ਤਾਲਾਬੰਦੀ ਦੌਰਾਨ ਲੱਖਾਂ ਦੀਆਂ ਗੈਰ ਕਾਨੂੰਨੀ ਦਵਾਈਆਂ ਜ਼ਬਤ, 100 ਕੈਮਿਸਟਾਂ ਦੇ ਲਾਈਸੈਂਸ ਰੱਦ
Monday, Jul 13, 2020 - 09:14 AM (IST)
ਚੰਡੀਗੜ੍ਹ (ਅਸ਼ਵਨੀ) : ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੂਬੇ 'ਚ ਦਵਾਈਆਂ ਦੀ ਢੁਕਵੀਂ ਸਪਲਾਈ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ’ਤੇ ਤਿੱਖੀ ਨਜ਼ਰ ਰੱਖਦਿਆਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਕਮਿਸ਼ਨਰੇਟ ਵੱਲੋਂ ਤਾਲਾਬੰਦੀ ਦੌਰਾਨ ਦਵਾਈਆਂ ਸਪਲਾਈ ਕਰਨ ਵਾਲਿਆਂ ਅਤੇ ਡਿਸਟੀਬਿਊਟਰਾਂ ’ਤੇ 3200 ਛਾਪੇਮਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ। ਕਮਿਸ਼ਨਰੇਟ ਵੱਲੋਂ 1200 ਨਮੂਨੇ ਵੀ ਲਏ ਗਏ ਅਤੇ 25 ਲੱਖ ਰੁਪਏ ਦੀਆਂ ਨਾਜਾਇਜ਼ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ’ਤੇ 100 ਕੈਮਿਸਟਾਂ ਦੇ ਲਾਈਸੈਂਸ ਵੀ ਰੱਦ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਹਰਿਆਣਾ ਦੀ ਤਰਜ਼ 'ਤੇ ਨਹੀਂ ਮਿਲੇਗਾ 'ਨੌਕਰੀਆਂ' 'ਚ ਕੋਟਾ, ਕੈਪਟਨ ਨੇ ਕੀਤਾ ਇਨਕਾਰ
ਸੂਬੇ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਕੇ. ਐੱਸ. ਪਨੂੰ ਨੇ ਕਿਹਾ ਕਿ ਐੱਫ. ਡੀ. ਏ. ਪੰਜਾਬ ਦਾ ਡਰੱਗ ਐਡਮਿਨਿਸਟ੍ਰੇਸ਼ਨ ਵਿੰਗ ਓਵਰ ਟਾਈਮ ਕੰਮ ਕਰ ਰਿਹਾ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵਾਜ਼ਿਬ ਦਰਾਂ ’ਤੇ ਮਿਆਰੀ ਦਵਾਈਆਂ, ਲੋੜੀਂਦੀਆਂ ਵਸਤਾਂ ਅਤੇ ਖੁਰਾਕ ਸਮੱਗਰੀ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ। 23 ਮਾਰਚ, 2020 ਤੋਂ ਲੈ ਕੇ ਤਾਲਾਬੰਦੀ ਦੌਰਾਨ ਇਸ ਵਿੰਗ ਨੇ ਸਖਤ ਮਿਹਨਤ ਕੀਤੀ, ਤਾਂ ਜੋ ਸਾਰੀਆਂ ਮੈਡੀਕਲ ਦੁਕਾਨਾਂ 'ਚ ਲੋੜੀਂਦੀਆਂ ਦਵਾਈਆਂ ਦੇ ਭੰਡਾਰ ਨੂੰ ਕਾਇਮ ਰੱਖਣਾ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : ਬਾਦਲ ਪੱਖੀ ਵੱਡੇ ਨੇਤਾ ਢੀਂਡਸਾ ਬਾਰੇ ਕਿਉਂ ਖਾਮੋਸ਼!, ਪਾਰਟੀ 'ਚ ਘੁਸਰ-ਮੁਸਰ