ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ

Sunday, Sep 08, 2024 - 06:33 PM (IST)

ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ

ਦੌਰਾਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਗਲਾ ਦੇ ਪਿੰਡ ਆਲੀਨੰਗਲ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਕਿਸੇ ਹੋਰ ਪਿੰਡ ਦੀ ਔਰਤ ਨਾਲ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਪਤਨੀ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੇ ਸਬੰਧ ਵਿਚ ਪੁਲਸ ਨੇ ਉਸ ਦੇ ਪਤੀ ਅਤੇ ਜਿਸ ਮਹਿਲਾ ਨਾਲ ਨਾਜਾਇਜ਼ ਸੰਬੰਧ ਸਨ ਉਨ੍ਹਾਂ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

PunjabKesari

ਜਾਣਕਾਰੀ ਮੁਤਾਬਕ ਜਦੋਂ ਔਰਤ ਨੇ ਪਤੀ ਦੇ ਪ੍ਰੇਮ ਸੰਬੰਧਾਂ ਤੋਂ ਦੁਖੀ ਹੋ ਗਏ ਸਲਫਾਸ ਖਾਂਦੀ ਸੀ ਤਾਂ ਉਸ ਨੂੰ ਹਸਪਤਾਲ ਲਿਆਇਆ ਗਿਆ, ਜਿਥੇ ਉਸ ਨੇ ਥਾਣਾ ਮੁਖੀ ਦੌਰਾਗਲਾ ਦਵਿੰਦਰ ਕੁਮਾਰ ਨੂੰ ਬਿਆਨ ਦਿੱਤਾ ਕਿ ਮੇਰਾ ਵਿਆਹ ਹਰਪ੍ਰੀਤ ਸਿੰਘ ਉਰਫ ਰਿੰਕੂ ਵਾਸੀ ਆਲੀਨੰਗਲ ਨਾਲ ਕਰੀਬ ਪੰਜ ਛੇ ਸਾਲ ਪਹਿਲਾਂ ਹੋਇਆ ਸੀ ਅਤੇ ਸਾਡੇ ਦੋ ਬੱਚੇ ਹਨ। ਕਲਾਸ਼ ਦੇਵੀ ਨੇ ਦੱਸਿਆ ਸੀ ਕਿ ਮੇਰੇ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਨਾਜਾਇਜ਼ ਸਬੰਧ ਸਨ ਇਸ ਬਾਰੇ ਮੈਂ ਉਸ ਨੂੰ ਜਦ ਵੀ ਰੋਕਦੀ ਸੀ ਤਾਂ ਉਸ ਵੱਲੋਂ ਮੇਰੀ ਕੁੱਟ-ਮਾਰ ਵੀ ਕੀਤੀ ਜਾਂਦੀ ਸੀ । ਮੇਰੇ ਸੱਸ-ਸਹੁਰਾ ਵੱਲੋਂ ਵੀ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਕੰਮ ਤੋਂ ਪਿੱਛੇ ਨਹੀਂ ਸੀ ਹੱਟਿਆ । ਜਿਸ ਤੋਂ ਦੁਖੀ ਹੋ ਕੇ ਮੈਂ ਸਲਫਾਸ ਖਾ ਲਈ। ਡਾਕਟਰਾਂ ਵੱਲੋਂ ਕਲਾਸ਼ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਜ਼ਹਿਰ ਸਰੀਰ 'ਚ ਫੈਲਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ

ਪੁਲਸ ਨੇ ਮਾਮਲੇ ਦੀ ਸਾਰੀ ਜਾਂਚ ਪੜਤਾਲ ਕਰਨ ਉਪਰੰਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਹਰਪ੍ਰੀਤ ਸਿੰਘ ਉਰਫ ਰਿੰਕੂ ਅਤੇ ਜਿਸ ਮਹਿਲਾ ਮਮਤਾ ਉਰਫ ਗੁੱਡੋ ਵਾਸੀ ਆਲੇਚੱਕ ਥਾਣਾ ਸਦਰ ਗੁਰਦਾਸਪੁਰ ਨਾਲ ਨਾਜਾਇਜ਼ ਸੰਬੰਧ ਸਨ, ਦੋਵਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਛੇ ਘੰਟਿਆਂ ਦੇ ਅੰਦਰਵ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News