ਗਰੀਬ ਪਰਿਵਾਰ ਲਈ ਆਫ਼ਤ ਬਣਿਆ ਮੀਂਹ, ਡਿੱਗ ਗਈ ਮਕਾਨ ਦੀ ਛੱਤ
Monday, Aug 25, 2025 - 07:06 PM (IST)

ਤਪਾ ਮੰਡੀ (ਸ਼ਾਮ,ਗਰਗ)- ਐਤਵਾਰ ਸ਼ਾਮ ਤੋਂ ਪੈ ਰਹੀ ਭਾਰੀ ਵਰਖਾ ਕਾਰਨ ਬਾਜੀਗਰ ਬਸਤੀ ਤਪਾ ‘ਚ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਹਜ਼ਾਰਾਂ ਰੁਪਏ ਦਾ ਘਰੇਲੂ ਸਮਾਨ ਮਲਬੇ ਹੇਠਾਂ ਦੱਬਣ ਕਾਰਨ ਨੁਕਸਾਨਿਆਂ ਗਿਆ। ਪਰਿਵਾਰਿਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਇਹ ਖ਼ਬਰ ਵੀ ਪੜ੍ਹੋ - ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ! ਸਾਰੇ ਵਿਭਾਗਾਂ 'ਚ ਲਾਗੂ ਹੋਵੇਗਾ ਫ਼ੈਸਲਾ
ਇਸ ਸਬੰਧੀ ਪਰਿਵਾਰਿਕ ਮੁੱਖੀ ਗੰਗਾ ਰਾਮ ਨੇ ਰੌਂਦੇ ਹੋਏ ਦੱਸਿਆ ਕਿ ਬੀਤੇ ਦਿਨ ਤੋਂ ਭਾਰੀ ਵਰਖਾ ਹੋ ਰਹੀ ਹੈ। ਅਚਾਨਕ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ। ਮਲਬੇ ਹੇਠਾਂ ਪੇਟੀ, ਡਬਲ ਬੈੱਡ, ਪੱਖਾ, ਕੂਲਰ, ਕੱਪੜੇ ਆਦਿ ਹੋਰ ਘਰੇਲੂ ਸਮਾਨ ਦੱਬਣ ਕਾਰਨ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਜਦ ਛੱਤ ਡਿੱਗੀ ਤਾਂ ਉਹ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਬੈਠੇ ਸਨ, ਉਨ੍ਹਾਂ ਭੱਜ ਕੇ ਅਪਣੀ ਜਾਨ ਬਚਾਈ। ਛੱਤ ਡਿੱਗਣ ਦਾ ਪਤਾ ਲੱਗਣ 'ਤੇ ਗੁਆਂਢੀਆਂ ਦਾ ਇਕੱਠ ਹੋ ਗਿਆ, ਜਿਹੜੇ ਬਚਾਅ ਕਾਰਜ ਜੁੱਟ ਗਏ। ਹੁਣ ਪਰਿਵਾਰਿਕ ਮੈਂਬਰਾਂ ਉੱਪਰ ਛੱਤ ਨਾ ਹੋਣ ਕਾਰਨ ਗੁਆਂਢੀਆਂ ਦੇ ਘਰੋਂ ਰੋਟੀ-ਚਾਹ ਪਾਣੀ ਪੀ ਰਹੇ ਹਨ ਅਤੇ ਉੱਥੇ ਹੀ ਰਹਿ ਰਹੇ ਹਨ। ਇਸ ਮੌਕੇ ਹਾਜ਼ਰ ਅਮਨਦੀਪ ਸਿੰਘ, ਬੋਘਾ ਸਿੰਘ, ਸੀਮਾ ਕੌਰ, ਜੋਤੀ ਕੌਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਤੌਰ 'ਤੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਤਾਂ ਕਿ ਗਰੀਬ ਵਿਅਕਤੀ ਅਪਣੀ ਮੁੜ ਛੱਤ ਪਾਕੇ ਰਹਿਣ ਦਾ ਇੰਤਜਾਮ ਕਰ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8