ਪਤੀ ਨਾਲ ਸਮਝੌਤਾ ਕਰਵਾਉਣ ਆਇਆ ਵਿਅਕਤੀ, ਕਰਨ ਲੱਗਾ ਅਸ਼ਲੀਲ ਹਰਕਤਾਂ

Wednesday, Sep 02, 2020 - 06:17 PM (IST)

ਪਤੀ ਨਾਲ ਸਮਝੌਤਾ ਕਰਵਾਉਣ ਆਇਆ ਵਿਅਕਤੀ, ਕਰਨ ਲੱਗਾ ਅਸ਼ਲੀਲ ਹਰਕਤਾਂ

ਸੁਲਤਾਨਪੁਰ ਲੋਧੀ (ਧੀਰ) : ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਘਰ 'ਚ ਵੜ ਕੇ ਇਕ ਜਨਾਨੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿਤੀ ਸ਼ਿਕਾਇਤ 'ਚ ਪੀੜਿਤਾਂ ਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਫਿਰ ਕੁਝ ਮੋਹਤਬਾਰ ਵਿਅਕਤੀਆਂ ਨੇ ਉਨ੍ਹਾਂ ਦਾ ਸਮਝੋਤਾ ਕਰਵਾ ਦਿੱਤਾ ਤੇ ਉਸਦਾ ਘਰਵਾਲਾ ਹਰ ਮਹੀਨੇ 10,000 ਰੁਪਏ ਖਰਚਾ ਦੇਣ ਲੱਗ ਪਿਆ ਪਰ ਹੁਣ ਕੁਝ ਮਹੀਨਿਆਂ ਤੋਂ ਉਸ ਦੇ ਪਤੀ ਨੇ ਖਰਚਾ ਦੇਣਾ ਬੰਦ ਕਰ ਦਿੱਤਾ। 

ਫਿਰ ਉਸ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਆਰ.ਸੀ.ਐਫ. ਵਿਖੇ ਰਹਿਣ ਵਾਲਾ ਬ੍ਰਿਜ ਮੋਹਣ ਪੁੱਤਰ ਕੇਵਲ ਰਾਮ ਨਾਂ ਦਾ ਵਿਅਕਤੀ ਹੈ ਜੋ ਘਰੇਲੂ ਝਗੜਿਆਂ ਦਾ ਹੱਲ ਕਰਾਉਂਦਾ ਹੈ ਜਿਸ ਨਾਲ ਉਸ ਨੇ ਮੋਬਾਇਲ 'ਤੇ ਗੱਲ ਕੀਤੀ। ਜਿਸ ਤੋਂ ਬਾਅਦ ਉਕਤ ਬੀਤੀ 31 ਅਗਸਤ ਨੂੰ ਰਾਤ ਕਰੀਬ 8 ਵਜੇ ਉਸ ਦੇ ਘਰ ਆ ਗਿਆ। ਉਸ ਸਮੇਂ ਉਹ 'ਘਰ ਚ ਇਕੱਲੀ ਸੀ। ਉਸ ਉਕਤ ਨੂੰ ਸੋਫੇ 'ਤੇ ਬੈਠਣ ਲਈ ਕਿਹਾ ਅਤੇ ਜਦੋਂ ਉਹ ਪਾਣੀ ਫੜਾਉਣ ਲੱਗੀ ਤਾਂ ਉਕਤ ਨੇ ਉਸ ਨੂੰ ਬਾਹਾਂ ਤੋਂ ਫੜ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾ ਕਰਨ ਲੱਗ ਪਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਮਾਮਲੇ 'ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਧਾਰਾ 354 ਅਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News