ਕਰਵਾਚੌਥ ਵਾਲੇ ਦਿਨ ਪਤੀ ਨੇ ਲਾਇਆ ਫਾਹਾ
Monday, Oct 09, 2017 - 07:16 AM (IST)

ਜਲੰਧਰ, (ਸ਼ੋਰੀ)- ਥਾਣਾ ਨੰਬਰ 1 ਦੇ ਇਲਾਕੇ ਵਿਚ ਪੈਂਦੇ ਨਿਊ ਅਮਨ ਨਗਰ ਵਿਖੇ ਇਕ ਪਤੀ ਨੇ ਦੇਰ ਰਾਤ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਪਤਨੀ ਨੇ ਪਤੀ ਦੀ ਲਾਸ਼ ਪੱਖੇ ਨਾਲ ਰੱਸੀ ਦੇ ਸਹਾਰੇ ਝੂਲਦੀ ਦੇਖੀ ਅਤੇ ਰੌਲਾ ਪਾਇਆ। ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਥਾਣਾ ਨੰਬਰ 1 ਦੀ ਪੁਲਸ ਨੇ ਮ੍ਰਿਤਕ ਲਖਵਿੰਦਰ ਸਿੰਘ ਪੁੱਤਰ ਤ੍ਰਿਲੋਚਨ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਦਾ ਕਹਿਣਾ ਹੈ ਕਿ ਪਤਨੀ ਨੇ ਫਿਲਹਾਲ ਕਿਹਾ ਹੈ ਕਿ ਉਸ ਦਾ ਪਤੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਦੇ ਵਿਆਹ ਨੂੰ ਕਰੀਬ 8 ਸਾਲ ਹੋ ਗਏ ਸਨ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਉਸ ਨੂੰ ਨਹੀਂ ਪਤਾ ਕਿ ਪਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।