ਵਿਆਹ ਦੀ ਵਰ੍ਹੇਗੰਢ 'ਤੇ ਹੀ ਉੱਜੜ ਗਿਆ ਸੁਹਾਗ, ਪਾਰਟੀ ਤੋਂ ਕੁੱਝ ਚਿਰ ਬਾਅਦ ਹੀ ਮਚ ਗਿਆ ਚੀਕ-ਚਿਹਾੜਾ

Tuesday, Oct 03, 2023 - 12:14 AM (IST)

ਵਿਆਹ ਦੀ ਵਰ੍ਹੇਗੰਢ 'ਤੇ ਹੀ ਉੱਜੜ ਗਿਆ ਸੁਹਾਗ, ਪਾਰਟੀ ਤੋਂ ਕੁੱਝ ਚਿਰ ਬਾਅਦ ਹੀ ਮਚ ਗਿਆ ਚੀਕ-ਚਿਹਾੜਾ

ਖਮਾਣੋਂ (ਅਰੋੜਾ, ਜਟਾਣਾ)- ਮੈਰਿਜ ਐਨਵਰਸਰੀ ਦੀ ਪਾਰਟੀ ਕਰ ਕੇ ਵਾਪਸ ਆ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਪਤੀ ਦੀ ਮੌਤ ਹੋ ਗਈ। ਐੱਸ. ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਵਾਸੀ ਪਿੰਡ ਘੁਲਾਲ ਨੇ ਬਿਆਨ ਦਿੰਦਿਆਂ ਦੱਸਿਆ ਕਿ ਉਹ ਆਪਣੀ ਪਤਨੀ ਮਹਿਮਾ ਪਾਲ, ਪੁੱਤਰੀ ਲਕਸ਼ਦੀਪ ਪਾਲ, ਭਤੀਜੀ ਅੰਜਲੀ ਪਾਲ, ਭੈਣ ਦੀਪਾ ਕੁਮਾਰੀ ਅਤੇ ਜੀਜਾ ਜਸਵੀਰ ਸਿੰਘ ਵਾਸੀ ਜਨਕਪੁਰੀ ਲੁਧਿਆਣਾ ਸਮੇਤ ਆਪਣੀ ਭੈਣ ਅਤੇ ਜੀਜੇ ਦੀ ਮੈਰਿਜ ਐਨਵਰਸਰੀ ਦੀ ਚੰਡੀਗੜ੍ਹ ਵਿਖੇ ਪਾਰਟੀ ਕਰਨ ਉਪਰੰਤ ਆਪਣੀ ਕਾਰ ਵਿਚ ਘਰ ਨੂੰ ਜਾ ਰਹੇ ਸੀ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਪਤਨੀ ਤੋਂ ਦੁਖੀ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਪ੍ਰਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਰਾਤ 11. 45 ’ਤੇ ਜਦੋਂ ਰਾਣਵਾਂ ਨਜ਼ਦੀਕ ਪਹੁੰਚੇ ਤਾਂ ਗਲਤ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਐਕਸ ਯੂ. ਵੀ. ਦੇ ਚਾਲਕ ਨੇ ਸਾਡੀ ਕਾਰ ਵਿਚ ਸਿੱਧੀ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਮੈਨੂੰ ਅਤੇ ਜ਼ਖਮੀ ਹੋਏ ਮੇਰੇ ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ ਖਮਾਣੋਂ ਵਿਖੇ ਭਰਤੀ ਕਰਵਾਇਆ। ਹਾਦਸੇ ’ਚ ਮੇਰੇ ਜੀਜੇ ਦੀ ਮੌਤ ਹੋ ਗਈ, ਜਦਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੈਨੂੰ, ਮੇਰੀ ਪਤਨੀ ਅਤੇ ਭੈਣ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ । ਐੱਸ. ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਕਰਨ ਉਪਰੰਤ ਪ੍ਰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਐਕਸ. ਯੂ. ਵੀ. ਕਾਰ ਦੇ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News