ਪਤਨੀ ਨਾਲ ਅਜਿਹਾ ਵਤੀਰਾ ਦੇਖ ਕੰਬ ਗਏ ਲੋਕ, ਛੇ ਮਹੀਨੇ ਤੋਂ ਖੁੱਲ੍ਹੇ ਅਸਮਾਨ ਹੇਠ ਛੱਡਿਆ, ਪੈਰਾਂ 'ਚ ਪੈ ਗਏ ਕੀੜੇ
Thursday, Apr 25, 2024 - 06:34 PM (IST)

ਫਿਰੋਜ਼ਪੁਰ (ਕੁਮਾਰ) - ਵਿਆਹ ਕਰਦੇ ਸਮੇਂ ਪਤੀ-ਪਤਨੀ ਵਲੋਂ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਵਾਅਦਾ ਕੀਤਾ ਜਾਂਦਾ ਹੈ। ਕਈ ਪਤੀ ਅਜਿਹੇ ਵੀ ਹੁੰਦੇ ਹਨ, ਜੋ ਮੁਸ਼ਕਲ ਦੇ ਸਮੇਂ ਆਪਣੀਆਂ ਪਤਨੀਆਂ ਦੀ ਦੇਖਭਾਲ ਕਰਨ ਦੀ ਥਾਂ ਉਹਨਾਂ ਨੂੰ ਛੱਡ ਦਿੰਦੇ ਹਨ। ਅਜਿਹੀ ਇਕ ਘਟਨਾ ਫਿਰੋਜ਼ਪੁਰ ਵਿਚ ਵੇਖਣ ਨੂੰ ਮਿਲੀ, ਜਿਥੇ ਇਕ ਹਲਵਾਈ ਵਾਲੇ ਨੇ ਆਪਣੀ ਪਤਨੀ ਨੂੰ ਖੁੱਲ੍ਹੇ ਅਸਮਾਨ ਹੇਠ ਮਰਨ ਲਈ ਛੱਡ ਦਿੱਤਾ। ਇੰਨਾ ਹੀ ਨਹੀਂ ਛੇ ਮਹੀਨੇ ਪਹਿਲਾਂ ਉਸ ਨੇ ਤੀਜਾ ਵਿਆਹ ਵੀ ਕਰਵਾਇਆ ਸੀ।
ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)
ਦੱਸ ਦੇਈਏ ਕਿ ਫਿਰੋਜ਼ਪੁਰ ਦੇ ਇਲਾਕੇ ਬ੍ਰਾਹਮਣਨਗਰੀ ਗਲੀ ਨੰ. 7 ਵਿਚ ਪਿਛਲੇ ਛੇ ਮਹੀਨਿਆਂ ਤੋਂ ਸਰਦੀਆਂ ਅਤੇ ਗਰਮੀਆਂ ਦੇ ਮੌਸਮ ਵਿਚ ਘਰ ਦੀ ਛੱਤ 'ਤੇ ਮੰਜੇ 'ਤੇ ਪਈ ਪਹਿਲੀ ਪਤਨੀ ਗੀਤਾ ਦੀਆਂ ਲੱਤਾਂ 'ਤੇ ਹੋਏ ਜ਼ਖ਼ਮਾਂ ਵਿਚ ਕੀੜੇ ਪੈ ਗਏ ਹਨ, ਜਿਸ ਕਾਰਨ ਉਹ ਹੁਣ ਤੁਰਨ ਦੇ ਯੋਗ ਨਹੀਂ। ਉਕਤ ਔਰਤ ਦੀ ਬੁਰੀ ਹਾਲਤ ਨੂੰ ਵੇਖਦੇ ਹੋਏ ਗੁਆਂਢੀਆਂ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਐੱਸਡੀਐੱਮ ਡਾਕਟਰ ਚਾਰੁਮਿਤਾ ਨੂੰ ਭੇਜ ਦਿੱਤੀ। ਇਸ ਤੋਂ ਬਾਅਦ ਪੁਲਸ ਅਤੇ ਸਖੀ ਵਨ ਸਟਾਪ ਟੀਮ ਨੇ ਮੌਕੇ ’ਤੇ ਪਹੁੰਚ ਕੇ ਗੀਤਾ ਨੂੰ ਛੁਡਵਾਇਆ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ - ਪਤੀ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ ਪਤਨੀ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਹੈ ਕਿ ਉਹ ਔਰਤ ਦੇ ਬਿਆਨ ਦਰਜ ਕਰਕੇ ਉਸ ਦੀ ਰਿਪੋਰਟ ਅਧਿਕਾਰੀਆਂ ਨੂੰ ਭੇਜੇਗੀ। ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਉਸ ਨੇ ਪਹਿਲੀ ਪਤਨੀ ਹੋਣ ਦੇ ਬਾਵਜੂਦ ਦੂਜਾ ਵਿਆਹ ਕਰ ਲਿਆ ਸੀ। ਕੁਝ ਸਮੇਂ ਬਾਅਦ ਦੂਜੀ ਪਤਨੀ ਦੀ ਮੌਤ ਹੋ ਗਈ। ਛੇ ਮਹੀਨੇ ਪਹਿਲਾਂ ਹੀ ਉਸ ਦਾ ਤੀਜਾ ਵਿਆਹ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਪਹਿਲੀ ਪਤਨੀ ਗੀਤਾ ਦਾ ਬਿਸਤਰਾ ਖੁੱਲ੍ਹੇ ਅਸਮਾਨ ਹੇਠ ਛੱਤ 'ਤੇ ਰੱਖ ਦਿੱਤਾ। ਉੱਥੇ ਉਸਦੀ ਹਾਲਤ ਬੁਰੀ ਸੀ।
ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ
ਦੂਜੇ ਪਾਸੇ ਉਪ-ਮੰਡਲ ਮੈਜਿਸਟਰੇਟ ਫਿਰੋਜ਼ਪੁਰ ਡਾ. ਚਾਰੂਮਿਤਾ ਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੀ ਰਹਿਣ ਵਾਲੀ ਗੀਤਾ (58) ਸਾਲ ਪਤਨੀ ਕੇਵਲ ਕਿਸ਼ਨ ਜੋ ਕਿ ਬੀਮਾਰੀ ਦੀ ਹਾਲਤ ’ਚ ਘਰ ਅੰਦਰ ਰਹਿ ਰਹੀ ਹੈ ਅਤੇ ਉਸ ਦੇ ਪਤੀ ਨੇ ਹੋਰ ਵਿਆਹ ਕਰਵਾਇਆ ਹੋਇਆ ਹੈ, ਜੋ ਉਸ ਦੀ ਦੇਖਭਾਲ ਨਹੀਂ ਕਰਦਾ ਸੀ ਤੇ ਸ਼ੂਗਰ ਕਾਰਨ ਉਸ ਦੀ ਹਾਲਤ ਬਹੁਤ ਖ਼ਰਾਬ ਸੀ, ਜਿਸ ਬਾਰੇ ਉਨ੍ਹਾਂ ਦੇ ਗੁਆਂਢੀ ਨੇ ਵੀਡੀਓ ਬਣਾ ਕੇ ਪ੍ਰਸ਼ਾਸਨ ਤੱਕ ਪਹੁੰਚਾਈ ਹੈ। ਹੁਣ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਜਿਸ ਦਾ ਸਾਰਾ ਖ਼ਰਚਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ
ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਜਦੋਂ ਔਰਤ ਦੇ ਹਲਵਾਈ ਪਤੀ ਕੇਵਲ ਕਿਸ਼ਨ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਪਹਿਲੀ ਪਤਨੀ ਗੀਤਾ ਮਾਨਸਿਕ ਤੌਰ 'ਤੇ ਬੀਮਾਰ ਹੈ। ਇਸ ਮੌਕੇ ਉਸ ਨੇ ਆਪਣੀ ਗ਼ਲਤੀ ਮੰਨਦਿਆਂ ਮੁਆਫ਼ੀ ਮੰਗੀ ਹੈ ਅਤੇ ਅੱਗੇ ਤੋਂ ਆਪਣੀ ਪਤਨੀ ਗੀਤਾ ਦਾ ਧਿਆਨ ਰੱਖਣ ਦਾ ਵਾਅਦਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8