ਰੇਤਾ ਦੀ ਨਜਾਇਜ਼ ਨਿਕਾਸੀ ਕਰਨ ਦੇ ਦੋਸ਼ ''ਚ 6 ਨਾਮਜ਼ਦ, 2 ਗ੍ਰਿਫਤਾਰ

Sunday, Oct 01, 2017 - 05:57 PM (IST)

ਰੇਤਾ ਦੀ ਨਜਾਇਜ਼ ਨਿਕਾਸੀ ਕਰਨ ਦੇ ਦੋਸ਼ ''ਚ 6 ਨਾਮਜ਼ਦ, 2 ਗ੍ਰਿਫਤਾਰ


ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਦੇ ਪਿੰਡ ਭਾਵੜਾ ਆਜਮ ਸ਼ਾਹ ਅਤੇ ਪਿੰਡ ਖਡੂਰ 'ਚ ਰੇਤਾ ਦੀ ਨਜਾਇਜ਼ ਨਿਕਾਸੀ ਕਰਨ ਦੇ ਦੋਸ਼ 'ਚ ਥਾਣਾ ਮਮਦੋਟ ਅਤੇ ਮਖੂ ਦੀ ਪੁਲਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਿਨ੍ਹਾਂ 'ਚੋਂ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਏ. ਐਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਚੌਂਕੀ ਮੋਹਰੇ ਵਾਲਾ ਨੂੰ ਸ਼ਿਕਾਇਤ ਮਿਲੀ ਸੀ ਕਿ ਅਮਰੀਕ ਸਿੰਘ ਆਪਣੀ ਜ਼ਮੀਨ 'ਚ ਅਮਰ ਸਿੰਘ, ਤਾਰੀ, ਹਰਮਜੀਤ ਸਿੰਘ ਅਤੇ ਕਰਨ ਦੀ ਮਦਦ ਨਾਲ ਰੇਤਾ ਦੀ ਨਜਾਇਜ ਨਿਕਾਸੀ ਕਰਵਾਉਂਦਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਰੇਡ ਕਰਦੇ ਇਕ ਜੇ. ਸੀ. ਬੀ. ਮਸ਼ੀਨ ਸਮੇਤ ਹਰਮਨਜੀਤ ਸਿੰਘ ਅਤੇ ਕਰਨ ਨੂੰ ਗ੍ਰਿਫਤਾਰ ਕਰ ਲਿਆ। ਦੂਸਰੇ ਪਾਸੇ ਏ. ਐਸ. ਆਈ. ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੇ ਜ਼ਮੀਨ 'ਚ ਰੇਤਾ ਖੱਡਾ ਲਗਾ ਕੇ ਨਜਾਇਜ਼ ਨਿਕਾਸੀ ਕਰਨ ਦੇ ਦੋਸ਼ 'ਚ ਥਾਣਾ ਮਖੂ 'ਚ ਕੁਲਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਪੁਲਸ ਨੂੰ ਦੇਖਦੇ ਸਾਰ ਹੀ ਫਰਾਰ ਹੋ ਗਿਆ ਸੀ ਪਰ ਪੁਲਸ ਨੇ 2 ਟਰੈਕਟਰ ਅਤੇ ਟ੍ਰਾਲੀਆਂ ਖਾਲੀ ਆਪਣੇ ਕਬਜ਼ੇ 'ਚ ਲੈ ਲਿਆ।


Related News