ਹੋਟਲ ਮਾਲਕ ’ਤੇ ਫਾਇਰਿੰਗ ਮਾਮਲੇ ’ਚ ਫਗਵਾੜਾ ਤੋਂ 2 ਸ਼ਾਰਪਊਟਰ ਗ੍ਰਿਫਤਾਰ

Friday, Jun 13, 2025 - 03:26 AM (IST)

ਹੋਟਲ ਮਾਲਕ ’ਤੇ ਫਾਇਰਿੰਗ ਮਾਮਲੇ ’ਚ ਫਗਵਾੜਾ ਤੋਂ 2 ਸ਼ਾਰਪਊਟਰ ਗ੍ਰਿਫਤਾਰ

ਫਗਵਾੜਾ (ਜਲੋਟਾ) - ਹਰਿਦੁਆਰ ਦੇ ਇੱਕ ਹੋਟਲ ਮਾਲਕ ਤੇ ਫਾਇਰਿੰਗ ਕਰਨ ਦੀ ਵਾਪਰੀ ਘਟਨਾ ਦੇ ਸੰਬੰਧ ’ਚ ਉੱਤਰਾਖੰਡ ਪੁਲਸ ਨੇ ਫਗਵਾੜਾ ਤੋਂ 2 ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਦੀ ਸੰਨਸਨੀਖੇਜ ਸੂਚਨਾ ਮਿਲੀ ਹੈ। ਸੂਤਰਾਂ ਮੁਤਾਬਕ ਦੋਵੇਂ ਮੁਲਜ਼ਮ ਕਪਿਲ ਸਾਗਵਾਨ ਗੈਂਗ ਨਾਲ ਜੁੜੇ ਹੋਏ ਹਨ। ਹਮਲੇ ਦੀ ਯੋਜਨਾ ਵਿਦੇਸ਼ ਲੰਡਨ ਵਿਚ ਬੈਠ ਕੇ ਇਕ ਗੈਂਗ ਲੀਡਰ ਨੇ ਬਣਾਈ ਸੀ। ਇਸ ਮਾਮਲੇ ਦੇ 3 ਮੁਲਜ਼ਮ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ ਅਤੇ ਉੱਤਰਾਖੰਡ ਪੁਲਸ (ਹਰਿਦੁਆਰ ਪੁਲਸ) ਇਨ੍ਹਾਂ ਦੀ ਭਾਲ ’ਚ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ।

ਉੱਤਰਾਖੰਡ ਪੁਲਸ ਮੁਤਾਬਕ ਹਰਿਦੁਆਰ ਦੇ ਖੜਖੜੀ ਇਲਾਕੇ ਵਿਚ ਇਕ ਹੋਟਲ ਮਾਲਕ ਤੇ ਫਾਇਰਿੰਗ ਕੀਤੀ ਗਈ ਸੀ, ਜਿਸ ਵਿਚ ਫਗਵਾੜਾ ਤੋਂ ਹੁਣ 2 ਸ਼ਾਰਟਊਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਮਾਨਵ ਹੰਸ ਅਤੇ ਗੌਰਵ ਕੁਮਾਰ ਵਜੋਂ ਦੱਸੀ ਜਾ ਰਹੀ ਹੈ।

‘ਜਗ ਬਾਣੀ’ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਹਰਿਦੁਆਰ ਪੁਲਸ (ਉੱਤਰਾਖੰਡ ਪੁਲਸ), ਕਪੂਰਥਲਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਬਠਿੰਡਾ ਵੱਲੋਂ ਚਲਾਏ ਗਏ ਸਾਂਝੇ ਆਪ੍ਰਰੇਸ਼ਨ ਤਹਿਤ ਮੁਲਜਮ ਮਾਨਵ ਹੰਸ ਪੁੱਤਰ ਅਜੇ ਕੁਮਾਰ ਵਾਸੀ ਫਗਵਾੜਾ ਅਤੇ ਗੌਰਵ ਕੁਮਾਰ ਪੁੱਤਰ ਲਕਸ਼ਮਣ ਦਾਸ ਵਾਸੀ ਪਿੰਡ ਮਹਿਲੀਆਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
 
ਐੱਸ. ਪੀ. ਭੱਟੀ ਨੇ ਦੱਸਿਆ ਕਿ ਮੁਲਜ਼ਮ ਮਾਨਵ ਹੰਸ ਅਤੇ ਗੌਰਵ ਹਰਿਦੁਆਰ ਵਿਚ ਕੀਤੀ ਗਈ ਫਾਇਰਿੰਗ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਖਿਲਾਫ ਉੱਤਰਾਖੰਡ ਪੁਲਸ ਦੇ ਅਧੀਨ ਹਰਿਦੁਆਰ ਦੇ ਥਾਣਾ ਕੋਤਵਾਲੀ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੂਤਰਾ ਮੁਤਾਬਕ ਇਹ ਘਟਨਾ 2 ਜੂਨ ਦੀ ਹੈ, ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਹਰਿਆਣਾ ਦੇ ਰੋਹਤਕ ਦੇ ਰਹਿਣ ਵਾਲੇ ਹੋਟਲ ਮਾਲਕ ਅਰੁਣ ਤੇ ਗੋਲੀਆਂ ਚਲਾਈਆਂ ਸਨ, ਜਿਸ ਤੋਂ ਬਾਅਦ ਜਖਮੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਹਰਿਦੁਆਰ ਪੁਲਸ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਹਮਲਾ ਕਪਿਲ ਸਾਗਵਾਨ ਉਰਫ ਨੰਦੂ ਗੈਂਗ ਨੇ ਗੈਂਗਵਾਰ ਦੀ ਪੁਰਾਣੀ ਦੁਸ਼ਮਣੀ ਕਾਰਨ ਕੀਤਾ ਸੀ। ਇਸ ਹਮਲੇ ਦੀ ਯੋਜਨਾ ਵਿਦੇਸ਼ ਲੰਡਨ ਵਿਚ ਬੈਠੇ ਕਪਿਲ ਨੇ ਹੀ ਬਣਾਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ (ਉੱਤਰਾਖੰਡ) ਹਰਿਦੁਆਰ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਫਗਵਾੜਾ ਤੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਮਾਨਵ ਹੰਸ ਅਤੇ ਗੌਰਵ ਕੁਮਾਰ ਸਮੇਤ ਇਨ੍ਹਾਂ ਦੇ ਫਰਾਰ ਚੱਲ ਰਹੇ ਸਾਤੀ ਹਿਮਾਂਸ਼ੂ ਸੂਦ, ਬੋਬੀ, ਸ਼ੰਮੀ ਖਾਨ, ਨੰਦੂ ਉਰਫ ਕਪਿਲ ਸ਼ਾਤਿਰ ਸਾਗਵਾਨ ਗੈਂਗ ਦੇ ਮੈਂਬਰ ਹਨ। ਨੰਦੂ ਉਰਫ ਕਪਿਲ ਇਸ ਸਮੇਂ ਲੰਡਨ ਵਿਚ ਹੈ। ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਕਿ ਨੰਦੂ ਅਤੇ ਮਨਜੀਤ ਮਾਹਲ ਗੈਂਗ ਵਿਚਾਲੇ ਟਕਰਾਅ ਸੀ ਕਿਉਂਕਿ ਮਨਜੀਤ ਮਾਹਲ ਨੇ 2016 ਵਿਚ ਨੰਦੂ ਉਰਫ ਕਪਿਲ ਸਾਗਵਾਨ ਦੇ ਜੀਜੇ ਡਾਕਟਰ ਉਰ ਸੁਨੀਲ ਦਾ ਕਤਲ ਕਰ ਦਿੱਤਾ ਸੀ। ਉਦੋਂ ਤੋਂ ਹੀ ਦੋਵਾਂ ਗੈਂਗਾਂ ਵਿੱਚ ਹਾਲੇ ਲਗਾਤਾਰ ਗੈਂਗਵਾਰ ਚੱਲ ਰਹੀ ਹੈ।


author

Inder Prajapati

Content Editor

Related News