16 ਸਾਲ ਪਹਿਲਾਂ ਵਿਆਹੇ ਜੋੜੇ ਦੀ ਆਪਸ ''ਚ ਨਾ ਨਿਭੀ, ਲੜਾਈ ਇਸ ਹੱਦ ਤੱਕ ਪੁੱਜੀ ਕਿ...
Wednesday, Jul 22, 2020 - 10:45 AM (IST)
ਲੁਧਿਆਣਾ (ਰਾਮ) : ਕਰੀਬ 16 ਸਾਲ ਪਹਿਲਾਂ ਵਿਆਹ ਦੇ ਬੰਧਨ ’ਚ ਬੱਝੇ ਅਤੇ ਦੋ ਬੱਚਿਆਂ ਦੇ ਮਾਂ-ਪਿਓ ਸਾਬਕਾ ਫੌਜੀ ਅਤੇ ਉਸ ਦੀ ਪਤਨੀ ਦੀ ਆਪਸ 'ਚ ਨਾ ਨਿਭੀ। ਪਤੀ-ਪਤਨੀ ਦੇ ਝਗੜੇ ਨੂੰ ਲੈ ਕੇ ਕਈ ਪੰਚਾਇਤੀ ਰਾਜ਼ੀਨਾਮੇ ਵੀ ਹੋਈ ਪਰ ਅਖੀਰ ਦੋਹਾਂ ਦੀ ਲੜਾਈ ਇਸ ਹੱਦ ਤੱਕ ਪਹੁੰਚ ਗਈ ਕਿ ਇਸ ਨੇ ਹਿੰਸਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਪੁਲਸ ਨੂੰ ਦੋਹਾਂ ਧਿਰਾਂ 'ਤੇ ਕਰਾਸ ਮੁਕੱਦਮਾ ਦਰਜ ਕਰਨਾ ਪਿਆ।
ਇਹ ਵੀ ਪੜ੍ਹੋ : ਹੁਣ GMCH-32 'ਚ ਵੀ ਹੋ ਸਕੇਗੀ 'ਓਪਨ ਹਾਰਟ ਸਰਜਰੀ', ਮਸ਼ੀਨ ਇੰਸਟਾਲ
ਜਾਣਕਾਰੀ ਮੁਤਾਬਕ ਬੀਤੀ 18 ਜੁਲਾਈ ਨੂੰ ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਭਾਮੀਆਂ ਖੁਰਦ ਨੇੜੇ ਸਥਿਤ ਵਰਧਾਨ ਐਨਕਲੇਵ ’ਚ ਦੋਹਾਂ ਧਿਰਾਂ ਦੇ ਪਰਿਵਾਰਾਂ ਵਿਚਕਾਰ ਕਥਿਤ ਹਿੰਸਕ ਝੜਪ ਹੋ ਗਈ। ਇਸ ਝੜਪ ’ਚ ਇਕ ਸਵਿੱਫਟ ਕਾਰ ਨੁਕਸਾਈ ਗਈ ਅਤੇ ਇਕ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਦੋਹਾਂ ਧਿਰਾਂ ਨੇ ਇਕ-ਦੂਜੇ ’ਤੇ ਹਮਲਾ ਕਰਨ ਦੇ ਦੋਸ਼ ਲਾਉਂਦੇ ਹੋਏ ਇਨ੍ਹਾਂ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਵੀ ਇਕ-ਦੂਜੇ ’ਤੇ ਹੀ ਲਗਾ ਦਿੱਤਾ, ਜਿਸ ਨੂੰ ਲੈ ਕੇ ਥਾਣਾ ਜਮਾਲਪੁਰ ਦੀ ਪੁਲਸ ਨੇ ਸਾਬਕਾ ਫੌਜੀ ਅਤੇ ਉਸ ਦੀ ਪਤਨੀ ਦੇ ਬਿਆਨਾਂ ’ਤੇ ਦੋਹਾਂ ਧਿਰਾਂ ਖਿਲਾਫ ਹੀ ਕਰਾਸ ਮੁਕੱਦਮਾ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ : ਧਰਮਕੋਟ 'ਚ ਚੜ੍ਹਦੇ ਦਿਨ ਵੱਡੀ ਵਾਰਦਾਤ, ਅਗਵਾ ਕੀਤਾ ਮੈਡੀਕਲ ਸਟੋਰ ਦਾ ਸੰਚਾਲਕ
ਜਾਂਚ ਅਧਿਕਾਰੀ ਥਾਣੇਦਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਫੌਜ ’ਚੋਂ ਰਿਟਾਇਰ ਹੋਏ ਕਰਮਜੀਤ ਸਿੰਘ ਪੁੱਤਰ ਜਗਨੇਤਰ ਸਿੰਘ ਵਾਸੀ ਉਕਤ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਖਿਲਾਫ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ 16 ਸਾਲ ਪਹਿਲਾਂ ਕੁਲਦੀਪ ਕੌਰ ਵਾਸੀ ਸਾਹਿਬਾਨਾ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਹੀ ਦੋਵੇਂ ਪਤੀ-ਪਤਨੀ ਵਿਚਕਾਰ ਝਗੜਾ ਹੋਣ ਲੱਗਾ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਨੇ ਗੁਆਂਢ 'ਚ ਕੀਤਾ ਕਾਰਾ, ਕੁੜੀ ਦੀ ਇੱਜ਼ਤ ਨਾਲ ਖੇਡਿਆ
ਜਦੋਂ ਬੀਤੀ 18 ਜੁਲਾਈ ਨੂੰ ਉਹ ਆਪਣਾ ਸਮਾਨ ਲੈਣ ਲਈ ਆਇਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਸੰਦੀਪ ਸਿੰਘ, ਬੂਟਾ ਸਿੰਘ ਸਰਬਜੀਤ ਸਿੰਘ ਵਾਸੀ ਸਾਹਬਾਣਾ, ਪਲਵਿੰਦਰ ਸਿੰਘ ਵਾਸੀ ਗੁਰੂ ਰਾਮ ਦਾਸ ਨਗਰ, ਪਰਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਖਾਸੀ ਕਲਾਂ ਅਤੇ 10-12 ਅਣਪਛਾਤੇ ਨੌਜਵਾਨਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਦੇ ਹੋਏ ਉਸ ਦੇ ਭਰਾ ਦੀ ਸਵਿੱਫਟ ਕਾਰ ਅਤੇ ਮੋਟਰਸਾਈਕਲ ਨੂੰ ਵੀ ਨੁਕਸਾਨ ਪਹੁੰਚਾਇਆ, ਜਦੋਂ ਕਿ ਸਾਬਕਾ ਫੌਜੀ ਦੀ ਪਤਨੀ ਕੁਲਦੀਪ ਕੌਰ ਨੇ ਆਪਣੇ ਪਤੀ ’ਤੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਉਸ ਦੇ ਬੱਚਿਆਂ ਨੂੰ ਕਥਿਤ ਧਮਕਾਉਣ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬੀਤੀ 18 ਜੁਲਾਈ ਦੀ ਦੇਰ ਰਾਤ ਕਰਮਜੀਤ ਆਪਣੇ ਫੌਜੀ ਭਰਾ ਜ਼ੋਰਾ ਸਿੰਘ ਅਤੇ ਸੱਸ ਦੇ ਨਾਲ ਆਇਆ ਅਤੇ ਅੰਦਰ ਆਉਂਦੇ ਹੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਸ ਦੇ ਦਿਓਰ ਜ਼ੋਰਾ ਸਿੰਘ ਨੇ ਡੰਡੇ ਨਾਲ ਪੀੜਤਾ ਕੁਲਦੀਪ ਕੌਰ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਇਥੋਂ ਤੱਕ ਕਿ ਉਸ ਦੇ ਦਿਓਰ ਜ਼ੋਰਾ ਸਿੰਘ ਨੇ ਪੀ. ਸੀ. ਆਰ. ਦਸਤੇ ਦੇ ਮੁਲਾਜ਼ਮਾਂ ਦੇ ਸਾਹਮਣੇ ਹੀ ਉਸ ਦੀ ਕਥਿਤ ਤੌਰ ’ਤੇ ਕੁੱਟ-ਮਾਰ ਕੀਤੀ। ਕੁਲਦੀਪ ਕੌਰ ਨੇ ਦੋਸ਼ ਲਾਇਆ ਕਿ ਘਰ ਦੇ ਬਾਹਰ ਖੜ੍ਹੇ ਇਕ ਮੋਟਰਸਾਈਕਲ ਨੂੰ ਵੀ ਜ਼ੋਰਾ ਸਿੰਘ ਨੇ ਅੱਗ ਲਗਾ ਦਿੱਤੀ, ਜਿਸ ਨਾਲ ਸਬੰਧਿਤ ਤਸਵੀਰਾਂ ਤੇ ਹੋਰ ਸਬੂਤ ਵੀ ਪੁਲਸ ਅੱਗੇ ਪੇਸ਼ ਕੀਤੇ ਗਏ ਹਨ। ਜਾਂਚ ਅਧਿਕਾਰੀ ਥਾਣੇਦਾਰ ਪਲਵਿੰਦਰ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਖਿਲਾਫ ਕਰਾਸ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।