ਖ਼ੁਦ ਨੂੰ IPS ਦੱਸ ਲੋਕਾਂ ਨਾਲ ਮਾਰੀ ਲੱਖਾਂ ਦੀ ਠੱਗੀ, ਹੁਣ ਪਤਨੀ ਤੇ ਪਿਤਾ ਸਣੇ ਹੋਇਆ ਗ੍ਰਿਫ਼ਤਾਰ

Monday, Jul 13, 2026 - 05:28 PM (IST)

ਖ਼ੁਦ ਨੂੰ IPS ਦੱਸ ਲੋਕਾਂ ਨਾਲ ਮਾਰੀ ਲੱਖਾਂ ਦੀ ਠੱਗੀ, ਹੁਣ ਪਤਨੀ ਤੇ ਪਿਤਾ ਸਣੇ ਹੋਇਆ ਗ੍ਰਿਫ਼ਤਾਰ

ਸ਼ਾਹਕੋਟ (ਵੈੱਬ ਡੈਸਕ)- ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਵਿਰਕ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਇੰਸਪੈਕਟਰ ਅਮਨ ਸੈਣੀ ਅਤੇ ਸੀ. ਆਈ. ਏ. ਸਟਾਫ਼ ਦੀ ਸਾਂਝੀ ਟੀਮ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਖ਼ੁਦ ਨੂੰ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ। ਇਸ ਮਾਮਲੇ 'ਚ ਸ਼ਾਹਕੋਟ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਨੇ ਮੁੱਖ ਮੁਲਜ਼ਮ ਅਨਮੋਲ ਰਤਨ, ਉਸ ਦੀ ਪਤਨੀ ਅਤੇ ਉਸ ਦੇ ਪਿਤਾ ਬਲਜੀਤ ਸਿੰਘ ਉਰਫ਼ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! 15, 20 ਤੇ 21 ਜੁਲਾਈ ਲਈ ਹੋਇਆ ਵੱਡਾ ਐਲਾਨ

ਨੌਕਰੀ ਲਗਵਾਉਣ ਦੇ ਨਾਂ 'ਤੇ ਮਾਰੀ 31 ਲੱਖ ਦੀ ਠੱਗੀ 
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸੁਲੇਮਾਨ ਦੇ ਰਹਿਣ ਵਾਲਾ ਅਨਮੋਲ ਰਤਨ ਲੋਕਾਂ ਨੂੰ ਪੁਲਸ 'ਚ ਉੱਚੇ ਅਹੁਦਿਆਂ 'ਤੇ ਭਰਤੀ ਕਰਵਾਉਣ ਦਾ ਝਾਂਸਾ ਦਿੰਦਾ ਸੀ। ਉਸ ਨੇ ਬਾਊਪੁਰ ਬੇਟ ਦੀ ਇਕ ਕੁੜੀ ਨੂੰ ਡੀ. ਐੱਸ. ਪੀ. ਅਤੇ ਉਸ ਦੇ ਭਰਾ ਨੂੰ ਹੈੱਡ ਕਾਂਸਟੇਬਲ ਬਣਾਉਣ ਦੇ ਨਾਂ 'ਤੇ ਲਗਭਗ 31 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ। ਇਸ ਰਕਮ 'ਚੋਂ ਕੁਝ ਪੈਸੇ ਬੈਂਕ ਰਾਹੀਂ ਅਤੇ ਕੁਝ ਨਕਦੀ ਲਏ ਗਏ ਸਨ। ਮੁਲਜ਼ਮ ਨੇ ਆਪਣੇ ਪਿਤਾ ਦੇ ਖਾਤੇ 'ਚ ਵੀ 3 ਲੱਖ ਰੁਪਏ ਜਮ੍ਹਾ ਕਰਵਾਏ ਸਨ, ਜਿਸ ਕਾਰਨ ਉਸ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਰਵਨੀਤ ਬਿੱਟੂ ਨੇ ਫ਼ਿਲਮ 'ਸਤਲੁਜ' ਨੂੰ ਲੈ ਕੇ ਨਿਰਮਾਤਾ-ਨਿਰਦੇਸ਼ਕ ਨੂੰ ਦਿੱਤੀ ਵੱਡੀ ਚੁਣੌਤੀ

ਠੱਗੀ ਦੇ ਪੈਸਿਆਂ ਨਾਲ ਖ਼ਰੀਦੀ ਕੋਠੀ, ਕਾਰ ਅਤੇ ਕਾਰੋਬਾਰ 'ਚ ਕੀਤਾ ਨਿਵੇਸ਼ 
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਠੱਗੀ ਦੇ ਪੈਸਿਆਂ ਦੀ ਵਰਤੋਂ ਆਪਣੀ ਐਸ਼ੋ-ਆਰਾਮ ਲਈ ਕੀਤੀ। ਉਸ ਨੇ ਸ਼ਾਹਕੋਟ ਸਿਟੀ 'ਚ ਆਪਣੇ ਸਾਲੇ ਵੱਲੋਂ ਚਲਾਈ ਜਾ ਰਹੀ 'ਠਾਠ ਬਾਠ' ਨਾਮ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ 17 ਲੱਖ ਰੁਪਏ ਨਿਵੇਸ਼ ਕੀਤੇ ਸਨ। ਇਸ ਤੋਂ ਇਲਾਵਾ ਉਸ ਨੇ ਇਕ ਕਾਰ ਖ਼ਰੀਦੀ ਅਤੇ ਨਕੋਦਰ ਸਿਟੀ 'ਚ ਆਪਣੀ ਮਾਤਾ ਦੇ ਨਾਮ 'ਤੇ 10 ਲੱਖ ਰੁਪਏ ਦੀ ਇਕ ਕੋਠੀ ਵੀ ਖ਼ਰੀਦ ਕੀਤੀ। ਪੁਲਸ ਵੱਲੋਂ ਇਨ੍ਹਾਂ ਜਾਇਦਾਦਾਂ ਨੂੰ ਸੀਜ਼ ਕਰਨ ਲਈ ਮਾਨਯੋਗ ਅਦਾਲਤ ਤੋਂ ਆਦੇਸ਼ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ: ਗੈਂਗਸਟਰ ਡੋਨੀ ਬੱਲ ਦੀ ਜਲੰਧਰ ਦੇ ਮਸ਼ਹੂਰ ਫੈਸ਼ਨ ਸਟੂਡੀਓ ਦੇ ਮਾਲਕ ਨੂੰ ਧਮਕੀ! ਕਿਹਾ-ਬੰਦੇ ਦਾ ਪੁੱਤ ਬਣ ਕੇ...

ਇਕ ਸਾਲ ਤੋਂ ਸੀ ਫਰਾਰ, ਜਲਾਲਾਬਾਦ ਤੋਂ ਹੋਈ ਗ੍ਰਿਫ਼ਤਾਰੀ 
ਮੁਲਜ਼ਮ ਵਿਰੁੱਧ ਪਿਛਲੇ ਸਾਲ ਧਾਰਾ 420, 465, 467, 468 ਅਤੇ 471 ਤਹਿਤ ਐੱਫ਼. ਆਈ. ਆਰ. ਨੰਬਰ 164 ਦਰਜ ਕੀਤੀ ਗਈ ਸੀ। ਉਹ ਪਿਛਲੇ ਇਕ ਸਾਲ ਤੋਂ ਆਪਣਾ ਮੋਬਾਇਲ ਫੋਨ ਬਦਲ ਕੇ ਵੱਖ-ਵੱਖ ਸੂਬਿਆਂ 'ਚ ਲੁਕਦਾ ਫਿਰ ਰਿਹਾ ਸੀ। ਆਖਰਕਾਰ ਪੁਲਸ ਨੇ ਉਸ ਨੂੰ ਉਸ ਦੀ ਪਤਨੀ ਸਮੇਤ ਜਲਾਲਾਬਾਦ ਤੋਂ ਕਾਬੂ ਕਰ ਲਿਆ। ਪੁਲਸ ਨੇ ਉਸ ਕੋਲੋਂ ਇਕ ਲੈਪਟਾਪ ਅਤੇ ਆਈ. ਪੀ. ਐੱਸ. ਅਹੁਦੇ ਨਾਲ ਸਬੰਧਤ ਜਾਅਲੀ ਰਿਕਾਰਡ ਵੀ ਬਰਾਮਦ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਸ ਰਿਮਾਂਡ 'ਤੇ ਹਨ ਅਤੇ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਗਾਇਕ KS ਮੱਖਣ ਨੇ ਸ਼ੰਕਰ ਪਿੰਡ 'ਚ ਸਤਲੁਜ ਫ਼ਿਲਮ ਵਿਖਾਉਣ ਦਾ ਕੀਤਾ ਐਲਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News