ਸੀ. ਆਈ. ਐੱਸ. ਐੱਫ. ਨੇ ਸੰਭਾਲੀ ਭਾਖੜਾ ਡੈਮ ਦੀ ਕਮਾਨ
Thursday, Oct 23, 2025 - 12:54 PM (IST)

ਨੰਗਲ : ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਨੇ ਨੰਗਲ ਵਿਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਸੰਭਾਲ ਲਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਈ ਵਿਚ ਇਸ ਕੰਮ ਲਈ ਕੇਂਦਰੀ ਬਲ ਦੇ 296 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਇਕ ਟੁਕੜੀ ਨੂੰ ਮਨਜ਼ੂਰੀ ਦਿੱਤੀ ਸੀ। ਜਿਸ ਦੇ ਚੱਲਦੇ ਨੰਗਲ ਟਾਊਨਸ਼ਿਪ ਵਿਚ ਸੀ. ਆਈ. ਐੱਸ. ਐੱਫ. ਨੂੰ ਪ੍ਰੋਜੈਕਟ ਵਿਚ ਸ਼ਾਮਲ ਕਰਨ ਲਈ ਇਕ ਸਮਾਰੋਹ ਕੀਤਾ ਗਿਆ। ਇਹ ਡੈਮ ਸਤਲੁਜ ਨਦੀ ’ਤੇ ਬਣਾਇਆ ਗਿਆ ਹੈ ਅਤੇ 261 ਮੀਟਰ ਟੀਹਰੀ ਡੈਮ ਤੋਂ ਬਾਅਦ 225.55 ਮੀਟਰ ’ਤੇ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਹੈ। ਪਾਣੀ ਦੇ ਭੰਡਾਰਨ ਦੇ ਮਾਮਲੇ ਵਿਚ ਇਹ ਭਾਰਤ ਵਿਚ ਦੂਜਾ ਸਭ ਤੋਂ ਵੱਡਾ ਭੰਡਾਰ ਹੈ, ਪਹਿਲਾ ਮੱਧ ਪ੍ਰਦੇਸ਼ ਵਿਚ ਇੰਦਰਾ ਸਾਗਰ ਡੈਮ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਜਾਰੀ ਨਵੇਂ ਹੁਕਮਾਂ ਨੇ ਪਾਇਆ ਪੰਗਾ, ਬਦਲੀਆਂ ਨੂੰ ਲੈ ਕੇ...
ਇਥੇ ਇਹ ਵੀ ਦੱਸਣਯੋਗ ਹੈ ਕਿ ਕੇਂਦਰ ਦੇ ਇਸ ਫ਼ੈਸਲੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਨੇ ਜੁਲਾਈ ਵਿਚ ਭਾਖੜਾ-ਨੰਗਲ ਡੈਮ ਪ੍ਰੋਜੈਕਟ ’ਤੇ ਸੀਆਈਐੱਸਐੱਫ ਕਰਮਚਾਰੀਆਂ ਦੀ ਤਾਇਨਾਤੀ ਦੇ ਵਿਰੁੱਧ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਡੈਮ ਦੀ ਸੁਰੱਖਿਆ ਹੁਣ ਤੱਕ ਪੰਜਾਬ ਪੁਲਸ ਦੁਆਰਾ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਅਹਿਮ ਖ਼ਬਰ, ਕੁਲੈਕਟਰ ਰੇਟਾਂ ਵਿਚ ਵਾਧਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e