ਅਧਿਕਾਰੀਆਂ ਨੇ ਬੰਦ ਕਰਵਾਈ ਨਾਜਾਇਜ਼ ਮਾਈਨਿੰਗ

Sunday, Jun 24, 2018 - 06:30 AM (IST)

ਬਨੂਡ਼(ਗੁਰਪਾਲ)-ਬਨੂਡ਼ ਨੇਡ਼ਲੇ ਪਿੰਡ ਸਲੇਮਪੁਰ ਨੱਗਲ ਦੀ ਵਾਹੀਯੋਗ ਪੰਚਾਇਤੀ ਜ਼ਮੀਨ ਵਿਚੋਂ ਅਲਾਦਤੀ ਸਟੇਅ ਹੋਣ ਦੇ ਬਾਵਜੂਦ ਧਡ਼ੱਲੇ ਨਾਲ ਹੋ ਰਹੀ ਮਾਈਨਿੰਗ ਨੂੰ ਡਿਊਟੀ ਮੈਜਿਸਟ੍ਰੇਟ ਕਮ ਨਾਇਬ ਤਹਿਸੀਲਦਾਰ ਜਸਵੀਰ ਕੌਰ, ਥਾਣਾ ਮੁਖੀ ਸੁਖਦੀਪ ਸਿੰਘ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਪੰਚਾਇਤੀ ਜ਼ਮੀਨ ਵਿਚੋਂ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕ ਦਿੱਤਾ ਗਿਆ ਹੈ। ਇਸ ਮੌਕੇ ਡਿਊੁਟੀ ਮੈਜਿਸਟ੍ਰੇਟ ਜਸਵੀਰ ਕੌਰ ਨੇ ਪਿੰਡ ਵਾਸੀਆਂ ਦੇ ਬਿਆਨ ਵੀ ਕਲਮਬੱਧ ਕੀਤੇ ਤੇ ਪਿੰਡ ਦੀ ਪੰਚਾਇਤੀ ਤੇ ਭਾਜਪਾ ਆਗੂ ਰਿੰਕੂ ਸਲੇਮਪੁਰੀ ਨੇ ਮਾਣਸੋਗ ਮੋਹਾਲੀ ਦੀ ਅਦਾਲਤ ਵਲੋਂ ਦਿੱਤੀ ਗਈ ਸਟੇਅ ਦੀ ਕਾਪੀ ਸੌਂਪੀ। ਇਸ ਦੌਰਾਨ ਪਿੰਡ ਵਾਸੀਆਂ ਨੇ ਵਾਹੀਯੋਗ ਜ਼ਮੀਨ ਵਿਚੋਂ ਨਜਾਹਿਜ਼ ਤੌਰ ’ਤੇ ਸਿਆਸੀ ਆਗੂਆਂ ਦੀ ਸ਼ਹਿ ’ਤੇ ਮਾਈਨਿੰਗ ਕਰਕੇ ਪਏ 40 ਤੋਂ 50 ਫੁੱਟ ਤੱਕ ਦੇ ਖੱਡੇ ਵੀ ਦਿਖਾਏ। ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਮੈਜਿਸਟ੍ਰੇਟ ਨੇ ਕਿਹਾ ਕਿ ਸਾਲ 2016 ਵਿਚ ਮਾਈਨਿੰਗ ਵਿਭਾਗ ਵਲੋਂ ਕੀਤੀ ਗਈ ਬੋਲੀ ਦੌਰਾਨ ਜਿਹਡ਼ੀ ਜ਼ਮੀਨ ਦੀ ਬੋਲੀ ਹੋਈ ਹੈ, ਉਸੇ ਜ਼ਮੀਨ ਵਿਚੋਂ ਹੀ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਹੁਣ ਜੇਕਰ ਇਸ ਜਮੀਨ ਵਿਚੋਂ ਮਾਈਨਿੰਗ ਨਾ ਕਰਨ ਬਾਰੇ ਮਾਣਯੋਗ ਅਦਾਲਤ ਨੇ ਸਟੇਅ ਜਾਰੀ ਕਰ ਦਿੱਤੀ ਹੈ ਤਾਂ ਇਸ ਨੂੰ ਲਾਗੂ ਕੀਤਾ ਜਾਵੇਗਾ। ਹੁਣ ਜ਼ਮੀਨ ਵਿਚੋਂ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਜਦੋਂ ਥਾਣਾ ਮੁਖੀ ਸੁਖਦੀਪ ਸਿੰਘ ਨਾਲ ਗੱਲ ਕੀਤੀ ਗਈ ਕਿ ਨਾਇਬ ਤਹਿਸੀਲਦਾਰ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਲਿਖਤੀ ਸ਼ਿਕਾਇਤ ਦੇ ਕੇ ਕਿਸੇ ਵਿਰੁੱਧ ਕਾਰਵਾਈ ਕਰਨ ਲਈ ਕਹਿਣਗੇ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਲਾਕੇ ਵਿਚ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ। 
 


Related News