰ ’ਤੇ ਆਉਣ ਵਾਲੇ ਸਮੇਂ ਵਿਚ ਮਹਿਕਮੇ ਵੱਲੋਂ ਸਰਗਰਮੀ ਵਧਾਈ ਜਾਵੇਗੀ।

ਇਹ ਵੀ ਪੜ੍ਹੋ: 3 ਪਿਸਤੌਲਾਂ ਤੇ 6 ਜ਼ਿੰਦਾ ਰੌਂਦ ਸਣੇ 1 ਨੌਜਵਾਨ ਗ੍ਰਿਫ਼ਤਾਰ, ਵੱਡੀ ਵਾਰਦਾਤ ਲਈ ਗੈਂਗਸਟਰਾਂ ਨੂੰ ਕਰਨੇ ਸੀ ਸਪਲਾਈ

ਸੂਤਰਾਂ ਦਾ ਕਹਿਣਾ ਹੈ ਕਿ ਘੱਟ ਗਾਹਕਾਂ ਵਾਲੇ ਠੇਕਿਆਂ ਦੀ ਸੇਲ ਵਧਾਉਣ ਲਈ ਘੱਟ ਵਿਕਰੀ ਹੋਣ ਵਾਲੇ ਠੇਕਿਆਂ ਤੋਂ ਸਸਤੀ ਕੀਮਤ ’ਤੇ ਸ਼ਰਾਬ ਦੀ ਵੱਡੇ ਪੱਧਰ ’ਤੇ ਨਾਜਾਇਜ਼ ਢੰਗ ਨਾਲ ਵਿਕਰੀ ਕੀਤੀ ਜਾਂਦੀ ਹੈ, ਜਿਸ ਦਾ ਫਾਇਦਾ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚਣ ਵਾਲੇ ਉਠਾਉਂਦੇ ਹਨ। ਆਮ ਤੌਰ ’ਤੇ ਸ਼ਰਾਬ ਦੀ ਜਿਹੜੀ ਬੋਤਲ 500 ਰੁਪਏ ਵਿਚ ਵਿਕ ਰਹੀ ਹੈ, ਉਸ ਨੂੰ ਜੇਕਰ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚਿਆ ਜਾਵੇ ਤਾਂ ਠੇਕੇ ਨੂੰ 6000 ਰੁਪਏ ਦੀ ਕੁਲੈਕਸ਼ਨ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਇਹ ਸ਼ਰਾਬ ਸਸਤੀ ਕੀਮਤ ’ਤੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਤੱਕ ਪਹੁੰਚ ਜਾਂਦੀ ਹੈ ਅਤੇ ਉਹ ਉਸ ਨੂੰ ਠੇਕੇ ਤੋਂ ਸਸਤੀ ਕੀਮਤ ’ਤੇ ਵੇਚ ਕੇ ਲਾਭ ਕਮਾਉਂਦੇ ਹਨ। ਇਸ ਨਾਲ ਠੇਕਿਆਂ ਦੀ ਸੇਲ ਵਧਦੀ ਹੈ।

ਉਥੇ ਹੀ, ਬੋਤਲਾਂ ਦੇ ਨਾਲ ਹਿਸਾਬ ਨਾਲ ਸੇਲ ਵਿਚ ਜ਼ਿਆਦਾ ਵਾਧਾ ਵੇਖਣ ਨੂੰ ਨਹੀਂ ਮਿਲਦਾ, ਜਦਕਿ ਇਸ ਦੇ ਉਲਟ ਪੇਟੀਆਂ ਦੇ ਹਿਸਾਬ ਨਾਲ ਸਸਤੀ ਕੀਮਤ ’ਤੇ ਸ਼ਰਾਬ ਵੇਚ ਕੇ ਇਕੋ ਝਟਕੇ ਵਿਚ ਮੁਨਾਫਾ ਕਮਾਉਣਾ ਆਸਾਨ ਰਹਿੰਦਾ ਹੈ। ਐਕਸਾਈਜ਼ ਵਿਭਾਗ ਨੇ ਇਸ ਵਾਰ ਸ਼ਰਾਬ ਦਾ ਕੋਟਾ ਭਾਵੇਂ ਨਿਰਧਾਰਿਤ ਨਹੀਂ ਕੀਤਾ ਪਰ ਇਸਦੇ ਬਾਵਜੂਦ ਸ਼ਰਾਬ ਦੀ ਜ਼ਿਆਦਾ ਵਿਕਰੀ ਕਰਕੇ ਠੇਕੇਦਾਰ ਕਈ ਤਰ੍ਹਾਂ ਦੇ ਹੋਰ ਲਾਭ ਹਾਸਲ ਕਰਨੇ ਚਾਹੁੰਦੇ ਹਨ। ਨਾਜਾਇਜ਼ ਢੰਗ ਨਾਲ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਪੇਟੀਆਂ ਦੇ ਹਿਸਾਬ ਨਾਲ ਸ਼ਰਾਬ ਦੀ ਵਿਕਰੀ ਵੇਖਣ ਨੂੰ ਮਿਲਦੀ ਹੈ। ਐਕਸਾਈਜ਼ ਮਹਿਕਮੇ ਵੱਲੋਂ ਜਲੰਧਰ ਜ਼ਿਲ੍ਹੇ ਵਿਚ ਸ਼ਰਾਬ ਦੇ ਕੁੱਲ 20 ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਵਿਚੋਂ ਸ਼ਹਿਰ ਅਧੀਨ 13, ਜਦੋਂ ਕਿ ਦਿਹਾਤੀ ਵਿਚ 7 ਗਰੁੱਪ ਸ਼ਾਮਲ ਹਨ। ਇਸਦੇ ਮੁਤਾਬਕ ਮੌਜੂਦਾ ਵਿਵਸਥਾ ਅਨੁਸਾਰ ਜ਼ਿਲ੍ਹੇ ਵਿਚ ਸ਼ਰਾਬ ਦੇ 640 ਠੇਕੇ ਖੋਲ੍ਹੇ ਜਾ ਸਕਦੇ ਹਨ ਪਰ ਮਹਿਕਮੇ ਵੱਲੋਂ ਪਾਲਿਸੀ ਵਿਚ ਇਕ ਨਵਾਂ ਅਧਿਆਏ ਜੋੜਿਆ ਗਿਆ ਹੈ, ਜਿਹੜਾ ਕਿ ਠੇਕਦਾਰਾਂ ਲਈ ਲਾਭਦਾਇਕ ਸਿੱਧ ਹੋਵੇਗਾ ਕਿਉਂਕਿ ਪ੍ਰਤੀ ਗਰੁੱਪ 20 ਲੱਖ ਰੁਪਏ ਦੀ ਰਾਸ਼ੀ ਅਦਾ ਕਰ ਕੇ ਉਹ ਆਪਣੇ ਗਰੁੱਪ ਵਿਚ 10 ਵਾਧੂ ਠੇਕੇ ਖੋਲ੍ਹਣ ਦਾ ਅਧਿਕਾਰ ਰੱਖਦੇ ਹਨ।

ਇਹ ਵੀ ਪੜ੍ਹੋ: ਭੈਣ ਨੂੰ ਛੱਡ ਕੇ ਘਰ ਵਾਪਸ ਜਾ ਰਹੇ ਭਰਾ ਨਾਲ ਵਾਪਰੇ ਭਾਣੇ ਨੇ ਘਰ 'ਚ ਪੁਆਏ ਵੈਣ

ਪੇਟੀਆਂ ਜ਼ਰੀਏ ਵਿਕਣ ਵਾਲੀ ਸ਼ਰਾਬ ’ਤੇ ਨਜ਼ਰ
ਐਕਸਾਈਜ਼ ਮਹਿਕਮੇ ਦੇ ਨਿਯਮਾਂ ਮੁਤਾਬਕ ਠੇਕਿਆਂ ’ਤੇ ਇਕ ਖ਼ਪਤਕਾਰ ਨੂੰ 2 ਬੋਤਲਾਂ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਤੋਂ ਵੱਧ ਸ਼ਰਾਬ ਲਈ ਪਰਮਿਟ ਲੈਣਾ ਪੈਂਦਾ ਹੈ, ਜਿਹੜਾ ਕਿ ਜੀ. ਐੱਸ. ਟੀ. ਭਵਨ ਸਥਿਤ ਐਕਸਾਈਜ਼ ਵਿਭਾਗ ਦੇ ਦਫ਼ਤਰ ਤੋਂ ਜਾਰੀ ਹੁੰਦਾ ਹੈ। ਬਿਨਾਂ ਇਜਾਜ਼ਤ ਰੁਟੀਨ ਵਿਚ ਉਹ 2 ਬੋਤਲਾਂ ਤੋਂ ਵੱਧ ਸ਼ਰਾਬ ਵੇਚਣ ’ਤੇ ਠੇਕੇ ਦਾ ਚਲਾਨ ਹੁੰਦਾ ਹੈ, ਜਿਸ ਦੀ ਰਾਸ਼ੀ ਲੱਖਾਂ ਵਿਚ ਬਣਦੀ ਹੈ। ਇਸ ਨਾਲ ਮਹਿਕਮੇ ਨੂੰ ਲਾਭ ਵੀ ਹੁੰਦਾ ਹੈ ਅਤੇ ਸਬੰਧਤ ਕੇਸ ਫੜਨ ਵਾਲੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨੰਬਰ ਵੀ ਬਣਦੇ ਹਨ। ਇਸ ਕਾਰਨ ਹੁਣ ਪੇਟੀਆਂ ਜ਼ਰੀਏ ਸ਼ਰਾਬ ਵੇਚਣ ਵਾਲਿਆਂ ’ਤੇ ਵਿਭਾਗ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਦਿਨੀਂ ਜੀ. ਐੱਸ. ਟੀ. ਮਹਿਕਮੇ ਨੇ ਸ਼ਰਾਬ ਦਾ ਭਰਿਆ ਟਰੱਕ ਫੜ ਕੇ ਕਬਜ਼ੇ ਵਿਚ ਲਿਆ ਸੀ, ਜਿਹੜਾ ਕਈ ਦਿਨ ਜੀ. ਐੱਸ. ਟੀ. ਭਵਨ ਵਿਚ ਖੜ੍ਹਾ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ ਵਿਖੇ STF ਵੱਲੋਂ ਮਾਰੇ ਛਾਪੇ ਦੌਰਾਨ ਮਕਾਨ ਮਾਲਕ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News