ਹੈਦਰਾਬਾਦ ਗੈਂਗ ਰੇਪ ਤੋਂ ਬਾਅਦ ਮੋਹਾਲੀ ਪੁਲਸ ਅਲਰਟ

12/05/2019 12:10:30 PM

ਮੋਹਾਲੀ (ਰਾਣਾ) : ਹੈਦਰਾਬਾਦ ਗੈਂਗ ਰੇਪ ਤੋਂ ਬਾਅਦ ਪੰਜਾਬ ਦੀ ਰਾਜ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਵਲੋਂ ਸਾਰੇ ਜ਼ਿਲਿਆਂ ਵਿਚ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਵੇਗੀ । ਉਥੇ ਹੀ ਜ਼ਿਲਾ ਮੋਹਾਲੀ ਪੁਲਸ ਵੀ ਅਜਿਹੇ ਮਨਚਲੇ ਆਸ਼ਕਾਂ ਨਾਲ ਨਜਿਠੱਣ ਲਈ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਰਾਤ 9 ਤੋਂ ਲੈ ਕੇ ਸਵੇਰੇ 6 ਵਜੇ ਤਕ ਔਰਤਾਂ ਨੂੰ ਇਕੱਲੇ ਸੜਕ ਉੱਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਕ ਕਾਲ ਕਰਨ ਦੇ ਕੁਝ ਮਿੰਟਾਂ ਬਾਅਦ ਪੀ. ਸੀ. ਆਰ. ਉਨ੍ਹਾਂ ਕੋਲ ਹੋਵੇਗੀ ਅਤੇ ਔਰਤਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਛੱਡ ਕੇ ਆਵੇਗੀ।
ਔਰਤਾਂ ਇਨ੍ਹਾਂ ਨੰਬਰਾਂ 'ਤੇ ਕਰ ਸਕਦੀਆਂ ਹਨ ਕਾਲ
ਔਰਤਾਂ ਦੀ ਸੁਰੱਖਿਆ ਲਈ ਪੁਲਸ ਵਿਭਾਗ ਵਲੋਂ 100, 112 ਅਤੇ 181 ਨੰਬਰ ਦਿੱਤੇ ਗਏ, ਜਿਨ੍ਹਾਂ 'ਤੇ ਉਹ ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਕਾਲ ਕਰਕੇ ਪੁਲਸ ਤੋਂ ਮਦਦ ਮੰਗ ਸਕਦੀਆਂ ਹਨ। ਕਾਲ ਕਰਨ ਦੇ ਕੁਝ ਮਿੰਟਾਂ ਵਿਚ ਹੀ ਪੁਲਸ ਉਨ੍ਹਾਂ ਦੀ ਸਹਾਇਤਾ ਲਈ ਪਹੁੰਚ ਜਾਵੇਗੀ ਜਿਸ ਤੋਂ ਬਾਅਦ ਸੁਰੱਖਿਅਤ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਛੱਡ ਕੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਕੇ ਆਵੇਗੀ। ਨਾਲ ਹੀ ਪੁਲਸ ਵਿਭਾਗ ਵਲੋਂ ਇਸ ਸਬੰਧੀ ਸਾਰਾ ਰਿਕਾਰਡ ਵੀ ਮੇਨਟੇਨ ਕੀਤਾ ਜਾਵੇਗਾ, ਜਿਸ ਉੱਤੇ ਪੁਲਸ ਵਿਭਾਗ ਵਲੋਂ ਸਮੇਂ-ਸਮੇਂ ਉੱਤੇ ਇਸ ਰਿਕਾਰਡ ਦਾ ਨਿਰੀਖਣ ਕੀਤਾ ਜਾਵੇਗਾ। ਪੁਲਸ ਜਦੋਂ ਵੀ ਅਜਿਹੀ ਹਾਲਤ ਵਿਚ ਕਿਸੇ ਮਹਿਲਾ ਨੂੰ ਉਸ ਦੇ ਘਰ ਉੱਤੇ ਛੱਡ ਕੇ ਆਵੇਗੀ ਤਾਂ ਉਸ ਦਾ ਪੂਰਾ ਰਿਕਾਰਡ ਵੀ ਮੇਨਟੇਨ ਕਰੇਗੀ ਕਿ ਕਿੱਥੋਂ ਉਸ ਨੇ ਕਾਲ ਕੀਤੀ ਅਤੇ ਕਿੱਥੇ ਉਸ ਦੇ ਘਰ ਉੁਸ ਦੇ ਪਰਿਵਾਰ ਨੂੰ ਸੌਂਪਿਆ।
ਪੁਲਸ ਹੈੱਡਕੁਆਰਟਰ ਵਿਚ ਅਲੱਗ ਤੋਂ ਪੀ. ਸੀ. ਆਰ. ਰਹੇਗੀ ਮੌਜੂਦ
ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਪੰਜਾਬ ਸਾਰੇ ਜ਼ਿਲਿਆਂ ਦੇ ਐੱਸ. ਐੱਸ. ਪੀ. ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਇਸ ਵਿਚ ਕਿਸੇ ਪ੍ਰਕਾਰ ਦੀ ਢਿੱਲ ਨਾ ਵਰਤੀ ਜਾਵੇ, ਐੱਸ. ਐੱਸ. ਪੀ. ਇਹ ਸੁਨਿਸ਼ਿਚਤ ਕਰੀਏ ਕਿ ਸਾਰੇ ਕਰਮਚਾਰੀ ਇਸ ਉੱਤੇ ਗੰਭੀਰਤਾ ਨਾਲ ਕੰਮ ਕਰਨ। ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਦਿੱਤੇ ਗਏ ਆਦੇਸ਼ਾਂ ਦੇ ਮੁਤਾਬਕ ਰਾਜ ਵਿਚ ਮੋਹਾਲੀ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ਵਿਚ ਪੁਲਸ ਹੈੱਡਕੁਆਰਟਰਾਂ ਉੱਤੇ ਅਲੱਗ ਤੋਂ ਪੀ. ਸੀ. ਆਰ. ਵਾਹਨ ਮੌਜੂਦ ਹੋਣਗੇ ਅਤੇ ਪੰਜਾਬ ਦੀ ਏ. ਡੀ. ਜੀ. ਪੀ. (ਦੋਸ਼) ਗੁਰਪ੍ਰੀਤ ਕੌਰ ਦਿਓਟ ਇਸ ਸਹੂਲਤ ਲਈ ਰਾਜਸੀ ਨੋਡਲ ਅਧਿਕਾਰੀ ਨਿਯੁਕਤ ਕੀਤੀ ਗਈ ਹੈ।


Babita

Content Editor

Related News