ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਨਹਿਰ ’ਚ ਮਾਰੀ ਛਾਲ, ਮੌਤ

Sunday, Jul 08, 2018 - 08:08 AM (IST)

ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਨਹਿਰ ’ਚ ਮਾਰੀ ਛਾਲ, ਮੌਤ

 ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) – ਪਤਨੀ ਦੇ ਨਾਜਾਇਜ਼ ਸਬੰਧਾਂ ਕਾਰਨ ਪਤੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ’ਤੇ ਇਕ ਅੌਰਤ ਸਣੇ 3 ਵਿਅਕਤੀਆਂ ਖਿਲਾਫ ਥਾਣਾ ਅਮਰਗਡ਼੍ਹ ਵਿਚ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਗੁਰਭਜਨ ਸਿੰਘ ਨੇ ਦੱਸਿਆ ਕਿ  ਹਰਦੀਪ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਬੁਰਜ ਸੇਢਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ  ਉਸ ਦੇ ਭਰਾ ਰਿੰਕੂ ਸਿੰਘ ਦੀ ਪਤਨੀ ਬਬਲੀ ਕੌਰ ਦੇ ਕੁਲਵੰਤ ਸਿੰਘ ਪੁੱਤਰ ਹਰੀ ਚੰਦ ਵਾਸੀ ਤੋਗਾਹੇਡ਼ੀ ਨਾਲ ਨਾਜਾਇਜ਼ ਸਬੰਧ ਸਨ। ਰਿੰਕੂ ਸਿੰਘ ਦੇ ਰੋਕਣ ’ਤੇ ਕੁਲਵੰਤ ਸਿੰਘ ਅਤੇ ਬਬਲੀ ਕੌਰ ਅਕਸਰ ਉਸ ਦੀ ਕੁੱਟ-ਮਾਰ ਕਰਦੇ ਰਹਿੰਦੇ ਸਨ। ਰਿੰਕੂ ਸਿੰਘ ਦਾ ਸਹੁਰਾ ਬੁੱਧੂ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪੁੰਨਾਵਾਲ ਮੁਲਜ਼ਮਾਂ ਨੂੰ ਸ਼ਹਿ ਦਿੰਦਾ ਸੀ, ਜਿਨ੍ਹਾਂ ਤੋਂ ਤੰਗ  ਹੋ ਕੇ ਰਿੰਕੂ ਸਿੰਘ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਪਿੰਡ ਬਨਭੌਰਾ ਦੀ ਨਹਿਰ  ’ਚੋਂ ਬਰਾਮਦ ਹੋਈ। ਪੁਲਸ ਨੇ ਬਬਲੀ ਕੌਰ, ਕੁਲਵੰਤ ਸਿੰਘ ਅਤੇ ਬੁੱਧੂ ਸਿੰਘ ’ਤੇ ਖੁਦਕੁਸ਼ੀ  ਕਰਨ ਲਈ ਮਜਬੂਰ ਕਰਨ ਦੇ  ਦੋਸ਼ ’ਚ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

 


Related News