ਫਾਜ਼ਿਲਕਾ ਦੇ ਨਸ਼ਾ ਛੁਡਾਊ ਕੇਂਦਰ ''ਚੋਂ ਭੱਜੇ 6 ਨੌਜਵਾਨ, ਐਗਜ਼ਾਸਟ ਫੈਨ ਵਾਲੀ ਖਿੜਕੀ ਤੋੜ...

Monday, Jun 09, 2025 - 01:03 PM (IST)

ਫਾਜ਼ਿਲਕਾ ਦੇ ਨਸ਼ਾ ਛੁਡਾਊ ਕੇਂਦਰ ''ਚੋਂ ਭੱਜੇ 6 ਨੌਜਵਾਨ, ਐਗਜ਼ਾਸਟ ਫੈਨ ਵਾਲੀ ਖਿੜਕੀ ਤੋੜ...

ਫਾਜ਼ਿਲਕਾ (ਸੁਨੀਲ ਨਾਗਪਾਲ) : ਪੁਲਸ ਵਲੋਂ ਜਿੱਥੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਨਸ਼ਾ ਛੱਡਣ ਲਈ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਕਰਾਇਆ ਜਾ ਰਿਹਾ ਹੈ ਪਰ ਫਾਜ਼ਿਲਕਾ ਦੇ ਜੱਟਵਾਲੀ ਨੇੜੇ ਬਣਾਏ ਨਸ਼ਾ ਛੁਡਾਊ ਕੇਂਦਰ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਸ ਵਲੋਂ ਨਸ਼ਾ ਛੁਡਾਉਣ ਲਈ ਭਰਤੀ ਕਰਵਾਏ ਗਏ ਕਰੀਬ 6 ਨੌਜਵਾਨ ਕਮਰੇ ਦੀ ਐਗਜ਼ਾਸਟ ਫੈਨ ਵਾਲੀ ਖਿੜਕੀ ਤੋੜ ਕੇ ਉੱਥੋਂ ਭੱਜ ਗਏ ਹਨ, ਹਾਲਾਂਕਿ ਸਟਾਫ਼ ਅਤੇ ਡਾਕਟਰਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਭੇਜੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਹੋ ਗਏ ਬਾਹਲੇ ਔਖੇ! ਮੁਫ਼ਤ ਕਣਕ ਲੈਣ ਮਗਰੋਂ ਵੀ...

ਜਾਣਕਾਰੀ ਦਿੰਦੇ ਹੋਏ ਨਰਸਿੰਗ ਸਟਾਫ਼ 'ਚ ਤਾਇਨਾਤ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ 6 ਨੌਜਵਾਨਾਂ ਨੂੰ ਛੁਡਵਾਉਣ ਲਈ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ। ਜਿਸ ਕਮਰੇ 'ਚ ਉਹ ਦਾਖ਼ਲ ਸਨ, ਉਸ ਕਮਰੇ 'ਚ ਐਗਜ਼ਾਸਟ ਫੈਨ ਵਾਲੀ ਖਿੜਕੀ ਤੋੜ ਕੇ ਉੱਥੋਂ ਭੱਜ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਰੌਂਗਟੇ ਖੜ੍ਹੇ ਕਰਨ ਵਾਲਾ ਮਾਮਲਾ, ਔਰਤ ਨਾਲ ਜੋ ਹੋਇਆ, ਸ਼ਾਇਦ ਕੋਈ ਪਸ਼ੂਆਂ ਨਾਲ ਵੀ...

ਉਨ੍ਹਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਰਮਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰ 'ਚ ਕਰੀਬ 22 ਨੌਜਵਾਨ ਹਨ, ਜਿਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਇੱਥੇ ਭਰਤੀ ਕੀਤਾ ਗਿਆ ਹੈ, ਇਨ੍ਹਾਂ 'ਚੋਂ 6 ਨੌਜਵਾਨ ਇੱਥੋਂ ਭੱਜਣ 'ਚ ਕਾਮਯਾਬ ਹੋ ਗਏ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News