ਆਸ਼ਿਕ ਨਾਲ ਮਿਲ ਪਤਨੀ ਬਣੀ ਪਤੀ ਦੀ ਵੈਰੀ, ਕੀਤਾ ਅਜਿਹਾ ਕਾਰਾ
Thursday, Nov 07, 2019 - 11:49 AM (IST)

ਮਮਦੋਟ (ਜਸਵੰਤ) - ਮਮਦੋਟ 'ਚ ਕਰੀਬ 11 ਮਹੀਨੇ ਪਹਿਲਾਂ ਕਰੰਟ ਲੱਗਣ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਅੰਨ੍ਹੇ ਕਤਲ ਦੀ ਗੂੰਥੀ ਸੁਲਝ ਗਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਮੌਤ ਹੋਈ ਨਹੀਂ ਸੀ, ਸਗੋਂ ਉਸ ਦੀ ਆਪਣੀ ਹੀ ਪਤਨੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ ਸੀ। ਮੌਤ ਦਾ ਮਾਮਲਾ ਹੱਲ ਹੋਣ 'ਤੇ ਪੁਲਸ ਨੇ ਨੌਜਵਾਨ ਦੀ ਮਾਂ ਦੇ ਬਿਆਨਾਂ 'ਤੇ ਉਸ ਦੀ ਪਤਨੀ ਅਤੇ ਆਸ਼ਕ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਦਿੱਤਾ, ਜੋ ਫਰਾਰ ਦੱਸੇ ਜਾ ਰਹੇ ਹਨ। ਪੁਲਸ ਵਲੋਂ ਉਕਤ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਦੇ ਸੁਖਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਸਰਬਜੀਤ ਸਿੰਘ ਦੀ ਮਾਂ ਹਰਜਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਛੋਟਾ ਪੁੱਤਰ ਸਰਬਜੀਤ ਚੰਡੀਗੜ੍ਹ 'ਚ ਕੰਮ ਕਰਦਾ ਸੀ। ਕੰਮ ਦੌਰਾਨ ਉਸ ਦੀ ਮੁਲਾਕਾਤ ਯੂ.ਪੀ. ਦੇ ਪਿੰਡ 'ਚ ਰਹਿਣ ਵਾਲੀ 1 ਕੁੜੀ ਨਾਲ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾ ਲਿਆ। ਵਿਆਹ ਤੋਂ ਕੁਝ ਸਮੇਂ ਬਾਅਦ ਉਸ ਨੇ ਸਰਬਜੀਤ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਤੰਗ ਆ ਕੇ ਉਹ ਆਪਣੀ ਕੁੜੀ ਦੇ ਘਰ ਚਲੀ ਗਈ। ਦਸੰਬਰ 2018, ਨੂੰ ਉਸ ਦੀ ਨੂੰਹ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਸਰਬਜੀਤ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਉਸ ਦੀ ਨੂੰਹ ਨੇ ਆਪਣੇ ਆਸ਼ਕ ਨਾਲ ਮਿਲ ਸਰਬਜੀਤ ਦਾ ਸੰਸਕਾਰ ਕਰ ਦਿੱਤਾ, ਜਿਸ ਕਾਰਨ ਉਸ ਨੂੰ ਨੂੰਹ 'ਤੇ ਸ਼ੱਕ ਪੈ ਗਿਆ।
ਪੁੱਤਰ ਦੀ ਮੌਤ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਗੈਰ-ਸਬੰਧ ਹਨ ਅਤੇ ਉਨ੍ਹ੍ਹਾਂ ਦੋਵਾਂ ਨੇ ਰੱਲ ਕੇ ਸਰਬਜੀਤ ਨੂੰ ਮਾਰਿਆ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਨੌਜਵਾਨ ਦੀ ਮਾਂ ਦੇ ਬਿਆਨ ਸਹੀ ਪਾਏ ਗਏ, ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਆਸ਼ਕ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਦਿੱਤਾ।