ਨਾਜਾਇਜ਼ ਸ਼ਰਾਬ ਨਾਲ ਭਰੀ ਕਾਰ ਮਕਾਨ ’ਚ ਵੱਜੀ
Saturday, Jul 07, 2018 - 12:44 AM (IST)

ਅੌਡ਼, (ਛਿੰਜੀ ਲਡ਼ੋਆ)- ਚੱਕਦਾਨਾ ਦੇ ਸਰਕਾਰੀ ਹਾਈ ਸਕੂਲ ਨਜ਼ਦੀਕ ਤਡ਼ਕੇ 4 ਵਜੇ ਇਕ ਹਾਂਡਾ ਸਿਟੀ ਤੇਜ਼ ਰਫਤਾਰ ਕਾਰ ਮੁੱਖ ਮਾਰਗ ਨਾਲ ਬਣੇ ਇਕ ਮਕਾਨ ’ਚ ਵੱਜੀ, ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਅਾਵਾਜ਼ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਚਾਲਕ ਤੇ ਉਸ ਦੇ ਸਾਥੀ ਨੂੰ ਜ਼ਖਮੀ ਹਾਲਤ ’ਚ ਬਾਹਰ ਕੱਢਿਆ, ਜੋ ਆਪਣੇ ਇਲਾਜ ਲਈ ਕਿਸੇ ਹਸਪਤਾਲ ਚਲੇ ਗਏ।
ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਹ ਕਾਰ ਫਿਲੌਰ ਵੱਲੋਂ ਆ ਰਹੀ ਸੀ, ਜਿਸ ’ਚ ਸ਼ਰਾਬ ਦੀਆਂ ਪੇਟੀਆਂ ਪਈਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਵਾਂਸ਼ਹਿਰ ਤੋਂ ਏ. ਐੱਸ. ਆਈ. ਰਾਮਪਾਲ ਨੇ ਦੱਸਿਅ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ’ਤੇ ਐਕਸੀਡੈਂਟ ਬਾਰੇ ਦੱਸਿਆ ਸੀ ਪਰ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਕਾਰ ’ਚੋਂ ਬਿਨਾਂ ਲੇਬਲ ਵਾਲੀਆਂ 288 ਬੋਤਲਾਂ (24 ਪੇਟੀਆਂ) ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਪਰੰਤ ਕਾਰ ਮਾਲਕ ’ਤੇ ਮਾਮਲਾ ਦਰਜ ਕੀਤਾ ਗਿਆ।