ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

Sunday, Aug 22, 2021 - 04:46 PM (IST)

ਹੁਸ਼ਿਆਰਪੁਰ/ ਤਲਵਾੜਾ (ਅਮਰੀਕ)- ਹੁਸ਼ਿਆਰਪੂਰ ਦੇ ਬਲਾਕ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਰੌਲੀ ਵਿਖੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਕਹਿਣ ਮੁਤਾਬਕ ਕੁੜੀ ਦੇ ਵਿਆਹ ਨੂੰ ਸਿਰਫ਼ ਇਕ ਸਾਲ ਦਾ ਸਮਾਂ ਹੋਇਆ ਸੀ ਅਤੇ ਕੁੜੀ ਦਾ ਇਕ 2 ਮਹੀਨੇ ਦਾ ਬੱਚਾ ਵੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲੜਕਾ ਅਤੇ ਲੜਕੇ ਦਾ ਪਰਿਵਾਰ ਵਿਆਹ ਤੋਂ ਬਾਅਦ ਲਗਾਤਾਰ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਕੁੜੀ ਨੂੰ ਫੋਨ ਕਰ ਧੋਖੇ ਨਾਲ ਬੁਲਾ ਕੇ ਕੁੜੀ ਦੇ ਸਿਰ 'ਤੇ ਲੋਹੇ ਦੀ ਦੀ ਰਾਡ ਮਾਰ ਕੁੜੀ ਦਾ ਕਤਲ ਕਰ ਨਹਿਰ 'ਚ ਸੁੱਟ ਦਿੱਤਾ। ਕੁੜੀ ਦੀ ਭੈਣ ਨੇ ਦੋਸ਼ ਲਗਾਉਂਦੇ ਕਿਹਾ ਕਿ ਮੈਨੂੰ ਜ਼ਬਰਦਸਤੀ ਧੱਕੇ ਨਾਲ ਡਰਾ ਕੇ ਝੂਠਾ ਬਿਆਨ ਦੇਣ ਲਈ ਕਿਹਾ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕੁੜੀ ਦਾ ਕਤਲ ਹੋਇਆ ਹੈ ਅਤੇ ਪਰਿਵਾਰ ਵਾਲਿਆਂ ਨੇ ਥਾਣੇ ਅੱਗੇ ਪ੍ਰਦਰਸ਼ਨ ਕਰਕੇ ਦੋਸ਼ੀ ’ਤੇ ਕਤਲ ਦੀ ਧਾਰਾ 302 ਲਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ

PunjabKesari

ਇਕ ਸਾਲ ਪਹਿਲਾਂ ਚਾਵਾਂ ਨਾਲ ਧੋਰੀ ਸੀ ਧੀ ਦੀ ਡੋਲੀ

ਪਠਾਨਕੋਟ ਦੇ ਪਿੰਡ ਹਰਿਆਲਾ ਥਾਣਾ ਮਾਮੂਨ ਦੀ ਰਹਿਣ ਵਾਲੀ ਸੁਸ਼ਮਾ ਦੇਵੀ ਪੁੱਤਰੀ ਤਰਸੇਮ ਲਾਲ ਨੇ ਤਲਵਾੜਾ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਰਾਧਾ ਦਾ ਵਿਆਹ 21 ਅਕਤੂਬਰ 2020 ਨੂੰ ਪਿੰਡ ਰੌਲੀ ਦੇ ਸਤਨਾਮ ਸਿੰਘ ਪੁੱਤਰ ਜੀਤ ਸਿੰਘ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਸਹੁਰਾ-ਘਰ ਵਾਲੇ ਰਾਧਾ ਨੂੰ ਦਾਜ ਲਈ ਤੰਗ ਕਰਦੇ ਆ ਰਹੇ ਸਨ। ਰਾਧਾ ਪਿਛਲੇ 15-20 ਦਿਨਾਂ ਤੋਂ ਆਪਣੇ ਪੇਕੇ ਪਠਾਨਕੋਟ ਆਈ ਹੋਈ ਸੀ।
ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

PunjabKesari

ਘਟਨਾ ਵਾਲੇ ਦਿਨ ਰਾਧਾ ਨੂੰ ਉਸ ਦੇ ਸਹੁਰੇ ਘਰ ਪਿੰਡ ਰੌਲੀ ਛੱਡਣ ਲਈ ਭੈਣ ਸੁਸ਼ਮਾ ਦੇਵੀ ਆਈ ਸੀ ਅਤੇ ਨਾਲ ਹੀ ਬੱਚੇ ਦਾ ਸਰਟੀਫਿਕੇਟ ਵੀ ਬਣਵਾਉਣ ਲਈ ਆਏ ਸਨ। ਰੌਲੀ ਨੇੜੇ ਨਹਿਰ ਦੇ ਨਜ਼ਦੀਕ ਰਾਧਾ ਦਾ ਪਤੀ ਸਤਨਾਮ ਸਿੰਘ ਮਿਲਿਆ ਅਤੇ ਦੋਹਾਂ ਵਿਚ ਕਿਸੇ ਗੱਲ ’ਤੇ ਉਥੇ ਹੀ ਬਹਿਸ ਸ਼ੁਰੂ ਹੋ ਗਈ। ਸਤਨਾਮ ਸਿੰਘ ਗੁੱਸੇ ਵਿਚ ਆ ਗਿਆ ਅਤੇ ਰਾਧਾ ਨੂੰ ਨਹਿਰ ਵੱਲ ਧੱਕਾ ਮਾਰ ਕੇ ਸੁੱਟ ਦਿੱਤਾ, ਜਿਸ ਨਾਲ ਰਾਧਾ ਦਾ ਸਿਰ ਨਹਿਰ ਦੀ ਕੰਧ ਨਾਲ ਟਕਰਾਇਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਦੇ ਸਿਰ 'ਤੇ ਰਾਡ ਮਾਰੀ ਗਈ ਹੈ ਅਤੇ ਫਿਰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੁਲਸ ਨੇ ਸੁਸ਼ਮਾ ਦੇ ਬਿਆਨ ’ਤੇ ਦੋਸ਼ੀ ਪਤੀ ਸਤਨਾਮ ਸਿੰਘ, ਸੱਸ ਰਾਮ ਪਿਆਰੀ ਅਤੇ ਦਾਦੀ ਸੱਸ ਕੰਸੋ ਦੇਵੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਦੀ ਕਾਰਵਾਈ ਤੋਂ ਨਰਾਜ਼ ਕੁੜੀ ਵਾਲਿਆਂ ਨੇ ਤਲਵਾੜਾ ਥਾਣੇ ਅੱਗੇ ਪ੍ਰਦਰਸ਼ਨ ਕਰਕੇ ਦੋਸ਼ੀ ਖ਼ਿਲਾਫ਼ ਕਤਲ ਦੀ ਧਾਰਾ 302 ਲਾਉਣ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਬਾਕੀ ਦੋ ਦੋਸ਼ੀ ਫਰਾਰ ਹਨ।

ਇਹ ਵੀ ਪੜ੍ਹੋ: ਛੱਤੀਸਗੜ੍ਹ 'ਚ ਸ਼ਹੀਦ ਹੋਇਆ ਲੁਧਿਆਣਾ ਦਾ ITBP ਦਾ ਜਵਾਨ ਗੁਰਮੁੱਖ ਸਿੰਘ, ਪਰਿਵਾਰ ਬੋਲਿਆ ਸ਼ਹਾਦਤ 'ਤੇ ਹੈ ਮਾਣ

PunjabKesari

ਮਾਂ ਬੋਲੀ ਜਿਵੇਂ ਮੇਰੀ ਧੀ ਮਰੀ ਉਦਾਂ ਹੀ ਇਨ੍ਹਾਂ ਦਾ ਪੁੱਤ ਮਾਰਨਾ 
ਰਾਧਾ ਦੀ ਮਾਂ ਨੇ ਰੋਂਦੀ ਹੋਈ ਕਿਹਾ ਕਿ ਜਿਵੇਂ ਇਨ੍ਹਾਂ ਨੇ ਮੇਰੀ ਧੀ ਨੂੰ ਮਾਰਿਆ ਹੈ, ਉਦਾਂ ਹੀ ਇਨ੍ਹਾਂ ਦਾ ਪੁੱਤ ਮਾਰਨਾ ਹੈ। ਮੈਨੂੰ ਇਨਸਾਫ਼ ਚਾਹੀਦਾ ਹੈ। ਮੈਨੂੰ ਖ਼ੂਨ ਦੇ ਬਦਲੇ ਖ਼ੂਨ ਚਾਹੀਦਾ ਹੈ। ਇਨ੍ਹਾਂ ਦੇ ਵਿਹੜੇ ਵਿਚ ਹੀ ਮੈਂ ਇਨ੍ਹਾਂ ਦੇ ਪੁੱਤ ਨੂੰ ਸਾੜਨਾ ਹੈ। ਮਾਂ ਨੇ ਕਿਹਾ ਕਿ ਮੇਰੀ ਛੋਟੀ ਧੀ ਦਾ ਕਤਲ ਕਰਵਾਉਣ ਲਈ ਵੀ ਕੁਝ ਬੰਦੇ ਉਸ ਦੇ ਪਿੱਛੇ ਲਾ ਦਿੱਤੇ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ ਛੋਟੀ ਕੁੜੀ ਦਾ ਵੀ ਇੰਝ ਹੀ ਕਤਲ ਕਰ ਦੇਣਾ ਹੈ। ਮੇਰੀ ਵੱਡੀ ਧੀ ਛੋਟਾ ਜਿਹਾ ਬੱਚਾ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਹੈ। ਮੇਰੀ ਛੋਟੀ ਧੀ ਨੇ ਸਾਰੀ ਵਾਰਦਾਤ ਵੇਖੀ ਹੈ ਅਤੇ ਪ੍ਰਸ਼ਾਸਨ ਵੀ ਰਾਤ ਦਾ ਵਿੱਕ ਚੁੱਕਿਆ ਹੈ। ਇਸੇ ਕਰਕੇ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਦੋਬਾਰਾ ਤਿਆਰ ਕਰਨ ਲਈ ISI ਲੈ ਰਹੀ ਲਖਬੀਰ ਸਿੰਘ ਰੋਡੇ ਦੀ ਮਦਦ
PunjabKesari

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News