61 ਕਰੋੜ ਦਾ ਫਰਜ਼ੀ ਆਈ. ਜੀ. ਐੱਸ. ਟੀ. ਰਿਫੰਡ ਦਾ ਪਰਦਾਫਾਸ਼

03/12/2020 2:44:10 PM

ਲੁਧਿਆਣਾ (ਸੇਠੀ) : ਪ੍ਰਿੰਸੀਪਲ ਡਾਇਰੈਕਟਰ ਜਨਰਲ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਨੇ ਹਾਲ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਆਪ੍ਰੇਸ਼ਨ (ਸੀਕਵਲ-2) ਲਾਂਚ ਕੀਤਾ। ਇਸ ਜੁਆਇੰਟ ਆਪ੍ਰੇਸ਼ਨ ਵਿਚ ਪਿਛਲੇ ਸਾਲ ਸਤੰਬਰ ਤੋਂ ਸ਼ੁਰੂ ਹੋਇਆ, ਜਿਸ ਵਿਚ ਮੁੱਖ ਫੋਕਸ ਦਿੱਲੀ, ਪੰਜਾਬ ਅਤੇ ਕੋਲਕਾਤਾ ਦੇ ਕੁਝ ਵਪਾਰੀ ਰਹੇ। ਇਸ ਮੁੱਢਲੇ ਆਪ੍ਰੇਸ਼ਨ ਵਿਚ ਡੀ. ਜੀ. ਜੀ. ਆਈ. ਹੈੱਡ ਕੁਆਰਟਰ ਵੱਲੋਂ ਟੀਮਾਂ ਬਣਾਈਆਂ ਗਈਆਂ।
ਕੁਝ ਪ੍ਰਮੁੱਖ ਨਿਰਯਾਤਕਾਂ ਦੇ ਰਿਹਾਇਸ਼ੀ ਅਤੇ ਕਾਰੋਬਾਰੀ ਕੰਪਲੈਕਸਾਂ 'ਤੇ ਛਾਪਾ ਮਾਰਿਆ ਗਿਆ, ਜਿਨ੍ਹਾਂ ਨੇ ਜੋਖਮ ਭਰੇ ਨਿਰਯਾਤਕਾਂ ਦੇ ਚੱਲ ਰਹੀ ਵੈਰੀ ਫਿਕੇਸ਼ਨ ਵਿਚ ਵਿਭਾਗ ਦਾ ਧਿਆਨ ਆਕਰਸ਼ਿਤ ਕੀਤਾ ਸੀ। ਦੋ ਵਿਅਕਤੀਆਂ (ਜੀਜਾ ਅਤੇ ਸਾਲਾ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸੀ. ਐੱਮ. ਐੱਮ. ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਹਿਟ ਲਿਸਟ ਵਿਚ ਕੁਝ ਨਿਰਯਾਤਕਾਂ ਦੇ ਨਾਂ ਸਾਹਮਣੇ ਆਏ ਸਨ ਜਿਨ੍ਹਾਂ ਨੂੰ ਸਾਬਕਾ ਏ. ਡੀ. ਜੀ., ਡੀ. ਆਰ. ਆਈ., ਲੁਧਿਆਣਾ ਨੇ ਨਿਸ਼ਾਨਾ ਬਣਾਇਆ ਸੀ ਕਿਉਂਕਿ ਉਨ੍ਹਾਂ ਖਿਲਾਫ ਸੀ. ਬੀ. ਆਈ. ਵਿਭਾਗ ਵੱਲੋਂ ਜਾਂਚ ਜਾਰੀ ਹੈ।
ਪੈਨ ਇੰਡੀਆ 7 ਰਾਜਾਂ ਅਤੇ 150 ਲੋਕੇਸ਼ਨਾਂ 'ਤੇ ਡੀ. ਜੀ. ਜੀ. ਆਈ. ਦੀ ਕਾਰਵਾਈ
ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ ਨੇ ਪੈਨ ਇੰਡੀਆ 7 ਰਾਜਾਂ ਅਤੇ 150 ਲੋਕੇਸ਼ਨ 'ਤੇ ਕਾਰਵਾਈ ਕੀਤੀ ਗਈ, ਜਿਸ ਵਿਚ ਮੁੱਖ ਚਾਰ ਦਿੱਲੀ 'ਤੇ ਆਧਾਰਤ ਕੰਪਨੀਆਂ ਅਤੇ 12 ਲੁਧਿਆਣਾ ਦੀਆਂ ਫਰਮਾਂ 'ਤੇ ਛਾਪੇਮਾਰੀ ਕੀਤੀ ਗਈ, ਜੋ ਜਾਅਲੀ ਆਈ. ਜੀ. ਐੱਸ. ਟੀ. ਰਿਫੰਡ ਦਾ ਦਾਅਵਾ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਸਨ ਜਿਸ ਦੇ ਸ਼ੱਕ ਤਹਿਤ ਛਾਪੇਮਾਰੀ ਕੀਤੀ ਗਈ ਸੀ।
ਸੂਤਰਾਂ ਮੁਤਾਬਕ ਇਨ੍ਹਾਂ ਕੰਪਨੀਆਂ ਨੂੰ ਹੋਰਨਾਂ ਰਾਜਾਂ ਦੀਆਂ ਫਰਮਾਂ ਬਿੱਲ ਮੁਹੱਈਆ ਕਰਵਾਉਂਦੀਆਂ ਸਨ ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਧੋਖਾਦੇਹੀ ਦਾ ਦਾਅਵਾ ਕੀਤਾ। ਚਾਰੇ ਕੰਪਨੀਆਂ ਵਲੋਂ ਲਏ ਗਏ ਕੁੱਲ ਆਈ. ਜੀ. ਐੱਸ. ਟੀ. ਰਿਫੰਡ 61.02 ਕਰੋੜ ਰੁਪਏ ਦੇ ਹਨ। ਇਸ ਕੇਸ ਵਿਚ ਦਿੱਲੀ ਦੇ ਨਾਲ ਲੁਧਿਆਣਾ, ਬੱਦੀ ਅਤੇ ਹੋਰਨਾਂ ਸ਼ਹਿਰਾਂ ਵਿਚ 6 ਮਾਰਚ ਤੋਂ 50 ਤੋਂ ਜ਼ਿਆਦਾ ਅਧਿਕਾਰੀਆਂ ਦੀਆਂ ਟੀਮਾਂ ਜਿਸ ਵਿਚ ਲੁਧਿਆਣਾ ਜ਼ੋਨਲ ਆਫਿਸ ਨਾਲ ਸਬੰਧਤ ਅਧਿਕਾਰੀ ਵੀ ਇਸ ਆਪ੍ਰੇਸ਼ਨ ਵਿਚ ਸ਼ਾਮਲ ਹਨ।
ਡੀ. ਜੀ. ਜੀ. ਆਈ. ਨੂੰ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੀਆਂ ਚਾਰ ਫਰਮਾਂ ਆਈ. ਜੀ. ਐੱਸ. ਟੀ. ਦੇ ਐਕਸਪੋਰਟ ਆਫ ਗੁਡਜ਼ ਦੇ ਭੁਗਤਾਨ ਲਈ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲੈ ਰਹੀਆਂ ਹਨ ਜਿਸ ਦੇ ਤਹਿਤ ਛਾਪਾ ਮਾਰਿਆ ਗਿਆ। ਇਨ੍ਹਾਂ 4 ਫਰਮਾਂ ਨੇ 61 ਕਰੋੜ ਰੁਪ?ੇ ਤੋਂ ਜ਼ਿਆਦਾ ਜਾਅਲੀ ਆਈ. ਜੀ. ਐੱਸ. ਟੀ. ਰਿਫੰਡ ਦਾ ਦਾਅਵਾ ਕੀਤਾ ਹੈ। ਅਧਿਕਾਰੀ ਜਾਂਚ ਵਿਚ ਜੁਟੇ ਹੋਏ ਹਨ ਕਿ ਲੁਧਿਆਣਾ ਦੀਆਂ ਫਾਰਮਾਂ ਕਦੋਂ ਤੋਂ ਧੋਖਾਦੇਹੀ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਛਾਪੇਮਾਰੀ ਦਲ ਦੇ ਕੋਲ ਲੁਧਿਆਣਾ ਦੇ ਇਕ ਘਰ 'ਤੇ ਛਾਪਾ ਮਾਰਨ ਦੇ ਵੀ ਨਿਰਦੇਸ਼ ਸਨ ਪਰ ਉਕਤ ਫਰਮ ਦੇ ਮਾਲਕ ਘਰ ਮੌਤ ਹੋ ਜਾਣ ਕਾਰਨ ਅਧਿਕਾਰੀ ਕਾਰਵਾਈ ਕਰਨ ਵਿਚ ਅਸਮਰੱਥ ਰਹੇ।
ਕਿਵੇਂ ਕੰਮ ਕਰਦਾ ਸੀ ਫਰਜ਼ੀ ਬਿੱਲਾਂ ਦੇ ਕਾਰੋਬਾਰ ਦਾ ਨੈੱਟਵਰਕ
6 ਮਾਰਚ ਨੂੰ ਡੀ. ਜੀ. ਜੀ. ਆਈ. ਨੇ ਦਿੱਲੀ ਸਥਿਤ ਆਸਥਾ ਅਪੈਰਲਜ਼ ਪ੍ਰਾਈਵੇਟ ਲਿਮ. ਅਤੇ ਤਿੰਨ ਹੋਰਨਾਂ ਫਰਮਾਂ ਖਿਲਾਫ ਕੇਸ ਦਰਜ ਕੀਤਾ ਸੀ। ਫਰਮਾਂ ਨੇ ਫਰਜ਼ੀ ਤਰੀਕੇ ਨਾਲ ਸਰਕੂਲਰ ਟ੍ਰੇਡਰ ਤੋਂ ਪ੍ਰਾਪਤ ਬਿੱਲਾਂ ਦੇ ਆਧਾਰ 'ਤੇ ਆਈ. ਟੀ. ਸੀ. ਦਾ ਦਾਅਵਾ ਕਰਦੇ ਸਨ। ਫਰਮ ਦੇ ਕੋਲ ਅਨੁਰੂਪ ਬੈਕਵਰਡ ਪਰਚੇਜ਼ ਵੀ ਨਹੀਂ ਸੀ।
ਇਸ ਦੇ ਨਾਲ ਜੋ ਸਪਲਾਇਰ ਕੰਪਨੀਆਂ ਕੁਝ ਲੋਕਾਂ ਵੱਲੋਂ ਚਲਾਈਆਂ ਜਾ ਰਹੀਆਂ ਸਨ, ਉਹ ਵੀ ਫਰਜ਼ੀ ਆਈ. ਜੀ. ਐੱਸ. ਟੀ. ਰਿਫੰਡ ਦੇ ਗੋਰਖਧੰਦੇ ਵਿਚ ਸ਼ਾਮਲ ਸਨ। ਇਨ੍ਹਾਂ ਕੰਪਨੀਆਂ ਨੇ ਵਿਚ ਵਿਚ ਸਰਕੂਲਰ ਟ੍ਰੇਡਿੰਗ ਦਾ ਇਕ ਗੁੰਝਲਦਾਰ ਵੈੱਬ ਤਿਆਰ ਕੀਤਾ ਹੈ ਜਿਸ ਵਿਚ ਬਿਨਾਂ ਭੁਗਤਾਨ ਜਾਂ ਮਾਲ ਦੀ ਅਸਲੀ ਸਪਲਾਈ ਤੋਂ ਬਿਨਾਂ ਆਈ. ਟੀ. ਸੀ. ਕਲੇਮ ਕੀਤਾ ਜਾਂਦਾ ਸੀ ਜਿਸ ਲਈ ਦੋ ਡਾਇਰੈਕਟਰ ਨੂੰ ਅੰਡਰ ਸੀ. ਜੀ. ਐੱਸ. ਟੀ. ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।
 


Babita

Content Editor

Related News