ਸ਼ਿਕਾਇਤ ਦੇ ਚਾਰ ਸਾਲ ਬਾਅਦ ਜਾਗਿਆ ਗਲਾਡਾ! ਪਿੰਡ ਕੈਲਪੁਰ ਵਿਖੇ ਢਾਹਿਆ ਨਾਜਾਇਜ਼ ਵਪਾਰਕ ਕੰਪਲੈਕਸ

Wednesday, Aug 20, 2025 - 07:11 PM (IST)

ਸ਼ਿਕਾਇਤ ਦੇ ਚਾਰ ਸਾਲ ਬਾਅਦ ਜਾਗਿਆ ਗਲਾਡਾ! ਪਿੰਡ ਕੈਲਪੁਰ ਵਿਖੇ ਢਾਹਿਆ ਨਾਜਾਇਜ਼ ਵਪਾਰਕ ਕੰਪਲੈਕਸ

ਮੁੱਲਾਂਪੁਰ ਦਾਖਾ (ਕਾਲੀਆ)- ਪਿੰਡ ਕੈਲਪੁਰ ਵਿਖੇ ਨਾਜਾਇਜ਼ ਤੌਰ 'ਤੇ ਬਣਾਏ ਗਏ ਦੋ ਮੰਜ਼ਿਲਾ ਵਪਾਰਕ ਕੰਪਲੈਕਸ ਦੀ ਇਮਾਰਤ ਨੂੰ ਢਹਿ ਢੇਰੀ ਕਰਨ ਸਬੰਧੀ ਦਿੱਤੀ ਗਈ ਸ਼ਿਕਾਇਤ ਦੇ ਚਾਰ ਸਾਲ ਬਾਅਦ ਅੱਜ ਗਲਾਡਾ ਨੇ ਆਪਣੀ ਕੁੰਭ ਕਰਨੀ ਨੀਂਦ ਤਿਆਗਦੇ ਹੋਏ ਉਕਤ ਵਪਾਰਕ ਕੰਪਲੈਕਸ ਨੂੰ ਅੱਧੇ ਅਧੂਰੇ ਰੂਪ ਵਿਚ ਢਹਿ ਢੇਰੀ ਕਰ ਦਿੱਤਾ। ਗਲਾਡਾ ਦੀ ਟੀਮ ਵੱਲੋਂ ਆਪਣੀ ਸੁਰੱਖਿਆ ਟੀਮ ਨੂੰ ਨਾਲ ਲੈ ਕੇ ਅੱਜ ਜੇ. ਸੀ. ਬੀ. ਮਸ਼ੀਨ ਰਾਹੀਂ ਦੁਕਾਨਾਂ ਨੂੰ ਢਾਹ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24 ਅਗਸਤ ਲਈ ਵੱਡਾ ਐਲਾਨ! (ਵੀਡੀਓ)

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਪਾਰਕ ਕੰਪਲੈਕਸ ਕਾਂਗਰਸ ਦੇ ਸਾਬਕਾ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਸੀ ਜਿਸ ਸਬੰਧੀ ਗਲਾਡਾ ਵੱਲੋਂ ਲਗਾਤਾਰ ਇਸ ਨੂੰ ਢਾਹੁਣ ਵਿੱਚ ਢਿੱਲ ਦਿਖਾਈ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਮਨਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਸਾਲ 2021 ਵਚ ਉਕਤ ਕੰਪਲੈਕਸ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ ਅਤੇ ਇਸ ਕੰਪਲੈਕਸ ਨੂੰ ਬਗੈਰ ਕੋਈ ਸੀ. ਐੱਲ. ਯੂ. ਨਕਸ਼ਾ ਸਮੇਤ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ ਸੀ ਅਤੇ ਪਾਰਕਿੰਗ ਲਈ ਵੀ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਿਹਾਇਸ਼ੀ ਖੇਤਰ ਹੋਣ ਕਰਕੇ ਇਸ ਵਪਾਰਕ ਕੰਪਲੈਕਸ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਵੀ ਵਿਰੋਧ ਜਤਾਇਆ ਗਿਆ ਸੀ ਪ੍ਰੰਤੂ ਗਲਾਡਾ ਅਧਿਕਾਰੀਆਂ ਵੱਲੋਂ ਲਗਾਤਾਰ ਟਾਲ-ਮਟੋਲ ਦੀ ਨੀਤੀ ਨੂੰ ਹੀ ਜਾਰੀ ਰੱਖਿਆ ਗਿਆ। ਮੇਰੇ ਵੱਲੋਂ ਅਧਿਕਾਰੀਆਂ ਦੇ ਧਿਆਨ ਵਿਚ ਸਮੁੱਚਾ ਮਾਮਲਾ ਲਿਆਏ ਜਾਣ ਤੋਂ ਬਾਅਦ ਗਲਾਡਾ ਵੱਲੋਂ ਅੱਜ ਸਖਤ ਕਾਰਵਾਈ ਕਰਦੇ ਹੋਏ ਦੋ ਮੰਜ਼ਿਲਾਂ ਵਪਾਰਕ ਕੰਪਲੈਕਸ ਦੀਆਂ ਦੁਕਾਨਾਂ ਨੂੰ ਢਾ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਕੁੜੀ ਨੂੰ Cold Drink 'ਚ ਨਸ਼ੀਲੀ ਦਵਾਈ ਪਿਆ ਕੇ Private...

ਗਲਾਡਾ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿਚ ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਈ ਵੀ ਜਾਇਦਾਦ ਖਰੀਦਣ ਤੋਂ ਪਹਿਲਾਂ ਉਕਤ ਪਲਾਟ ਦੁਕਾਨ ਦੀ ਸੀ.ਐੱਲ.ਯੂ. ਨਕਸ਼ਾ ਸਮੇਤ ਜਰੂਰੀ ਮਨਜੂਰੀਆਂ ਦੀ ਜਾਂਚ ਕਰ ਲੈਣ ਕਿਉਂਕਿ ਉਕਤ ਮਨਜ਼ੂਰੀਆਂ ਨਾ ਹੋਣ ਦੇ ਚੱਲਦੇ ਜਰੂਰੀ ਸੇਵਾਵਾਂ ਜਿਵੇਂ ਬਿਜਲੀ ਕੁਨੈਕਸ਼ਨ, ਸੀਵਰੇਜ ਅਤੇ ਪਾਣੀ ਦਾ ਕੁਨੈਕਸ਼ਨ ਉਕਤ ਇਮਾਰਤ ਨੂੰ ਨਹੀਂ ਲੱਗਣ ਦਿੱਤਾ ਜਾਵੇਗਾ। ਗਲਾਡਾ ਵੱਲੋਂ ਬੇਸ਼ੱਕ ਕੀਤੀ ਗਈ ਇਸ ਦੇਰੀ ਵਾਲੀ ਕਾਰਵਾਈ ਦਾ ਸਵਾਗਤ ਕਰਦਿਆਂ ਮਨਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਪਿੰਡਾਂ ਦੀ ਹੱਦ ਅੰਦਰ ਇਹੋ ਜਿਹੇ ਨਾਜਾਇਜ਼ ਨਿਰਮਾਣ ਪਿੰਡ ਵਾਸੀਆਂ ਲਈ ਬੇਹੱਦ ਘਾਤਕ ਹਨ ਅਤੇ ਪ੍ਰਸ਼ਾਸਨ ਨੂੰ ਅਜਿਹੀਆਂ ਨਾਜਾਇਜ਼ ਉਸਾਰੀਆਂ ਸਖ਼ਤੀ ਨਾਲ ਢਹਿ-ਢੇਰੀ ਕਰਨੀ ਚਾਹੀਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News