ਫਗਵਾੜਾ ''ਚ ਬੱਸ ਡਰਾਈਵਰ ਅਤੇ ਕੰਡਕਟਰ ਦਾ ਸਵਾਰੀਆਂ ਨਾਲ ਹੋਇਆ ਝਗੜਾ, ਭਾਰੀ ਹੰਗਾਮਾ

Thursday, Jul 09, 2026 - 07:33 PM (IST)

ਫਗਵਾੜਾ ''ਚ ਬੱਸ ਡਰਾਈਵਰ ਅਤੇ ਕੰਡਕਟਰ ਦਾ ਸਵਾਰੀਆਂ ਨਾਲ ਹੋਇਆ ਝਗੜਾ, ਭਾਰੀ ਹੰਗਾਮਾ

ਫਗਵਾੜਾ (ਸੋਨੂੰ)- ਬੰਗਾ ਤੋਂ ਫਗਵਾੜਾ ਜਾ ਰਹੀ ਨਰਵਾਲ ਐਕਸਪ੍ਰੈਸ ਬੱਸ ਵਿਚ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ। ਯਾਤਰੀਆਂ ਨੇ ਡਰਾਈਵਰ ਅਤੇ ਕੰਡਕਟਰ 'ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਲਗਾਏ ਹਨ।  ਸਵਾਰੀਆਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਅਤੇ ਕੰਡਕਟਰ ਨਸ਼ੇ ਵਿੱਚ ਸਨ। ਉਨ੍ਹਾਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਬੱਸ ਰੋਕਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਬੱਸ ਨਾ ਰੋਕੀ। ਬੱਸ ਡਰਾਈਵਰ ਦਾ ਕਹਿਣਾ ਹੈ ਕਿ ਉਨ੍ਹਾਂ ਛਾਲ ਮਾਰ ਕੇ ਸੜਕ ਦੇ ਅੱਗੇ ਆ ਕੇ ਬੱਸ ਨੂੰ ਰੁਕਵਾਇਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। 

ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਵਾਹਨ ਚਾਲਕਾਂ ਲਈ ਜਾਰੀ ਹੋਏ ਨਵੇਂ ਹੁਕਮ! 45 ਦਿਨਾਂ ਲਈ ਲੱਗੀ ਪਾਬੰਦੀ

PunjabKesari

ਘਟਨਾ ਨੂੰ ਲੈ ਕੇ ਸਵਾਰੀਆਂ ਵੱਲੋਂ ਇਕ ਵੀਡੀਓ ਵੀ ਬਣਾਈ ਗਈ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਰ-ਵਾਰ ਬੱਸ ਨੂੰ ਰੁਕਣ ਲਈ ਕਿਹਾ ਪਰ ਰੁਕਣ ਦੀ ਬਜਾਏ ਡਰਾਈਵਰ ਨੇ ਤੇਜ਼ ਰਫ਼ਤਾਰ ਫੜ ਲਈ। ਜਦੋਂ ਡਰਾਈਵਰ ਤੋਂ ਉਸ ਦੇ ਨਸ਼ੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸਵਾਰੀ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਸਵਾਰੀਆਂ ਵਿਚ ਨੂੰ ਚਾਲਕ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੀਡੀਓ 'ਚ ਡਰਾਈਵਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦਾ ਪਠਾਨਕੋਟ ਦਾ ਸਮਾਂ ਮਿਸ ਹੋ ਗਿਆ ਸੀ। ਇਕ ਹੋਰ ਵੀਡੀਓ 'ਚ ਇਕ ਸਵਾਰੀ ਵੱਲੋਂ ਕਿਹਾ ਗਿਆ ਹੈ ਕਿ ਬੱਸ ਪਲਟਣ ਤੋਂ ਵਾਲ-ਵਾਲ ਬਚ ਗਈ। ਇਸ ਦੌਰਾਨ ਸਵਾਰੀਆਂ ਸੜਕ 'ਤੇ ਖੜ੍ਹੇ ਹੋ ਗਈਆਂ ਅਤੇ ਬੱਸ ਡਰਾਈਵਰ ਨੂੰ ਰੁਕਣ ਲਈ ਬੇਨਤੀ ਕੀਤੀ।

PunjabKesari

ਇਹ ਵੀ ਪੜ੍ਹੋ: ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ

ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਡਰਾਈਵਰ ਨੇ ਬੱਸ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਤਾਂ ਯਾਤਰੀਆਂ ਨੇ ਬੱਸ 'ਤੇ ਸੁੱਟਣ ਲਈ ਪੱਥਰ ਚੁੱਕ ਲਏ। ਸੜਕ 'ਤੇ ਭਾਰੀ ਹੰਗਾਮਾ ਹੋ ਗਿਆ। ਫਿਰ ਡਰਾਈਵਰ ਨੇ ਬੱਸ ਰੋਕ ਲਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਸ 'ਚ ਸਵਾਰ ਪ੍ਰਿਆ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਤੋਂ ਆਈ ਸੀ ਅਤੇ ਬੰਗਾ ਦੇ ਰਾਜਾ ਸਾਹਿਬ ਗੁਰਦੁਆਰੇ 'ਚ ਮੱਥਾ ਟੇਕਣ ਜਾ ਰਹੀ ਸੀ। ਵਾਪਸੀ ਦੌਰਾਨ ਡਰਾਈਵਰ ਅਤੇ ਕੰਡਕਟਰ ਬਹੁਤ ਜ਼ਿਆਦਾ ਨਸ਼ੇ 'ਚ ਸਨ। ਰਸਤੇ 'ਚ ਬੱਸ ਚਾਰ ਵਾਰ ਹਾਦਸਿਆਂ ਤੋਂ ਵਾਲ-ਵਾਲ ਬਚ ਗਈ। ਸਵਾਰੀਆਂ ਨੇ ਡਰਾਈਵਰ ਨੂੰ ਰੁਕਣ ਦੀ ਬੇਨਤੀ ਕੀਤੀ ਪਰ ਉਸਨੇ ਇਨਕਾਰ ਕਰ ਦਿੱਤਾ। ਨੌਜਵਾਨਾਂ ਨੇ ਬੱਸ ਤੋਂ ਛਾਲ ਮਾਰ ਦਿੱਤੀ ਅਤੇ ਬੱਸ ਦੇ ਸਾਹਮਣੇ ਜਾ ਕੇ ਬੱਸ ਨੂੰ ਰੋਕਣ ਲਈ ਮਜਬੂਰ ਕਰ ਦਿੱਤਾ। ਘਟਨਾ ਦੌਰਾਨ ਡਰਾਈਵਰ ਨੇ ਸਵਾਰੀਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News